Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਲਾਈਫ ਸਟਾਈਲ

ਬਿਊਟੀ ਟਿਪਸ ਬਲੀਚਿੰਗ ਨਾਲ ਲਿਆਓ ਚਿਹਰੇ 'ਤੇ ਚਮਕ

August 12, 2020 03:14 PM

ਸਾਫ-ਸੁਥਰਾ ਅਤੇ ਚਮਕਦਾਰ ਚਿਹਰਾ ਭਲਾ ਕਿਸ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰਦਾ, ਅਜਿਹੇ ਚਿਹਰੇ 'ਤੇ ਤਾਂ ਹਰ ਕਿਸੇ ਦੀ ਨਜ਼ਰ ਟਿਕ ਜਾਂਦੀ ਹੈ। ਸਾਫ-ਸੁਥਰੇ ਚਿਹਰੇ 'ਤੇ ਭਾਵੇਂ ਹੀ ਤੁਸੀਂ ਮੇਕਅਪ ਕਰੋ ਜਾਂ ਫਿਰ ਇਸ ਨੂੰ ਉਂਝ ਹੀ ਬਿਨਾਂ ਮੇਕਅਪ ਦੇ ਛੱਡ ਦਿਓ। ਚਿਹਰੇ ਨੂੰ ਚਮਕਦਾਰ ਬਣਾ ਕੇ ਉਸ 'ਤੇ ਨਿਖਾਰ ਲਿਆਉਣ ਲਈ ਫੇਸ਼ੀਅਲ, ਮਸਾਜ, ਸਟੀਮ, ਫੇਸ ਪੈਕ ਅਤੇ ਬਲੀਚਿੰਗ ਵਰਗੀਆਂ ਵੱਖ-ਵੱਖ ਟੈਕਨੀਕਸ ਨੂੰ ਵਰਤਿਆ ਜਾਂਦਾ ਹੈ। ਇਨ੍ਹਾਂ 'ਚੋਂ ਬਲੀਚ ਕਾਫੀ ਕਾਮਨ ਅਤੇ ਪਾਪੂਲਰ ਹੈ ਕਿਉਂਕਿ ਇਸ ਨੂੰ ਵਰਤਣਾ ਜਿੱਥੇ ਸਭ ਤੋਂ ਸੌਖਾ ਹੈ, ਉਥੇ ਸਸਤੀ ਹੋਣ ਕਾਰਨ ਇਹ ਸਾਰਿਆਂ ਨੂੰ ਸੂਟ ਕਰਦੀ ਹੈ। ਭਾਵੇਂ ਲੜਕੀਆਂ ਸਭ ਤੋਂ ਵੱਧ ਬਲੀਚ ਕਰਦੀਆਂ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹੜੀ ਬਲੀਚ ਕਦੋਂ ਅਤੇ ਕਿਉਂ ਇਸਤੇਮਾਲ ਕਰਨੀ ਚਾਹੀਦੀ ਹੈ ਅਤੇ ਇਸ ਨਾਲ ਹੋਣ ਵਾਲਾ ਫਾਇਦਾ ਜਾਂ ਨੁਕਸਾਨ ਕੀ ਹੈ।
ਇਨ੍ਹੀਂ ਦਿਨੀਂ ਮਾਰਕੀਟ ਵਿੱਚ ਬਲੀਚ ਲਈ ਕਈ ਤਰ੍ਹਾਂ ਦੀ ਵੈਰਾਇਟੀ ਹੈ, ਗੋਲਡ ਬਲੀਚ, ਆਕਸੀ ਬਲੀਚ, ਹਰਬਲ ਬਲੀਚ ਅਤੇ ਪ੍ਰੀ-ਬਲੀਚ ਕ੍ਰੀਮ, ਜਿਸ ਨੂੰ ਤੁਸੀਂ ਮੌਕੇ ਅਤੇ ਆਪਣੀ ਸਕਿਨ ਟਾਈਪ ਦੇ ਅਨੁਸਾਰ ਸਿਲੈਕਟ ਕਰ ਸਕਦੇ ਹੋ।
ਆਕਸੀ ਬਲੀਚ
ਜੇ ਤੁਹਾਡੀ ਉਮਰ ਵੱਧ ਹੈ ਅਤੇ ਚਿਹਰੇ ਦੀ ਸ਼ਾਈਨ ਖਤਮ ਹੋ ਗਈ ਹੈ ਤਾਂ ਤੁਹਾਡੇ ਲਈ ਬੈਸਟ ਆਪਸ਼ਨ ਹੈ ਆਕਸੀ ਬਲੀਚ। ਕਿਉਂਕਿ ਖੁੱਲ੍ਹ ਕੇ ਸਾਹ ਲੈਣ ਦੀ ਚਿਹਰੇ ਨੰ ਲੋੜ ਹੁੰਦੀ ਹੈ ਤੇ ਜੇ ਚਿਹਰਾ ਖੁੱਲ੍ਹ ਕੇ ਸਾਹ ਨਹੀਂ ਲੈ ਸਕਦਾ ਹੈ ਤਾਂ ਚਿਹਰੇ ਦੀ ਰੌਣਕ ਖਤਮ ਹੋ ਜਾਂਦੀ ਹੈ ਅਤੇ ਉਹ ਡੱਲ ਲੱਗਣ ਲੱਗਦਾ ਹੈ। ਇਸ ਦੇ ਇਸਤੇਮਾਲ ਨਾਲ ਤੁਹਾਡੀ ਮੁਰਝਾਈ ਸਕਿਨ 'ਚ ਵੀ ਜਾਨ ਆ ਜਾਂਦੀ ਹੈ।
ਹਰਬਲ ਬਲੀਚ
ਘੱਟ ਉਮਰ ਦੀਆਂ ਲੜਕੀਆਂ ਲਈ ਹਰਬਲ ਬਲੀਚ ਸਹੀ ਰਹਿੰਦੀ ਹੈ। ਇਸ ਨਾਲ ਚਿਹਰੇ ਦੇ ਅਣਚਾਹੇ ਵਾਲ ਵੀ ਲੁਕ ਜਾਂਦੇ ਹਨ ਅਤੇ ਕੋਈ ਖਾਸ ਕੈਮੀਕਲ ਨਾ ਹੋਣ ਕਾਰਨ ਚਿਹਰੇ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ।
ਪ੍ਰੀ-ਬਲੀਚ ਕ੍ਰੀਮ
ਜੇ ਤੁਹਾਡੀ ਨਾਜ਼ੁਕ ਸਕਿਨ ਹੈ ਤਾਂ ਤੁਹਾਡੇ ਲਈ ਪ੍ਰੀ-ਬਲੀਚ ਕ੍ਰੀਮ ਮਾਰਕੀਟ 'ਚ ਹੈ। ਇਹ ਬਲੀਚ ਤੋਂ ਪਹਿਲਾਂ ਤੁਹਾਡੇ ਚਿਹਰੇ ਨੂੰ ਬਲੀਚ ਲਈ ਤਿਆਰ ਕਰਦੀ ਹੈ, ਤਾਂ ਕਿ ਤੁਹਾਡੀ ਨਾਜ਼ੁਕ ਸਕਿਨ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਗੋਲਡ ਬਲੀਚ
ਕਿਸੇ ਖਾਸ ਪਾਰਟੀ ਜਾਂ ਓਕੇਜਨ ਲਈ ਤਿਆਰ ਹੋਣਾ ਹੋਵੇ ਤਾਂ ਗੋਲਡ ਬਲੀਚ ਦਾ ਇਸਤੇਮਾਲ ਨਹੀਂ ਰਹਿੰਦਾ ਹੈ। ਇਹ ਸਕਿਨ ਨੂੰ ਸੋਨੇ ਵਰਾਗਾ ਨਿਖਾਰ ਦਿੰਦੀ ਹੈ।
ਕਿੱਥੇ ਅਤੇ ਕਿਵੇਂ ਕਰੀਏ ਅਪਲਾਈ
ਬਲੀਚ ਦਾ ਇਸਤੇਮਾਲ ਹੱਥਾਂ, ਪੈਰਾਂ ਤੇ ਪੇਟ 'ਤੇ ਵੀ ਵੈਕਸ ਦੇ ਬਦਲ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਚਿਹਰੇ 'ਤੇ ਬਲੀਚ ਵਰਤਣ ਤੋਂ ਪਹਿਲਾਂ ਫੇਸਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ, ਫਿਰ ਇਸ ਨੂੰ ਕਲੀਜਿੰਗ ਮਿਲਕ ਨਾਲ ਸਾਫ ਕਰੋ। ਜੇ ਸਕ੍ਰਬਿੰਗ ਕਰਨੀ ਹੋਵੇ ਤਾਂ ਉਹ ਵੀ ਪਹਿਲਾਂ ਹੀ ਕਰ ਲਓ, ਪਰ ਬਲੀਚ ਤੋਂ ਬਾਅਦ ਨਾ ਕਰੋ। ਬਲੀਚ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇੱਕ ਵਾਰ ਪੈਚ ਟੈਸਟ ਕਰ ਲਓ।
ਕਿਸੇ ਵੀ ਤਰ੍ਹਾਂ ਦੀ ਜਲਨ ਨਾ ਹੋਣ 'ਤੇ ਬਲੀਚ ਚਿਹਰੇ 'ਤੇ ਅਪਲਾਈ ਕਰੋ। ਅਪਲਾਈ ਲਈ ਡਾਇਰੈਕਸ਼ਨ ਉਪਰ ਤੋਂ ਹੇਠਾਂ ਵੱਲ ਰਹਿਣੀ ਚਾਹੀਦੀ ਹੈ। ਧਿਆਨ ਰਹੇ ਕਿ ਅੱਖਾਂ, ਨੱਕ ਅਤੇ ਬੁੱਲ੍ਹਾਂ 'ਤੇ ਬਲੀਚ ਕਰੀਮ ਨਾ ਲੱਗੇ। ਲਗਭਗ 15 ਤੋਂ 20 ਮਿੰਟ ਬਾਅਦ ਜਦੋਂ ਇਹ ਸੁੱਕ ਜਾਵੇ, ਉਦੋਂ ਇਸ ਨੂੰ ਸਾਫ ਕਰੋ। ਚਿਹਰੇ 'ਤੇ ਕੋਈ ਚੰਗੀ ਕੋਲਡ ਕਰੀਮ ਲਾ ਲਓ। ਇਸ ਨਾਲ ਤੁਹਾਨੂੰ ਆਪਣੇ ਚਿਹਰੇ 'ਤੇ ਸਹਿਜ ਹੀ ਗਲੋ ਮਹਿਸੂਸ ਹੋਵੇਗਾ।

 
Have something to say? Post your comment