Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਵਾe੍ਹੀਟ ਹਾਊਸ ਨੇੜੇ ਚੱਲੀ ਗੋਲੀ ਤੋਂ ਬਾਅਦ ਟਰੰਪ ਦੀ ਰੁਕਵਾਈ ਗਈ ਬ੍ਰੀਫਿੰਗ

August 11, 2020 06:04 AM

ਵਾe੍ਹੀਟ ਹਾਊਸ ਨੇੜੇ ਚੱਲੀ ਗੋਲੀ ਤੋਂ ਬਾਅਦ
ਟਰੰਪ ਦੀ ਰੁਕਵਾਈ ਗਈ ਬ੍ਰੀਫਿੰਗ

ਵਾਸ਼ਿੰਗਟਨ, 10 ਅਗਸਤ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਕਰੋਨਾਵਾਇਰਸ ਸਬੰਧੀ ਬ੍ਰੀਫਿੰਗ ਅਜੇ ਸ਼ੁਰੂ ਹੀ ਕਰਨ ਜਾ ਰਹੇ ਸਨ ਕਿ ਉਨ੍ਹਾਂ ਨੂੰ ਅਮਰੀਕਾ ਦੇ ਸੀਕ੍ਰੇਟ ਸਰਵਿਸ ਏਜੰਟ ਵੱਲੋਂ ਰੋਕ ਦਿੱਤਾ ਗਿਆ ਤੇ ਵਾe੍ਹੀਟ ਹਾਊਸ ਦੇ ਬ੍ਰੀਫਿੰਗ ਰੂਮ ਵਿੱਚੋਂ ਬਾਹਰ ਲਿਜਾਇਆ ਗਿਆ| ਕੁੱਝ ਮਿੰਟ ਬਾਅਦ ਟਰੰਪ ਵਾਪਿਸ ਬ੍ਰੀਫਿੰਗ ਰੂਮ ਵਿੱਚ ਆ ਗਏ ਤੇ ਉਨ੍ਹਾਂ ਆਖਿਆ ਕਿ ਵਾe੍ਹੀਟ ਹਾਊਸ ਦੇ ਬਾਹਰ ਹੋਈ ਸ਼ੂਟਿੰਗ ਕਾਰਨ ਉਨ੍ਹਾਂ ਨੂੰ ਬਾਹਰ ਜਾਣਾ ਪਿਆ| ਹੁਣ ਸਥਿਤੀ ਕਾਬੂ ਵਿੱਚ ਹੈ|
ਟਰੰਪ ਨੇ ਆਖਿਆ ਕਿ ਬਾਹਰ ਸੱਚਮੁੱਚਂ ਗੋਲੀ ਚੱਲੀ ਹੈ ਤੇ ਕਿਸੇ ਨੂੰ ਹਸਪਤਾਲ ਵੀ ਲਿਜਾਇਆ ਗਿਆ ਹੈ| ਰਾਸ਼ਟਰਪਤੀ ਨੇ ਆਖਿਆ ਕਿ ਇਹ ਗੋਲੀਆਂ ਲਾਅ ਐਨਫੋਰਸਮੈਂਟ ਅਧਿਕਾਰੀਆਂ ਵੱਲੋਂ ਚਲਾਈਆਂ ਗਈਆਂ| ਟਰੰਪ ਨੇ ਅੱਗੇ ਆਖਿਆ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਸ ਕੋਲ ਹਥਿਆਰ ਸਨ| ਮਸ਼ਕੂਕ ਨੂੰ ਗੋਲੀ ਮਾਰੀ ਗਈ ਹੈ|
ਟਰੰਪ ਨੇ ਆਖਿਆ ਕਿ ਏਜੰਟ ਵੱਲੋਂ ਉਨ੍ਹਾਂ ਨੂੰ ਓਵਲ ਆਫਿਸ ਲਿਜਾਇਆ ਗਿਆ| ਵਾe੍ਹੀਟ ਹਾਊਸ ਨੂੰ ਇਸ ਘਟਨਾ ਤੋਂ ਬਾਅਦ ਲਾਕਡਾਊਨ ਕਰ ਦਿੱਤਾ ਗਿਆ| ਦੋ ਸਰੋਤਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਗੋਲੀ ਵਾe੍ਹੀਟ ਹਾਊਸ ਤੋਂ ਕੁੱਝ ਬਲਾਕਜ਼ ਦੀ ਦੂਰੀ ਉੱਤੇ 17ਥ ਸਟਰੀਟ ਅਤੇ ਪੈਨਸਿਲਵੇਨੀਆ ਐਵਨਿਊ ਲਾਗੇ ਵਾਪਰੀ| ਪੁਲਿਸ ਮਸ਼ਕੂਕ ਦੇ ਇਰਾਦਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ|
ਮਸ਼ਕੂਕ ਨੂੰ ਲੋਕਲ ਹਸਪਤਾਲ ਭੇਜ ਦਿੱਤਾ ਗਿਆ| ਡਿਸਟ੍ਰਿਕਟ ਆਫ ਕੋਲੰਬੀਆ ਦੇ ਫਾਇਰ ਡਿਪਾਰਟਮੈਂਟ ਨੇ ਆਖਿਆ ਕਿ ਉਸ ਵਿਅਕਤੀ ਦੀ ਹਾਲਤ ਗੰਭੀਰ ਜਾਂ ਸੰਭਾਵੀ ਤੌਰ ਉਤੇ ਨਾਜ਼ੁਕ ਹੈ| ਅਧਿਕਾਰੀ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਕਿਤੇ ਮਸ਼ਕੂਕ ਨੂੰ ਕੋਈ ਮਾਨਸਿਕ ਸਮੱਸਿਆ ਤਾਂ ਨਹੀਂ|

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵ੍ਹਾਈਟ ਹਾਊਸ ਦੇ ਪਤੇ ਉਤੇ ਆਏ ਲਿਫ਼ਾਫ਼ੇ ਵਿੱਚ ਜ਼ਹਿਰ ਹੋਣ ਦੀ ਪੁਸ਼ਟੀ
ਅਫ਼ਗਾਨਿਸਤਾਨ ਵਿੱਚ ਫ਼ੌਜ ਦੇ ਹਵਾਈ ਹਮਲੇ 'ਚ 24 ਨਾਗਰਿਕਾਂ ਦੀ ਮੌਤ
ਚੀਨ ਨੇ ਨੇਪਾਲ ਦੇ ਇੱਕ ਹੋਰ ਹਿੱਸੇ 'ਤੇ ਕਬਜ਼ਾ ਕਰ ਲਿਆ
ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨ ਦੀ ਅਗਵਾਈ ਨਾਕਾਬਲ ਬੰਦੇ ਨੂੰ ਦਿੱਤੀ ਪਈ ਹੈ
ਅਮਰੀਕੀ ਚੋਣਾਂ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਸਿਆਸਤਦਾਨ ਵੀ ਨਿਤਰੇ
ਚੀਨ ਨੇ ਫਿਰ ਲੜਾਕੂ ਜਹਾਜ਼ ਭੇਜੇ, ਤਾਈਵਾਨ ਨੇ ਖਦੇੜੇ
ਪ੍ਰਦਰਸ਼ਨਕਾਰੀਆਂ ਨੇ ਗਾਂਧੀ ਦੇ ਬੁੱਤ ਨੂੰ ਵੀ ਨਹੀਂ ਛੱਡਿਆ * ਟਰੰਪ ਨੇ ਗਿਣ-ਗਿਣ ਕੇ ਪ੍ਰਦਰਸ਼ਨਕਾਰੀਆਂ ਦੇ ਪਾਪ ਗਿਣਾਏ
ਪਾਕਿ ਵਿੱਚ ਫਿਰ ਇਕ ਗਰੰਥੀ ਸਿੰਘ ਦੀ ਧੀ ਅਗਵਾ ਕੀਤੀ ਗਈ
ਮਿਸ਼ੇਲਿਨ-ਸਟਾਰ : ਸ਼ੈਫ ਵਿਕਾਸ ਖੰਨਾ ਨੂੰ ‘ਏਸ਼ੀਆ ਗੇਮ ਚੇਂਜਰ` ਦਾ ਪੁਰਸਕਾਰ
ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਂ ਗਿਨੀਜ਼ ਵਰਲਡ ਬੁੱਕ ਵਿੱਚ ਦਰਜ