Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਲਾਈਫ ਸਟਾਈਲ

ਰਸੋਈ : ਦਿੱਲੀ ਦੀ ਮਸ਼ਹੂਰ ਆਲੂ ਚਾਟ

September 02, 2020 10:04 AM

ਸਮੱਗਰੀ-ਦੋ-ਤਿੰਨ ਉਬਲੇ ਹੋਏ ਆਲੂ, ਪਿਆਜ਼ ਬਰੀਕ ਕੱਟਿਆ ਹੋਇਆ ਇੱਕ, ਚੁਟਕੀ ਕੁ ਕਾਲਾ ਨਮਕ, ਅੱਧਾ ਟੀ ਸਪੂਨ ਚਾਟ ਮਸਾਲਾ, ਚੁਟਕੀ ਕੁ ਕਾਲੀ ਮਿਰਚ, ਚੁਟਕੀ ਕੁ ਜ਼ੀਰਾ ਪਾਊਡਰ, ਅੱਧਾ ਟੀ ਸਪੂਨ ਲਾਲ ਮਿਰਚ ਪਾਊਡਰ, ਨਿੰਬੂ 1/2 (ਰਸ), ਇਮਲੀ ਦੀ ਚਟਨਾ ਇੱਕ ਟੀ ਸਪੂਨ।
ਚਟਣੀ ਬਣਾਉਣ ਲਈ ਸਮੱਗਰੀ-ਇੱਕ ਕੱਪ ਬਰੀਕ ਕੱਟਿਆ ਹੋਇਆ ਹਰਾ ਧਨੀਆ, ਇੱਕ ਬਰੀਕ ਕੱਟੀ ਹੋਈ ਹਰੀ ਮਿਰਚ, ਅੱਧਾ ਟੀ ਸਪੂਨ ਕਾਲਾ ਨਮਕ, ਸਵਾਦ ਅਨੁਸਾਰ ਨਿੰਬੂ ਦਾ ਰਸ।
ਚਟਣੀ ਬਣਾਉਣ ਦੀ ਵਿਧੀ-ਮਿਕਸੀ ਵਿੱਚ ਧਨੀਆ, ਹਰੀ ਮਿਰਚ ਅਤੇ ਕਾਲਾ ਨਮਕ ਪਾ ਕੇ ਪੀਸ ਲਓ। ਤਿਆਰ ਚਟਣੀ ਵਿੱਚ ਸਵਾਦ ਅਨੁਸਾਰ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ।
ਆਲੂ ਚਾਟ ਬਣਾਉਣ ਦੀ ਵਿਧੀ-ਸਭ ਤੋਂ ਪਹਿਲਾਂ ਪੈਨ ਵਿੱਚ ਘਿਓ ਗਰਮ ਕਰੋ। ਉਸ ਵਿੱਚ ਆਲੂ ਨੂੰ ਸੁਨਹਿਰਾ ਭੂਰਾ ਹੋਣ ਤੱਕ ਫਰਾਈ ਕਰੋ ਤੇ ਵੱਖ ਬਾਊਲ ਵਿੱਚ ਕੱਢ ਲਓ। ਫਰਾਈਡ ਆਲੂਆਂ ਵਿੱਚ ਕਾਲਾ ਨਮਕ, ਜੀਰਾ ਪਾਊਡਰ, ਕਾਲੀ ਮਿਰਚ, ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾ ਕੇ ਮਿਕਸ ਕਰੋ। ਇਸ ਦੇ ਉਪਰ ਪਿਆਜ਼ ਤੇ ਨਿੰਬੂ ਦਾ ਰਸ ਪਾ ਕੇ ਮਿਲਾਓ। ਫਿਰ ਇਮਲੀ ਅਤੇ ਹਰੀ ਚਟਣੀ ਪਾ ਕੇ ਸਾਰੀ ਸਮੱਗਰੀ ਚੰਗੀ ਤਰ੍ਹਾਂ ਮਿਕਸ ਕਰ। ਤਿਆਰ ਹੈ ਤੁਹਾਡੀ ਦਿੱਲੀ ਦੀ ਸਪੈਸ਼ਲ ਆਲੂ ਚਾਟ। ਇਸ ਨੂੰ ਡਿਸ਼ ਵਿੱਚ ਕੱਢ ਕੇ ਉਪਰੋਂ ਪਿਆਜ਼ ਪਾ ਕੇ ਗਾਰਨਿਸ਼ ਕਰ ਕੇ ਸਰਵ ਕਰੋ।

 
Have something to say? Post your comment