Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਭਲਕੇ ਤੀਜੇ ਪੜਾਅ ਵਿੱਚ ਦਾਖਲ ਹੋਵੇਗਾ ਵਿੰਡਸਰ-ਐਸੈਕਸ

August 11, 2020 12:04 AM

ਭਲਕੇ ਤੀਜੇ ਪੜਾਅ ਵਿੱਚ ਦਾਖਲ ਹੋਵੇਗਾ ਵਿੰਡਸਰ-ਐਸੈਕਸ

ਵਿੰਡਸਰ, ਓਨਟਾਰੀਓ, 10 ਅਗਸਤ (ਪੋਸਟ ਬਿਊਰੋ) : ਤੀਜੇ ਪੜਾਅ ਵਿੱਚ ਵਿੰਡਸਰ ਐਸੈਕਸ ਨੂੰ ਵੀ ਬਾਕੀ ਪ੍ਰੋਵਿੰਸ ਨਾਲ ਦਾਖਲ ਹੋਣ ਦੀ ਇਜਾਜ਼ਤ ਆਖਿਰਕਾਰ ਮਿਲ ਹੀ ਗਈ|
ਪ੍ਰੋਵਿੰਸ ਵੱਲੋਂ ਇਹ ਐਲਾਨ ਸੋਮਵਾਰ ਨੂੰ ਕੀਤਾ ਗਿਆ| ਅਹਿਮ ਹੈਲਥ ਇੰਡੀਕੇਟਰਜ਼ ਪ੍ਰਤੀ ਸਕਾਰਾਤਮਕ ਲੋਕਲ ਰੁਝਾਨ ਵੇਖਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ| ਇਹ ਰੀਜਨ ਓਨਟਾਰੀਓ ਦੇ ਰੀਓਪਨਿੰਗ ਪਲੈਨ ਨਾਲ ਬੁੱਧਵਾਰ ਨੂੰ 12:01 ਵਜੇ ਅਗਲੇ ਪੜਾਅ ਵਿੱਚ ਸ਼ਾਮਲ ਹੋ ਸਕੇਗਾ|
ਇੱਕ ਨਿਊਜ਼ ਰਲੀਜ਼ ਵਿੱਚ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਹ ਸੱਭ ਸਾਡੇ ਫਰੰਟਲਾਈਨ ਹੈਲਥ ਕੇਅਰ ਵਰਕਰਜ਼, ਪਬਲਿਕ ਹੈਲਥ ਮਾਹਿਰਾਂ ਤੇ ਵਿੰਡਸਰ ਐਸੈਕਸ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਾਂਝਾ ਨਤੀਜਾ ਹੈ| ਹੁਣ ਬੁੱਧਵਾਰ ਨੂੰ ਰੀਜਨ ਦੇ ਹੋਰ ਕਾਰੋਬਾਰ ਕੰਮਕਾਜ ਲਈ ਖੁੱਲ੍ਹ ਸਕਣਗੇ ਤੇ ਹੋਰ ਲੋਕ ਆਪਣੇ ਕੰਮਕਾਜ ਉੱਤੇ ਪਰਤ ਸਕਣਗੇ|
ਜ਼ਿਕਰਯੋਗ ਹੈ ਕਿ ਬਾਕੀ ਓਨਟਾਰੀਓ ਤੀਜੇ ਪੜਾਅ ਵਿੱਚ ਦਾਖਲ ਹੋ ਚੁੱਕਿਆ ਹੈ| ਫੋਰਡ ਨੇ ਕਿਹਾ ਕਿ ਸਾਰਿਆਂ ਨੂੰ ਪਬਲਿਕ ਹੈਲਥ ਮਾਪਦੰਡ ਅਪਨਾਉਣ ਲਈ ਆਖਿਆ ਜਾ ਰਿਹਾ ਹੈ ਤੇ ਇਸੇ ਲਈ ਅਸੀਂ ਇਸ ਘਾਤਕ ਵਾਇਰਸ ਨੂੰ ਦੂਰ ਰੱਖਣ ਵਿੱਚ ਕਾਮਯਾਬ ਵੀ ਹੋ ਪਾ ਰਹੇ ਹਾਂ| ਤੀਜੇ ਪੜਾਅ ਵਿੱਚ ਜਿੰਮ, ਇੰਡੋਰ ਡਾਇਨਿੰਗ, ਬਾਰਜ਼ ਤੇ ਰੈਸਟੋਰੈਂਟਸ ਅਤੇ ਕਈ ਫੇਸ਼ੀਅਲ ਸੇਵਾਵਾਂ ਖੁੱਲ੍ਹ ਜਾਣਗੀਆਂ| ਇੰਡੋਰ ਵਿੱਚ 50 ਲੋਕ ਤੇ ਆਊਟਡੋਰਜ਼ ਵਿੱਚ 100 ਲੋਕ ਇੱਕਠੇ ਹੋ ਸਕਣਗੇ| ਫਿਜ਼ੀਕਲ ਡਿਸਟੈਂਸਿੰਗ ਦਾ ਫਿਰ ਵੀ ਪਾਲਣ ਕਰਨਾ ਹੋਵੇਗਾ|
ਉਨ੍ਹਾਂ ਆਖਿਆ ਕਿ ਉਹ ਹਰੇਕ ਓਨਟਾਰੀਓ ਵਾਸੀ ਦੀਆਂ ਕੋਸ਼ਿਸ਼ਾਂ, ਤਿਆਗ ਤੇ ਸਖ਼ਤ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ| ਉਨ੍ਹਾਂ ਸਾਰਿਆਂ ਸਦਕਾ ਹੀ ਸਾਰਾ ਪ੍ਰੋਵਿੰਸ ਤੀਜੇ ਪੜਾਅ ਵਿੱਚ ਦਾਖਲ ਹੋ ਰਿਹਾ ਹੈ|

Have something to say? Post your comment