Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਵੁਈ ਚੈਰਿਟੀ ਵਿਵਾਦ ਬਾਰੇ ਮੰਤਰੀ ਤੇ ਉੱਘੇ ਪਬਲਿਕ ਸਰਵੈਂਟ ਅੱਜ ਰੱਖਣਗੇ ਆਪਣਾ ਪੱਖ

August 12, 2020 12:09 AM

ਵੁਈ ਚੈਰਿਟੀ ਵਿਵਾਦ ਬਾਰੇ ਮੰਤਰੀ ਤੇ ਉੱਘੇ ਪਬਲਿਕ
ਸਰਵੈਂਟ ਅੱਜ ਰੱਖਣਗੇ ਆਪਣਾ ਪੱਖ

ਓਟਵਾ, 11 ਅਗਸਤ (ਪੋਸਟ ਬਿਊਰੋ) : ਕਈ ਮੰਤਰੀ ਤੇ ਕੈਨੇਡਾ ਦੇ ਉੱਘੇ ਪਬਲਿਕ ਸਰਵੈਂਟ ਅੱਜ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋ ਕੇ ਵੁਈ ਚੈਰਿਟੀ ਮਾਮਲੇ ਵਿੱਚ ਚੱਲ ਰਹੀ ਜਾਂਚ ਸਬੰਧੀ ਸਵਾਲਾਂ ਦੇ ਜਵਾਬ ਦੇਣਗੇ| ਫੈਡਰਲ ਸਰਕਾਰ ਵੱਲੋਂ ਵੁਈ ਚੈਰਿਟੀ ਨੂੰ 900 ਮਿਲੀਅਨ ਡਾਲਰ ਦੇ ਪ੍ਰੋਗਰਾਮ ਨੂੰ ਚਲਾਉਣ ਲਈ ਦਿੱਤੀ ਗਈ ਇਜਾਜ਼ਤ ਨੂੰ ਭਾਵੇਂ ਹੁਣ ਰੱਦ ਕਰ ਦਿੱਤਾ ਗਿਆ ਹੈ ਪਰ ਇਹ ਮਾਮਲਾ ਲਿਬਰਲ ਸਰਕਾਰ ਦੇ ਗਲੇ ਦੀ ਹੱਢੀ ਬਣ ਚੁੱਕਿਆ ਹੈ|
ਯੂਥ ਮੰਤਰੀ ਬਰਦੀਸ਼ ਚੱਗੜ, ਇੰਪਲੌਇਮੈਂਟ ਮੰਤਰੀ ਕਾਰਲਾ ਕੁਆਲਤਰੋ, ਪ੍ਰਿਵੀ ਕਾਉਂਸਲ ਦੇ ਕਲਰਕ ਲੈਨ ਸ਼ੁਗਾਰਤ ਤੇ ਸਾਬਕਾ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਅੱਜ ਹੋਣ ਜਾ ਰਹੀ ਮੀਟਿੰਗ ਵਿੱਚ ਆਪੋ ਆਪਣਾ ਪੱਖ ਰੱਖਣਗੇ| ਕਮੇਟੀ ਦੀ ਵੈਬਸਾਈਟ ਅਨੁਸਾਰ ਕਈ ਹੋਰ ਕਮੇਟੀਆਂ ਵੁਈ ਚੈਰਿਟੀ ਵਿਵਾਦ ਦੇ ਵੱਖ ਵੱਖ ਪੱਖਾਂ ਦੀ ਜਾਂਚ ਕਰ ਰਹੀਆਂ ਹਨ ਤੇ ਐਥਿਕਸ ਕਮੇਟੀ ਖਾਸ ਤੌਰ ਉੱਤੇ ਫੈਡਰਲ ਸਰਕਾਰ ਦੀਆਂ ਖਰਚੇ ਸਬੰਧੀ ਨੀਤੀਆਂ ਵਿੱਚ ਕਾਨਫਲਿਕਟ ਆਫ ਇੰਟਰਸਟ ਨੂੰ ਰੋਕਣ ਲਈ ਮੌਜੂਦ ਪ੍ਰਬੰਧਾਂ ਦਾ ਮੁਲਾਂਕਣ ਕਰ ਰਹੀ ਹੈ|
ਹੁਣ ਰੱਦ ਹੋ ਚੁੱਕੇ ਕਾਂਟਰੈਕਟ ਦੇ ਸਬੰਧ ਵਿੱਚ ਚੱਗੜ ਪਹਿਲਾਂ ਹੀ ਵਿੱਤ ਕਮੇਟੀ ਸਾਹਮਣੇ ਆਪਣਾ ਪੱਖ ਰੱਖ ਚੁੱਕੀ ਹੈ| ਉਹ ਹੀ ਉਹ ਮੰਤਰੀ ਹੈ ਜਿਸ ਨੇ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਲੀਡ ਲਈ ਹੈ ਤੇ ਇਨ੍ਹਾਂ ਗਰਮੀਆਂ ਵਿੱਚ ਵਾਲੰਟੀਅਰਜ਼ ਵਜੋਂ ਵਿਦਿਆਰਥੀਆਂ ਦੀ ਮਦਦ ਲਈ ਕੋਈ ਹੋਰ ਰਾਹ ਲੱਭਣ ਦਾ ਜਿੰਮਾਂ ਵੀ ਉਸ ਦੇ ਹੀ ਸਿਰ ਹੈ| ਇੱਥੇ ਦੱਸਣਾ ਬਣਦਾ ਹੈ ਕਿ ਸਕੂਲ ਸ਼ੁਰੂ ਹੋਣ ਵਿੱਚ ਹੁਣ ਕੁੱਝ ਦਿਨਾਂ ਦਾ ਸਮਾਂ ਹੀ ਰਹਿ ਗਿਆ ਹੈ|
ਦੂਜੇ ਪਾਸੇ ਕੁਆਲਤਰੋ ਇਸ ਸਕੈਂਡਲ ਦੌਰਾਨ ਕਿਤੇ ਵੀ ਫੈਸਲਾ ਕਰਨ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸੀ| ਪਰ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਹੀ ਉਹ ਵਿਭਾਗ ਹੈ ਜਿੱਥੋਂ ਦੇ ਸਟਾਫ ਨੇ ਇਹ ਸਿਫਾਰਸ਼ ਕੀਤੀ ਸੀ ਕਿ ਇਹ ਵੁਈ ਚੈਰਿਟੀ ਹੀ ਅਜਿਹੀ ਚੈਰਿਟੀ ਹੈ ਜਿਹੜੀ ਪ੍ਰੋਗਰਾਮ ਚਲਾ ਸਕਦੀ ਸੀ| ਸ਼ੁਗਾਰਤ ਵੀ ਵਿੱਤ ਕਮੇਟੀ ਸਾਹਮਣੇ ਪੇਸ਼ ਹੋ ਚੁੱਕੇ ਹਨ ਤੇ ਉਹ ਉੱਥੇ ਵੁਈ ਚੈਰਿਟੀ ਨੂੰ ਚੁਣੇ ਜਾਣ ਵਿੱਚ ਪਬਲਿਕ ਸਰਵਿਸ ਵੱਲੋਂ ਨਿਭਾਈ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕਰ ਚੁੱਕੇ ਹਨ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਤੋਂ ਵੀ ਇਨਕਾਰ ਕਰ ਚੁੱਕੇ ਹਨ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ