Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਬਾਲਟੀਮੋਰ ਵਿੱਚ ਗੈਸ ਧਮਾਕਾ, 1 ਹਲਾਕ, 4 ਜ਼ਖ਼ਮੀ

August 11, 2020 12:48 AM

ਬਾਲਟੀਮੋਰ ਵਿੱਚ ਗੈਸ ਧਮਾਕਾ, 1 ਹਲਾਕ, 4 ਜ਼ਖ਼ਮੀ
ਕਈ ਹੋਰਨਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ

ਬਾਲਟੀਮੋਰ, 10 ਅਗਸਤ (ਪੋਸਟ ਬਿਊਰੋ) : ਨੈਚੂਰਲ ਗੈਸ ਕਾਰਨ ਹੋਏ ਧਮਾਕੇ ਵਿੱਚ ਸੋਮਵਾਰ ਨੂੰ ਬਾਲਟੀਮੋਰ ਵਿੱਚ ਤਿੰਨ ਘਰ ਮਲੀਆ ਮੇਟ ਹੋ ਗਏ, ਇੱਕ ਮਹਿਲਾ ਦੀ ਮੌਤ ਹੋ ਗਈ ਤੇ ਕਈ ਹੋਰ ਮਲਬੇ ਵਿੱਚ ਦੱਬ ਗਏ| ਘੱਟੋ ਘੱਟ ਚਾਰ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ| ਮਲਬੇ ਥੱਲੇ ਦੱਬੇ ਲੋਕਾਂ ਦੀ ਫਾਇਰਫਾਈਟਰਜ਼ ਵੱਲੋਂ ਭਾਲ ਕੀਤੀ ਜਾ ਰਹੀ ਹੈ|
ਇੱਕ ਚੌਥੇ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ, ਨੇੜਲੇ ਹੋਰਨਾਂ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਚਾਰੇ ਪਾਸੇ ਕੱਚ ਤੇ ਮਲਬੇ ਦੇ ਢੇਰ ਹੀ ਨਜ਼ਰ ਆ ਰਹੇ ਸਨ| ਬਾਲਟੀਮੋਰ ਫਾਇਰ ਡਿਪਾਰਟਮੈਂਟ ਦੀ ਤਰਜ਼ਮਾਨ ਬਲੇਅਰ ਐਡਮਜ਼ ਨੇ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ ਇੱਕ ਮਹਿਲਾ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ|
ਇਸ ਧਮਾਕੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਇਹ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਇੱਥੇ ਖਤਰਨਾਕ ਗੈਸ ਲੀਕੇਜ ਆਮ ਗੱਲ ਹੋ ਗਈ ਹੈ| ਯੂਟਿਲਿਟੀ ਵੱਲੋਂ ਫੈਡਰਲ ਅਧਿਕਾਰੀਆਂ ਨੂੰ ਕੀਤੀ ਗਈ ਰਿਪੋਰਟ ਅਨੁਸਾਰ ਔਸਤਨ ਦੋ ਦਰਜਨ ਦੇ ਨੇੜੇ ਤੇੜੇ ਘਰ ਅਕਸਰ ਇਸ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ| ਬਾਲਟੀਮੋਰ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੀਆਂ ਹਜ਼ਾਰਾਂ ਮੀਲ ਅਜਿਹੀਆ ਪਾਈਪਾਂ ਹਨ ਜਿਨ੍ਹਾਂ ਨੂੰ ਬਦਲੇ ਜਾਣ ਦੀ ਲੋੜ ਹੈ| ਇਸ ਸਾਰੇ ਕੰਮ ਵਿੱਚ ਇੱਕ ਬਿਲੀਅਨ ਡਾਲਰ ਦਾ ਖਰਚਾ ਤੇ ਦੋ ਦਹਾਕੇ ਦਾ ਸਮਾਂ ਲੱਗ ਸਕਦਾ ਹੈ|
ਫਾਇਰ ਡਿਪਾਰਟਮੈਂਟ ਵੱਲੋਂ ਸੋਮਵਾਰ ਸਵੇਰੇ 9:54 ਵਜੇ ਇਸ ਹਾਦਸੇ ਦੀ ਕਾਲ ਆਉਣ ਤੋਂ ਬਾਅਦ ਬੀਜੀਈ ਨੇ ਇਸ ਇਲਾਕੇ ਦੀ ਗੈਸ ਸਪਲਾਈ ਬੰਦ ਕਰ ਦਿੱਤੀ| 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵ੍ਹਾਈਟ ਹਾਊਸ ਦੇ ਪਤੇ ਉਤੇ ਆਏ ਲਿਫ਼ਾਫ਼ੇ ਵਿੱਚ ਜ਼ਹਿਰ ਹੋਣ ਦੀ ਪੁਸ਼ਟੀ
ਅਫ਼ਗਾਨਿਸਤਾਨ ਵਿੱਚ ਫ਼ੌਜ ਦੇ ਹਵਾਈ ਹਮਲੇ 'ਚ 24 ਨਾਗਰਿਕਾਂ ਦੀ ਮੌਤ
ਚੀਨ ਨੇ ਨੇਪਾਲ ਦੇ ਇੱਕ ਹੋਰ ਹਿੱਸੇ 'ਤੇ ਕਬਜ਼ਾ ਕਰ ਲਿਆ
ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨ ਦੀ ਅਗਵਾਈ ਨਾਕਾਬਲ ਬੰਦੇ ਨੂੰ ਦਿੱਤੀ ਪਈ ਹੈ
ਅਮਰੀਕੀ ਚੋਣਾਂ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਸਿਆਸਤਦਾਨ ਵੀ ਨਿਤਰੇ
ਚੀਨ ਨੇ ਫਿਰ ਲੜਾਕੂ ਜਹਾਜ਼ ਭੇਜੇ, ਤਾਈਵਾਨ ਨੇ ਖਦੇੜੇ
ਪ੍ਰਦਰਸ਼ਨਕਾਰੀਆਂ ਨੇ ਗਾਂਧੀ ਦੇ ਬੁੱਤ ਨੂੰ ਵੀ ਨਹੀਂ ਛੱਡਿਆ * ਟਰੰਪ ਨੇ ਗਿਣ-ਗਿਣ ਕੇ ਪ੍ਰਦਰਸ਼ਨਕਾਰੀਆਂ ਦੇ ਪਾਪ ਗਿਣਾਏ
ਪਾਕਿ ਵਿੱਚ ਫਿਰ ਇਕ ਗਰੰਥੀ ਸਿੰਘ ਦੀ ਧੀ ਅਗਵਾ ਕੀਤੀ ਗਈ
ਮਿਸ਼ੇਲਿਨ-ਸਟਾਰ : ਸ਼ੈਫ ਵਿਕਾਸ ਖੰਨਾ ਨੂੰ ‘ਏਸ਼ੀਆ ਗੇਮ ਚੇਂਜਰ` ਦਾ ਪੁਰਸਕਾਰ
ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਂ ਗਿਨੀਜ਼ ਵਰਲਡ ਬੁੱਕ ਵਿੱਚ ਦਰਜ