Welcome to Canadian Punjabi Post
Follow us on

28

March 2024
 
ਕੈਨੇਡਾ

ਕੈਨੇਡਾ ਵਿੱਚ ਸਟਾਰਬੱਕਸ ਨੇ ਮਾਸਕਸ ਕੀਤੇ ਜ਼ਰੂਰੀ

September 01, 2020 06:51 AM

ਓਟਵਾ, 31 ਅਗਸਤ (ਪੋਸਟ ਬਿਊਰੋ) : ਸਟਾਰਬੱਕਸ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਕੰਪਨੀ ਦੀਆਂ ਲੋਕੇਸ਼ਨਜ਼ ਉੱਤੇ ਵਿਜ਼ਿਟ ਦੌਰਾਨ ਕਸਟਮਰਜ਼ ਨੂੰ ਫੇਸ਼ੀਅਲ ਕਵਰਿੰਗਜ਼ ਪਾਉਣੀਆਂ ਲਾਜ਼ਮੀ ਹੋਣਗੀਆਂ|
ਇਹ ਨਿਯਮ 14 ਸਤੰਬਰ ਤੋਂ ਰਸਮੀ ਤੌਰ ਉੱਤੇ ਲਾਗੂ ਹੋ ਜਾਵੇਗਾ| ਮਈ ਵਿੱਚ ਸਟਾਰਬੱਕਸ ਕੈਨੇਡਾ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਬੜੇ ਸਤਿਕਾਰ ਸਹਿਤ ਆਪਣੇ ਕਸਟਮਰਜ਼ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਫੇਸ਼ੀਅਲ ਕਵਰਿੰਗ ਦੀ ਵਰਤੋਂ ਕਰਨ| ਉਸ ਸਮੇਂ ਦੌਰਾਨ ਇੰਪਲੌਈਜ਼ ਨੂੰ ਕੰਮ ਸਮੇਂ ਮਾਸਕ ਪਾਉਣੇ ਲਾਜ਼ਮੀ ਕੀਤੇ ਗਏ ਸਨ|
15 ਜੁਲਾਈ ਨੂੰ ਅਮਰੀਕਾ ਵਿਚਲੀਆਂ ਸਟਾਰਬੱਕਸ ਲੋਕੇਸ਼ਨਜ਼ ਵੱਲੋਂ ਇੰਪਲੌਈਜ਼ ਤੇ ਆਪਣੇ ਕਸਟਮਰਜ਼ ਲਈ ਫੇਸ਼ੀਅਲ ਕਵਰਿੰਗਜ਼ ਲਾਜ਼ਮੀ ਕੀਤੀਆਂ ਗਈਆਂ ਸਨ| ਉਸ ਸਮੇਂ ਕੰਪਨੀ ਨੇ ਆਖਿਆ ਸੀ ਕਿ ਉਹ ਹੈਲਥ ਤੇ ਸਰਕਾਰੀ ਅਧਿਕਾਰੀਆਂ ਦੀ ਮਦਦ ਲਈ ਤੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਹਨ|  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ