Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਕੌਮਾਂਤਰੀ ਉਡਾਨਾਂ ਰਾਹੀਂ ਕੈਨੇਡਾ ਪਹੁੰਚ ਰਹੇ ਹਨ ਕੋਵਿਡ-19 ਪ੍ਰਭਾਵਿਤ ਯਾਤਰੀ

August 11, 2020 11:19 PM

ਕੌਮਾਂਤਰੀ ਉਡਾਨਾਂ ਰਾਹੀਂ ਕੈਨੇਡਾ ਪਹੁੰਚ ਰਹੇ

ਹਨ ਕੋਵਿਡ-19 ਪ੍ਰਭਾਵਿਤ ਯਾਤਰੀ

ਟੋਰਾਂਟੋ, 11 ਅਗਸਤ (ਪੋਸਟ ਬਿਊਰੋ) : ਅਗਸਤ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਿਦੇਸ਼ਾਂ ਤੋਂ ਕੈਨੇਡਾ ਪਹੁੰਚੀਆਂ ਅਠਾਰਾਂ ਉਡਾਨਾਂ ਵਿੱਚ ਕੋਵਿਡ-19 ਤੋਂ ਸੰਕ੍ਰਮਿਤ ਲੋਕ ਮੌਜੂਦ ਸਨ|

ਫੈਡਰਲ ਸਰਕਾਰ ਅਨੁਸਾਰ ਇਹ ਉਡਾਨਾਂ ਪਹਿਲੀ ਅਗਸਤ ਤੋਂ ਲੈ ਕੇ 4 ਅਗਸਤ ਦਰਮਿਆਨ ਕੈਨੇਡਾ ਪਹੁੰਚੀਆਂ| ਕੈਨੇਡਾ ਪਹੁੰਚਣ ਉਪਰੰਤ ਸਵਾਰੀਆਂ ਦੀ ਕੀਤੀ ਗਈ ਜਾਂਚ ਵਿੱਚ ਕੋਵਿਡ-19 ਪਾਜ਼ੀਟਿਵ ਪਾਏ ਗਏ ਯਾਤਰੀ ਵੀ ਮੌਜੂਦ ਸਨ| ਅੱਠ ਉਡਾਨਾਂ ਟੋਰਾਂਟੋ ਪਹੁੰਚੀਆਂ, ਸੱਤ ਮਾਂਟਰੀਅਲ ਵਿੱਚ ਲੈਂਡ ਕੀਤੀਆਂ, ਇੱਕ ਵੈਨਕੂਵਰ ਤੇ ਇੱਕ ਕੈਲਗਰੀ ਵਿੱਚ ਲੈਂਡ ਕੀਤੀ|

ਸਰਕਾਰ ਵੱਲੋਂ ਅਜੇ ਵੀ ਕੈਨੇਡੀਅਨਾਂ ਨੂੰ ਗੈਰ ਜ਼ਰੂਰੀ ਕੌਮਾਂਤਰੀ ਸਫਰ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਜਿਨ੍ਹਾਂ ਨੂੰ ਸਫਰ ਕਰਨਾ ਵੀ ਪੈਂਦਾ ਹੈ ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਉਹ ਖੁਦ ਨੂੰ 14 ਦਿਨਾਂ ਲਈ ਅਲੱਗ ਥਲੱਗ ਕਰ ਲੈਣ, ਫਿਰ ਭਾਵੇਂ ਉਨ੍ਹਾਂ ਨੂੰ ਕੋਵਿਡ-19 ਦੇ ਲੱਛਣ ਹੋਣ ਜਾਂ ਨਾ ਹੋਣ| ਯਾਤਰੀਆਂ ਨੂੰ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਸਿੱਧੇ ਤੌਰ ਉੱਤੇ ਨੋਟੀਫਾਇ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਅਜਿਹੀਆਂ ਫਲਾਈਟਜ਼ ਉੱਤੇ ਆਉਣ ਵਾਲੇ ਲੋਕ ਕੋਵਿਡ-19 ਤੋਂ ਪ੍ਰਭਾਵਿਤ ਹੋ ਸਕਦੇ ਹਨ|

ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਆਖਿਆ ਕਿ ਜਿਸ ਕਿਸੇ ਨੂੰ ਲੱਗਦਾ ਹੈ ਕਿ ਉਹ ਇਸ ਵਾਇਰਸ ਦੀ ਚਪੇਟ ਵਿੱਚ ਆਏ ਹੋ ਸਕਦੇ ਹਨ ਤਾਂ ਉਨ੍ਹਾਂ ਨੂੰ ਫੌਰੀ ਤੌਰ ਉੱਤੇ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ| ਕੋਵਿਡ-19 ਵਾਲੇ ਮਾਮਲਿਆਂ ਨਾਲ ਪਹਿਲੀ ਅਗਸਤ ਤੋਂ ਕੈਨੇਡਾ ਪਹੁੰਚੀਆਂ ਉਡਾਨਾਂ ਵਿੱਚ ਹੇਠ ਲਿਖੀਆਂ ਉਡਾਨਾਂ ਸ਼ਾਮਲ ਹਨ

  • Air Transat flight TS831 from Punta Cana to Toronto on Aug. 1
  • United Airlines flight UA375 from San Francisco to Vancouver on Aug. 1 
  • Air Transat flight TS893 from Cancun to Montreal on Aug. 1
  • Air France flight AF034 from Paris to Montreal on Aug. 1 
  • Air Canada flight AC1297 from Punta Cana to Montreal on Aug. 1
  • Air Canada flight AC1241 from Cancun to Montreal on Aug. 1
  • Pakistan International Airlines flight PK797 from Lahore to Toronto on Aug. 2
  • Etihad Airways flight EY141 from Abu Dhabi to Toronto on Aug. 2
  • Air Canada flight AC992 from Mexico City to Toronto on Aug. 2
  • United Airlines flight UA3488 from Newark to Toronto on Aug. 3
  • Qatar Airlines flight QR763 from Doha to Montreal on Aug. 3
  • Air Canada flight AC7682 from Chicago to Toronto on Aug. 4
  • Air Canada flight AC849 from London to Toronto on Aug. 4
  • Air Canada flight AC879 from Switzerland to Toronto on Aug. 4
  • Tap Air Portugal flight TP253 from Lisbon to Montreal on Aug 4.
  • Delta Airlines flight DL7203 from Atlanta to Calgary on Aug 4.
  • Air Canada flight AC870 from Montreal to Paris on Aug 4. 
  • AeroMexico flight AM680 from Mexico City to Montreal on Aug 4. 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ