Welcome to Canadian Punjabi Post
Follow us on

28

October 2020
ਕੈਨੇਡਾ

ਭੰਨ੍ਹ-ਤੋੜ ਕਰਕੇ ਇਨਸਾਫ ਹਾਸਲ ਨਹੀਂ ਕੀਤਾ ਜਾ ਸਕਦਾ : ਟਰੂਡੋ

September 01, 2020 07:18 AM

ਮਾਂਟਰੀਅਲ, 31 ਅਗਸਤ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਆਖਿਆ ਕਿ ਮਾਂਟਰੀਅਲ ਵਿੱਚ ਸਥਿਤ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਬੁੱਤ ਨਾਲ ਭੰਨ੍ਹ ਤੋੜ ਕਰਨ ਵਾਲੇ ਲੋਕਾਂ ਕਾਰਨ ਕਾਫੀ ਨਿਰਾਸ਼ ਹਨ| ਇਸ ਦੌਰਾਨ ਕਿਊਬਿਕ ਦੇ ਪ੍ਰੀਮੀਅਰ ਵੱਲੋਂ ਇਸ ਬੁੱਤ ਨੂੰ ਠੀਕ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ|
ਮਾਂਟਰੀਅਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਨਸਲਵਾਦ ਤੇ ਪੱਖਪਾਤ ਖਿਲਾਫ ਆਵਾਜ਼ ਉਠਾਉਣ ਵਾਲੇ ਕੈਨੇਡੀਅਨਾਂ ਦੇ ਟੁੱਟ ਚੁੱਕੇ ਸਬਰ ਨੂੰ ਸਮਝ ਸਕਦੇ ਹਨ ਪਰ ਆਪਣੇ ਵਿਚਾਰ ਪ੍ਰਕਟ ਕਰਨ ਲਈ ਇਸ ਤਰ੍ਹਾਂ ਦੀ ਬਰਬਰਤਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ| ਉਨ੍ਹਾਂ ਆਖਿਆ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ ਤੇ ਜੇ ਸਾਨੂੰ ਕਿਸੇ ਤਰ੍ਹਾਂ ਦੇ ਸੁਧਾਰ ਤੇ ਤਬਦੀਲੀ ਲਈ ਆਵਾਜ਼ ਉਠਾਉਣੀ ਵੀ ਪਵੇ ਤਾਂ ਸਾਨੂੰ ਇਨ੍ਹਾਂ ਨਿਯਮਾਂ ਦਾ ਸਤਿਕਾਰ ਕਰਦਿਆਂ ਹੋਇਆਂ ਹੀ ਆਪਣੀ ਗੱਲ ਰੱਖਣੀ ਚਾਹੀਦੀ ਹੈ| ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਭੰਨ੍ਹ ਤੋੜ ਕਰਨ ਨਾਲ ਨਾ ਤਾਂ ਇਸ ਦੇਸ਼ ਵਿੱਚ ਇਨਸਾਫ ਲਿਆਂਦਾ ਜਾ ਸਕਦਾ ਹੇ ਤੇ ਨਾ ਹੀ ਸਮਾਨਤਾ ਹੀ ਲਿਆਂਦੀ ਜਾ ਸਕਦੀ ਹੈ|
ਮਾਂਟਰੀਅਲ ਪੁਲਿਸ ਨੇ ਦੱਸਿਆ ਕਿ ਤੈਸ਼ ਵਿੱਚ ਆਏ ਲੋਕਾਂ ਨੇ ਜੌਹਨ ਏæਮੈਕਡੌਨਲਡ ਦੇ ਬੁੱਤ ਦੇ ਗਲ ਵਿੱਚ ਰੱਸਾ ਪਾਇਆ ਤੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ| ਇਸ ਨਾਲ ਬੁੱਤ ਦਾ ਸਿਰ ਵੀ ਧੜ ਨਾਲੋਂ ਅੱਡ ਹੋ ਗਿਆ| ਫਿਰ ਮੁਜ਼ਾਹਰਾਕਾਰੀਆਂ ਨੇ ਬੁੱਤ ਉੱਤੇ ਗ੍ਰੈਫਿਟੀ ਕਰ ਦਿੱਤੀ| ਮੁਜ਼ਾਹਰਾਕਾਰੀ ਪੁਲਿਸ ਬਜਟ ਵਿੱਚ ਕਟੌਤੀ ਦੀ ਮੰਗ ਕਰ ਰਹੇ ਸਨ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਵਿੱਚੋਂ ਹਰੇਕ ਨੂੰ ਲਾਇਆ ਗਿਆ 1000 ਡਾਲਰ ਜੁਰਮਾਨਾ
ਮਹਾਂਮਾਰੀ ਸਬੰਧੀ ਕਾਰਗੁਜ਼ਾਰੀ ਬਾਰੇ ਲਿਬਰਲਾਂ ਨੂੰ ਕਰਨਾ ਹੋਵੇਗਾ ਜਾਂਚ ਦਾ ਸਾਹਮਣਾ
ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ
ਕੋਵਿਡ-19 ਪ੍ਰਤੀ ਫੈਡਰਲ ਸਰਕਾਰ ਦੀ ਪ੍ਰਤੀਕਿਰਿਆ ਦੇ ਅਧਿਐਨ ਸਬੰਧੀ ਮਤਾ ਪਾਸ
ਏਅਰਪੋਰਟ ਉੱਤੇ ਬਿਨਾਂ ਮਾਸਕ ਤੋਂ ਨਜ਼ਰ ਆਈ ਪੈਟੀ ਹਾਜ਼ਦੂ
ਸੈਨੋਵਸ ਵੱਲੋਂ 23æ6 ਬਿਲੀਅਨ ਡਾਲਰ ਵਿੱਚ ਹਸਕੀ ਐਨਰਜੀ ਨੂੰ ਖਰੀਦਣ ਦੀ ਕੀਤੀ ਜਾ ਰਹੀ ਹੈ ਤਿਆਰੀ
ਬ੍ਰਿਟਿਸ਼ ਕੋਲੰਬੀਆ ਦੇ ਵੋਟਰਾਂ ਨੇ ਦੂਜੀ ਵਾਰੀ ਹੌਰਗਨ ਦੇ ਹੱਕ ਵਿੱਚ ਦਿੱਤਾ ਫਤਵਾ
ਕੈਨੇਡਾ ਵਿੱਚ ਤਿਆਰ ਕੀਤੀ ਜਾਣ ਵਾਲੀ ਕੋਵਿਡ-19 ਵੈਕਸੀਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ ਸਰਕਾਰ
ਕੈਨੇਡਾ ਵਿੱਚ ਆਪਣਾ ਕੰਮ-ਕਾਜ ਬੰਦ ਕਰ ਰਹੀ ਹੈ ਲੇ ਸੈæਟਿਓ
ਅਲਬਰਟਾ ਵਿੱਚ ਰੈਪਿਡ ਟੈਸਟਿੰਗ ਨਾਲ ਕੁੱਝ ਟਰੈਵਲਰਜ਼ ਨੂੰ ਸਿਰਫ ਇੱਕ ਹਫਤੇ ਹੀ ਰਹਿਣਾ ਹੋਵੇਗਾ ਕੁਆਰਨਟੀਨ