Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ

August 12, 2020 04:56 PM

ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼
ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ

ਓਟਵਾ, 12 ਅਗਸਤ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਸੰਭਾਵੀ ਤੌਰ ਉੱਤੇ ਆਖਰੀ ਵਾਰੀ ਹਾਜ਼ਰ ਹੋਣਗੇ|
ਹਾਊਸ ਆਫ ਕਾਮਨਜ਼ ਦੀ ਅੱਜ ਵਾਲੀ ਸਿਟਿੰਗ ਅਗਸਤ ਵਿੱਚ ਨਿਰਧਾਰਤ ਦੋ ਸਿਟਿੰਗਜ਼ ਵਿੱਚੋਂ ਇੱਕ ਹੈ ਪਰ ਦੂਜੀ ਸਿਟਿੰਗ ਇਸ ਮਹੀਨੇ ਉਦੋਂ ਹੋਵੇਗੀ ਜਦੋਂ ਪਾਰਟੀ ਮੈਂਬਰ ਸ਼ੀਅਰ ਦਾ ਬਦਲ ਤਲਾਸ਼ ਚੁੱਕੇ ਹੋਣਗੇ| ਇਸ ਨਾਲ ਫੈਡਰਲ ਚੋਣਾਂ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਆਪਣੇ ਕਰੀਅਰ ਦੀ ਸੁæਰੂਆਤ ਕਰਨ ਵਾਲੇ ਸ਼ੀਅਰ ਦੇ ਇਸ ਸਫਰ ਦਾ ਦਰਦਨਾਕ ਅੰਤ ਹੋ ਜਾਵੇਗਾ|
ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼ੀਅਰ ਨੇ ਆਖਿਆ ਕਿ ਭਾਵੇਂ ਕਾਮਨਜ਼ ਦੀਆਂ ਸਿਟਿੰਗਜ਼ ਹੋਣ, ਕਮੇਟੀ ਦੀਆਂ ਸੁਣਵਾਈਆਂ ਹੋਣ ਤੇ ਜਾਂ ਫਿਰ ਸਰਕਾਰੀ ਪ੍ਰੋਗਰਾਮਾਂ ਵਿੱਚ ਸੁਧਾਰ ਦੇ ਪ੍ਰਸਤਾਵ ਵਿਰੋਧੀ ਧਿਰ ਨੇ ਹਮੇਸ਼ਾਂ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਲਿਬਰਲਾਂ ਉੱਤੇ ਦਬਾਅ ਬਣਾਈ ਰੱਖਿਆ| ਅਸੀਂ ਹਮੇਸ਼ਾਂ ਸਰਕਾਰ ਦੇ ਕੰਮਕਾਜ ਉੱਤੇ ਨਜ਼ਰ ਰੱਖੀ|
2004 ਤੋਂ ਰੇਜਾਈਨਾ ਤੋਂ ਐਮਪੀ ਰਹਿਣ ਤੋਂ ਇਲਾਵਾ ਸ਼ੀਅਰ ਨੇ 2011 ਤੋਂ 2015 ਤੱਕ ਹਾਊਸ ਆਫ ਕਾਮਨਜ਼ ਦੇ ਸਪੀਕਰ ਵਜੋਂ ਵੀ ਸੇਵਾ ਨਿਭਾਈ| 2015 ਵਿੱਚ ਟੋਰੀਜ਼ ਦੀ ਸਰਕਾਰ ਨੂੰ ਮਿਲੀ ਹਾਰ ਤੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਸ਼ੀਅਰ ਨੇ ਲੀਡਰਸ਼ਿਪ ਅਹੁਦੇ ਦੀ ਦੌੜ ਵਿੱਚ ਹਿੱਸਾ ਲੈਣ ਦਾ ਮਨ ਬਣਾਇਆ| 2017 ਵਿੱਚ ਉਨ੍ਹਾਂ ਆਪਣੇ ਮੁੱਖ ਵਿਰੋਧੀ ਮੈਕਸਿਮ ਬਰਨੀਅਰ ਨੂੰ ਮਾਮੂਲੀ ਫਰਕ ਨਾਲ ਹਰਾ ਕੇ ਜਿੱਤ ਵੀ ਹਾਸਲ ਕਰ ਲਈ|
ਅਗਲੇ ਦੋ ਸਾਲ ਉਨ੍ਹਾਂ ਦੇਸ਼ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਨ ਤੇ ਅਕਤੂਬਰ 2019 ਵਿੱਚ ਲਿਬਰਲਾਂ ਨੂੰ ਹਰਾਉਣ ਵਿੱਚ ਜੋæਰ ਲਾਉਣ ਵਿੱਚ ਲਾਏ| ਪਰ ਕਈ ਤਰ੍ਹਾਂ ਦੇ ਸਕੈਂਡਲਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਲਿਬਰਲਾਂ ਨੇ ਘੱਟਗਿਣਤੀ ਹੀ ਸਹੀ ਪਰ ਸਰਕਾਰ ਬਣਾਈ| ਲਿਬਰਲਾਂ ਨੂੰ ਮਾਤ ਨਾ ਦੇ ਪਾਉਣਾ ਸ਼ੀਅਰ ਦੀ ਨਿਜੀ ਅਸਮਰੱਥਾ ਵਜੋਂ ਵੇਖਿਆ ਗਿਆ| ਫਿਰ ਭਾਵੇਂ ਅਮੈਰੀਕਨ-ਕੈਨੇਡੀਅਨ ਹੋਣ ਦਾ ਦੋਹਰੀ ਨਾਗਰਿਕਤਾ ਦਾ ਮੁੱਦਾ ਹੋਵੇ ਜਾਂ ਲਾਇਸੰਸ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਇੰਸੋæਰੈਂਸ ਸੇਲਜ਼ਮੈਨ ਵਜੋਂ ਕੰਮ ਕਰਨ ਦਾ ਮਾਮਲਾ ਹੋਵੇ, ਸ਼ੀਅਰ ਹੌਲੀ ਹੌਲੀ ਆਪਣੀ ਭਰੋਸੇਯੋਗਤਾ ਵੀ ਗੁਆ ਬੈਠੇ| ਇਸ ਤੋਂ ਇਲਾਵਾ ਸ਼ੀਅਰ ਉੱਤੇ ਪਾਰਟੀ ਫੰਡਾਂ ਦੀ ਵਰਤੋਂ ਆਪਣੇ ਬੱਚਿਆਂ ਦੀਆਂ ਫੀਸਾਂ ਭਰਨ ਉੱਤੇ ਖਰਚਣ ਦੇ ਦੋਸ਼ ਵੀ ਲੱਗੇ|
ਜ਼ਿਕਰਯੋਗ ਹੈ ਕਿ ਮਹਾਂਮਾਰੀ ਦਰਮਿਆਨ ਸ਼ੀਅਰ ਦਾ ਬਦਲ ਚੁਣਨ ਲਈ ਇਸ ਵਾਰੀ ਵੋਟ ਡਾਕ ਰਾਹੀਂ ਕਰਵਾਈ ਜਾ ਰਹੀ ਹੈ ਤੇ ਇਹ ਵੋਟਾਂ 21 ਅਗਸਤ ਤੱਕ ਮਿਲਣੀਆਂ ਜ਼ਰੂਰੀ ਹਨ| ਜੇਤੂ ਰਹਿਣ ਵਾਲੇ ਉਮੀਦਵਾਰ ਦਾ ਐਲਾਨ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਕਰ ਦਿੱਤਾ ਜਾਵੇਗਾ| ਬਹੁਤੀ ਸੰਭਾਵਨਾ ਇਹ ਹੈ ਕਿ ਇਹ ਚੋਣ ਹਾਊਸ ਆਫ ਕਾਮਨਜ਼ ਦੀ 26 ਅਗਸਤ ਨੂੰ ਹੋਣ ਵਾਲੀ ਅਗਲੀ ਸਿਟਿੰਗ ਤੋਂ ਪਹਿਲਾਂ ਕਰ ਲਈ ਜਾਵੇਗੀ|
ਇੱਥੇ ਦੱਸਣਾ ਬਣਦਾ ਹੈ ਕਿ ਉਮੀਦਵਾਰ ਐਰਿਨ ਓਟੂਲੇ ਤੇ ਡੈਰੇਕ ਸਲੋਨ, ਦੋਵੇਂ ਐਮਪੀਜ਼ ਹਨ ਤੇ ਜੇ ਇਨ੍ਹਾਂ ਵਿੱਚੋਂ ਕੋਈ ਇੱਕ ਜਿੱਤਦਾ ਹੈ ਤਾਂ ਉਹ ਚੋਣ ਤੋਂ ਤੁਰੰਤ ਬਾਅਦ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸਾਂਭ ਸਕਦਾ ਹੈ| ਦੂਜੇ ਪਾਸੇ ਪੀਟਰ ਮੈਕੇਅ ਤੇ ਲੈਸਲਿਨ ਲੁਈਸ ਵਿੱਚੋਂ ਅਜੇ ਕਿਸੇ ਕੋਲ ਵੀ ਹਾਊਸ ਆਫ ਕਾਮਨਜ਼ ਦੀ ਸੀਟ ਨਹੀਂ ਹੈ| ਇਨ੍ਹਾਂ ਦੋਵਾਂ ਵਿੱਚੋਂ ਜੇ ਕੋਈ ਇੱਕ ਜਿੱਤਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੀ ਥਾਂ ਉੱਤੇ ਹਾਊਸ ਆਫ ਕਾਮਨਜ਼ ਵਿੱਚ ਪਾਰਟੀ ਦੀ ਅਗਵਾਈ ਲਈ ਆਪਣੀ ਥਾਂ ਉੱਤੇ ਉਦੋਂ ਤੱਕ ਕਿਸੇ ਨੂੰ ਨਿਯੁਕਤ ਕਰਨਾ ਪਵੇਗਾ ਜਦੋਂ ਤੱਕ ਉਹ ਕੋਈ ਸੀਟ ਜਿੱਤ ਨਹੀਂ ਜਾਂਦੇ|

Have something to say? Post your comment
ਹੋਰ ਕੈਨੇਡਾ ਖ਼ਬਰਾਂ
24 ਅਕਤੂਬਰ ਨੂੰ ਬੀਸੀ ਵਿੱਚ ਹੋਣਗੀਆਂ ਅਚਨਚੇਤੀ ਚੋਣਾਂ
ਵਾe੍ਹੀਟ ਹਾਊਸ ਨੂੰ ਜ਼ਹਿਰੀਲੇ ਪਦਾਰਥ ਵਾਲਾ ਪੱਤਰ ਭੇਜਣ ਵਾਲੀ ਕਿਊਬਿਕ ਦੀ ਮਹਿਲਾ ਗ੍ਰਿਫਤਾਰ
ਬ੍ਰਿਟਿਸ਼ ਕੋਲੰਬੀਆ ਵਿੱਚ ਜਲਦ ਚੋਣਾਂ ਕਰਵਾਉਣ ਦਾ ਐਲਾਨ ਕਰ ਸਕਦੇ ਹਨ ਹੌਰਗਨ
ਬੋਟ ਪਲਟਣ ਕਾਰਨ ਲਾਪਤਾ ਹੋਏ ਦੋ ਲੜਕਿਆਂ ਵਿੱਚੋੱ ਇੱਕ ਦੀ ਲਾਸ਼ ਮਿਲੀ
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦ
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵ
ਕੈਨੇਡਾ ਤੇ ਅਮਰੀਕਾ ਨੇ ਸਰਹੱਦੀ ਪਾਬੰਦੀਆਂ 21 ਅਕਤੂਬਰ ਤੱਕ ਵਧਾਈਆਂ
ਐਮ ਐਲ ਆਈ ਦੀ ਖਾਲਿਸਤਾਨ ਸਬੰਧੀ ਰਿਪੋਰਟ ਨੂੰ ਡਬਲਿਊ ਐਸ ਓ ਵੱਲੋਂ ਵਾਪਿਸ ਲੈਣ ਦੀ ਮੰਗ
ਓਟੂਲ ਨੇ ਪਰਿਵਾਰ ਸਮੇਤ ਕਰਵਾਏ ਕੋਵਿਡ-19 ਟੈਸਟ
ਕੋਵਿਡ ਟੈਸਟਿੰਗ ਬਦਲ ਲੱਭਣ ਵਿੱਚ ਹੋ ਰਹੀ ਦੇਰ ਕਾਰਨ ਗਾਰਨਰ ਨੇ ਟਰੂਡੋ ਸਰਕਾਰ ਨੂੰ ਲੰਮੇਂ ਹੱਥੀਂ ਲਿਆ