Welcome to Canadian Punjabi Post
Follow us on

29

March 2024
 
ਲਾਈਫ ਸਟਾਈਲ

ਰਸੋਈ: ਆਲੂ ਪਾਲਕ ਦੀ ਸਬਜ਼ੀ

August 19, 2020 09:29 AM

ਸਮੱਗਰੀ-ਉਬਲੇ ਹੋਏ ਆਲੂ, ਪਾਲਕ ਦੋ ਕੱਪ, ਲਸਣ ਇੱਕ ਵੱਡਾ ਚਮਚ, ਹਰੀਆਂ ਮਿਰਚਾਂ ਦੋ, ਲਾਲ ਮਿਰਚ ਪਾਊਡਰ ਅੱਧਾ ਚਮਚ, ਨਮਕ ਛੋਟਾ ਚਮਚ, ਜ਼ੀਰਾ ਇੱਕ ਚਮਚ, ਸਾਬਤ ਲਾਲ ਮਿਰਚ ਇੱਕ।
ਸਭ ਤੋਂ ਪਹਿਲਾਂ ਕੜਾਹੀ ਵਿੱਚ ਸਬਜ਼ੀ ਅਨੁਸਾਰ ਤੇਲ ਪਾਓ ਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ਵਿੱਚ ਮਸਾਲਾ ਬਣਾ ਕੇ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਓ। ਮਸਾਲਾ ਭੁੰਨਣ ਤੋਂ ਬਾਅਦ ਉਸ ਵਿੱਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਨਾਲ ਹੀ ਪਾਲਕ ਵੀ ਪਾਓ। ਪਾਲਕ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਥੋੜ੍ਹਾ ਜਿਹਾ ਸੇਕ ਲਵਾ ਕੇ ਗੈਸ ਬੰਦ ਕਰ ਦਿਓ। ਤੁਹਾਡੀ ਆਲੂ ਪਾਲਕ ਦੀ ਸਬਜ਼ੀ ਤਿਆਰ ਹੈ।

 
Have something to say? Post your comment