Welcome to Canadian Punjabi Post
Follow us on

23

September 2020
ਕੈਨੇਡਾ

ਹਾਊਸ ਦੀ ਵਿਸ਼ੇਸ਼ ਸਿਟਿੰਗ ਵਿੱਚ ਫੇਰ ਉੱਠੀ ਟਰੂਡੋ ਦੇ ਅਸਤੀਫੇ ਦੀ ਮੰਗ

August 13, 2020 12:53 AM

ਹਾਊਸ ਦੀ ਵਿਸ਼ੇਸ਼ ਸਿਟਿੰਗ ਵਿੱਚ ਫੇਰ ਉੱਠੀ
ਟਰੂਡੋ ਦੇ ਅਸਤੀਫੇ ਦੀ ਮੰਗ
ਪ੍ਰਧਾਨ ਮੰਤਰੀ ਦੇ ਨਾ ਪਹੁੰਚਣ ਉੱਤੇ ਵਿਰੋਧੀ ਪਾਰਟੀਆਂ ਨੇ ਜਤਾਇਆ ਇਤਰਾਜ਼

ਓਟਵਾ, 12 ਅਗਸਤ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਦੀ ਬੁੱਧਵਾਰ ਨੂੰ ਹੋਈ ਵਿਸੇæਸ਼ ਸਿਟਿੰਗ ਵਿੱਚ ਵੁਈ ਚੈਰਿਟੀ ਨਾਲ ਜੁੜੇ ਸਟੂਡੈਂਟ ਗ੍ਰਾਂਟ ਵਿਵਾਦ ਨੂੰ ਲੈ ਕੇ ਸਵਾਲ ਜਵਾਬ ਚੱਲਦੇ ਰਹੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਿਟਿੰਗ ਵਿੱਚ ਹਾਜ਼ਰ ਨਹੀਂ ਹੋਏ| ਇਸ ਦੌਰਾਨ ਬਲਾਕ ਕਿਊਬਿਕੁਆ ਵੱਲੋਂ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾਂਦੀ ਰਹੀ| ਬਲਾਕ ਨੇ ਤਾਂ ਇੱਥੋਂ ਤੱਕ ਆਖਿਆ ਕਿ ਜੇ ਟਰੂਡੋ ਅਜਿਹਾ ਨਹੀਂ ਕਰਨਗੇ ਤਾਂ ਸਾਰੇ ਚੋਣਾਂ ਲਈ ਤਿਆਰ ਰਹਿਣ|
ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਭਾਵੇਂ ਟਰੂਡੋ ਹਾਊਸ ਵਿੱਚ ਮੌਜੂਦ ਨਹੀਂ ਸਨ ਪਰ ਵਿੱਤ ਮੰਤਰੀ ਬਿਲ ਮੌਰਨਿਊ ਤੇ ਕੈਬਨਿਟ ਦੇ ਹੋਰਨਾਂ ਮੈਂਬਰਾਂ ਨੇ ਕੋਵਿਡ-19 ਬਾਰੇ ਸਰਕਾਰ ਦੀ ਪਹੁੰਚ ਤੇ ਨਜ਼ਰੀਏ ਨੂੰ ਸਪਸ਼ਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ| ਪ੍ਰਸ਼ਨ ਕਾਲ ਦੌਰਾਨ ਵਾਰੀ ਵਾਰੀ ਇਹ ਵੀ ਪੁੱਛਿਆ ਗਿਆ ਕਿ ਗਰਮੀਆਂ ਵਿੱਚ ਪਹਿਲਾਂ ਤੋਂ ਹੀ ਅਰੇਂਜ ਕੀਤੀਆਂ ਗਈਆਂ ਚਾਰ ਵਿਸ਼ੇਸ਼ ਸਿਟਿੰਗਜ਼ ਵਿੱਚੋਂ ਇਸ ਤੀਜੀ ਸਿਟਿੰਗ ਵਿੱਚ ਵੀ ਟਰੂਡੋ ਕਿਉਂ ਨਹੀਂ ਪਹੁੰਚੇ| ਕੁੱਝ ਐਮਪੀਜ਼ ਨੇ ਆਖਿਆ ਕਿ ਟਰੂਡੋ ਵਰਚੂਅਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦੇ ਰਹੇ ਹਨ|
ਵੁਈ ਚੈਰਿਟੀ ਵਿਵਾਦ ਦੇ ਸਬੰਧ ਵਿੱਚ ਟਰੂਡੋ ਤੇ ਮੌਰਨਿਊ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਚੁੱਕੇ ਹਨ| ਇਹ ਉਨ੍ਹਾਂ ਕਈ ਕਮੇਟੀਆਂ ਵਿੱਚੋਂ ਇੱਕ ਹੈ ਜਿਹੜੀਆਂ ਇਸ ਵਿਵਾਦ ਦੇ ਵਿਵਾਦਗ੍ਰਸਤ ਸਟੂਡੈਂਟ ਗ੍ਰਾਂਟ ਡੀਲ ਦਾ ਮੁਲਾਂਕਣ ਕਰ ਰਹੀਆਂ ਹਨ| ਹਾਊਸ ਦੀ ਐਥਿਕਸ ਕਮੇਟੀ ਇਸ ਮਾਮਲੇ ਵਿੱਚ ਟਰੂਡੋ ਤੋਂ ਹੋਰ ਕਾਫੀ ਕੁੱਝ ਜਾਨਣਾ ਚਾਹੁੰਦੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਐਮਪੀਜ਼ ਨੂੰ ਵੀ ਦਸਤਾਵੇਜ਼ਾਂ ਦਾ ਪੁਲੰਦਾ ਚਾਹੀਦਾ ਹੋਵੇਗਾ, ਜਿਸ ਵਿੱਚ ਗ੍ਰਾਂਟ ਪ੍ਰੋਗਰਾਮ ਬਾਰੇ ਕੈਬਨਿਟ ਵਿੱਚ ਹੋਏ ਹੋਰ ਵਿਚਾਰ ਵਟਾਂਦਰੇ ਦਾ ਜ਼ਿਕਰ ਤੇ ਵੇਰਵਾ ਹੋਵੇਗਾ|
ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਵੀ ਇਸ ਸਿਟਿੰਗ ਵਿੱਚ ਆਖਰੀ ਵਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਹਿਸਾ ਲੈਣ ਪਹੁੰਚੇ ਸਨ, ਤੇ ਉਨ੍ਹਾਂ ਆਖਿਆ ਕਿ ਟਰੂਡੋ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ| ਉਹ ਜਵਾਬਦੇਹੀ ਤੋਂ ਭੱਜ ਰਹੇ ਹਨ| ਉਹ ਇਹ ਦੱਸਣ ਤੋਂ ਕਤਰਾ ਰਹੇ ਹਨ ਕਿ ਉਨ੍ਹਾਂ ਟੈਕਸਦਾਤਾਵਾਂ ਦਾ ਪੈਸਾ ਆਪਣੀ ਲਿਹਾਜੀ ਵੁਈ ਚੈਰਿਟੀ ਦੇ ਆਪਣੇ ਦੋਸਤਾਂ ਨੂੰ ਕਿਉਂ ਦਿੱਤਾ| ਐਨਡੀਪੀ ਆਗੂ ਜਗਮੀਤ ਸਿੰਘ ਨੇ ਸਰਕਾਰ ਵੱਲੋਂ ਇਸ ਏਡ ਪ੍ਰੋਗਰਾਮ ਨੂੰ ਹੈਂਡਲ ਕਰਨ ਦੇ ਸਰਕਾਰ ਦੇ ਤਰੀਕੇ ਉੱਤੇ ਸਵਾਲ ਕੀਤਾ| ਉਨ੍ਹਾਂ ਆਖਿਆ ਕਿ ਇਸ ਸਾਰੇ ਮਾਮਲੇ ਤੋਂ ਤਾਂ ਇੰਜ ਲੱਗ ਰਿਹਾ ਹੈ ਜਿਵੇਂ ਲਿਬਰਲ ਲੋਕਾਂ ਦੀ ਮਦਦ ਕਰਨ ਦੀ ਥਾਂ ਆਪਣੀ ਮਦਦ ਕਰ ਰਹੇ ਹਨ| 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ: ਡਾ. ਟੈਮ
ਨੈਸ਼ਨਲ ਕਾਰਬਨ ਟੈਕਸ ਬਾਰੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ ਆਫ ਕੈਨੇਡਾ
24 ਅਕਤੂਬਰ ਨੂੰ ਬੀਸੀ ਵਿੱਚ ਹੋਣਗੀਆਂ ਅਚਨਚੇਤੀ ਚੋਣਾਂ
ਵਾe੍ਹੀਟ ਹਾਊਸ ਨੂੰ ਜ਼ਹਿਰੀਲੇ ਪਦਾਰਥ ਵਾਲਾ ਪੱਤਰ ਭੇਜਣ ਵਾਲੀ ਕਿਊਬਿਕ ਦੀ ਮਹਿਲਾ ਗ੍ਰਿਫਤਾਰ
ਬ੍ਰਿਟਿਸ਼ ਕੋਲੰਬੀਆ ਵਿੱਚ ਜਲਦ ਚੋਣਾਂ ਕਰਵਾਉਣ ਦਾ ਐਲਾਨ ਕਰ ਸਕਦੇ ਹਨ ਹੌਰਗਨ
ਬੋਟ ਪਲਟਣ ਕਾਰਨ ਲਾਪਤਾ ਹੋਏ ਦੋ ਲੜਕਿਆਂ ਵਿੱਚੋੱ ਇੱਕ ਦੀ ਲਾਸ਼ ਮਿਲੀ
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦ
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵ
ਕੈਨੇਡਾ ਤੇ ਅਮਰੀਕਾ ਨੇ ਸਰਹੱਦੀ ਪਾਬੰਦੀਆਂ 21 ਅਕਤੂਬਰ ਤੱਕ ਵਧਾਈਆਂ
ਐਮ ਐਲ ਆਈ ਦੀ ਖਾਲਿਸਤਾਨ ਸਬੰਧੀ ਰਿਪੋਰਟ ਨੂੰ ਡਬਲਿਊ ਐਸ ਓ ਵੱਲੋਂ ਵਾਪਿਸ ਲੈਣ ਦੀ ਮੰਗ