Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਟਰੰਪ ਵੱਲੋਂ ਕੋਰੋਨਾ ਰਾਹਤ ਪੈਕੇਜ ਦੇ ਚਾਰ ਆਦੇਸ਼ਾਂ 'ਤੇ ਦਸਤਖ਼ਤ

August 10, 2020 09:11 PM

ਸੈਕਰਾਮੈਂਟੋ, 10 ਅਗਸਤ (ਪੋਸਟ ਬਿਊਰੋ)- ਕੋਰੋਨਾ ਰਾਹਤ ਪੈਕੇਜ ਬਾਰੇ ਡੈਮੋਕਰੈਟਸ ਨਾਲ ਸਮਿਹਤੀ ਨਾ ਬਣਨ ਪਿੱਛੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਤੌਰ 'ਤੇ ਕਾਰਵਾਈ ਕਰਦਿਆਂ ਚਾਰ ਵੱਖ-ਵੱਖ ਆਦੇਸ਼ਾਂ ਉਥੇ ਦਸਤਖ਼ਤ ਕੀਤੇ ਹਨ, ਜਿਸ ਨਾਲ ਇਹ ਕਾਰਵਾਈ ਅੱਗੇ ਚੱਲ ਸਕਦੀ ਹੈ।
ਆਪਣੇ ਗੌਲਫ਼ ਰਿਜ਼ਾਰਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਆਦੇਸ਼ਾਂ ਹੇਠ 400 ਡਾਲਰ ਹਰ ਹਫ਼ਤੇ ਬੇਰੁਜ਼ਗਾਰੀ ਲਾਭ ਮਿਲੇਗਾ, ਕਿਰਾਏ 'ਤੇ ਰਹਿੰਦੇ ਲੋਕਾਂ ਤੋਂ ਘਰ ਖ਼ਾਲੀ ਨਹੀਂ ਕਰਾਇਆ ਜਾ ਸਕੇਗਾ, ਵਿਦਿਆਰਥੀਆਂ ਦੇ ਕਰਜ਼ੇ ਇਸ ਸਾਲ ਦੇ ਅੰਤ ਤੱਕ ਮੁਲਤਵੀ ਹੋ ਜਾਣਗੇ ਅਤੇ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਇੱਕ ਲੱਖ ਡਾਲਰ ਪ੍ਰਤੀ ਸਾਲ ਤੋਂ ਘੱਟ ਕਮਾਉਣ ਵਾਲੇ ਅਮਰੀਕੀਆਂ ਦੇ ਕੁਝ ਵਿਸ਼ੇਸ਼ ਪੇਰੋਲ ਟੈਕਸ ਇਸ ਸਾਲ ਦੇ ਅੰਤ ਤੱਕ ਮੁਲਤਵੀ ਕਰ ਦੇਣ। ਟਰੰਪ ਨੇ ਕਿਹਾ ਕਿ ਨਵੇਂ ਕੋਰੋਨਾ ਰਾਹਤ ਪੈਕੇਜ ਬਾਰੇ ਡੈਮੋਕਰੈਟਸ ਨਾਲ ਦੋ ਹਫ਼ਤੇ ਚੱਲੀ ਗੱਲਬਾਤ ਬੇਨਤੀਜਾ ਰਹਿਣ ਕਾਰਨ ਉਨ੍ਹਾਂ ਨੇ ਆਪਣੇ ਤੌਰ 'ਤੇ ਇਹ ਫ਼ੈਸਲੇ ਲਏ ਹਨ ਅਤੇ ਉਹ ਅਮਰੀਕੀ ਕਾਮਿਆਂ ਨੂੰ ਰਾਹਤ ਦੇਣ ਜਾ ਰਹੇ ਹਨ।
ਵਰਨਣ ਯੋਗ ਹੈ ਕਿ ਡੈਮੋਕਰੈਟਸ ਚਾਹੁੰਦੇ ਸਨ ਕਿ 3.4 ਖਰਬ ਡਾਲਰ ਦੀ ਰਾਹਤ ਯੋਜਨਾ ਬਣਾਈ ਜਾਵੇ, ਪਰ ਰਿਪਬਲਿਕਨ 1.1 ਖਰਬ ਡਾਲਰ ਤੋਂ ਵੱਧ ਦੇਣ ਲਈ ਤਿਆਰ ਨਹੀਂ ਹੋਏ। ਹਾਊਸ ਸਪੀਕਰ ਨੈਨਸੀ ਪੇਲੋਸੀ ਤੇ ਸੈਨੇਟ ਦੇ ਘੱਟ ਗਿਣਤੀਆਂ ਬਾਰੇ ਆਗੂ ਚੁੱਕ ਸ਼ੂਮਰ ਨੇ ਖ਼ਜ਼ਾਨਾ ਸਕੱਤਰ ਸਟੀਵਨ ਮਨੂੁਚਿਨ ਤੇ ਵਾਈਟ ਹਾਊਸ ਮੁਖੀ ਸਟਾਫ਼ ਮਾਰਕ ਮੀਡੋਜ ਨਾਲ ਰਾਹਤ ਪੈਕੇਜ ਬਾਰੇ ਸਾਂਝੀ ਰਾਏ ਬਣਾਉਣ ਲਈ ਆਖ਼ਰੀ ਕੋਸ਼ਿਸ਼ ਵਜੋਂ ਕੱਲ੍ਹ ਮੁਲਾਕਾਤ ਕੀਤੀ ਪਰ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗੀ। ਦੋਵਾਂ ਧਿਰਾਂ ਨੇ ਮੰਨਿਆ ਕਿ ਦੋ ਘੰਟੇ ਤੋਂ ਵੱਧ ਸਮਾਂ ਹੋਈ ਗੱਲਬਾਤ ਦਾ ਕੋਈ ਵੀ ਨਤੀਜਾ ਨਹੀਂ ਨਿਕਲ ਸਕਿਆ। ਗੱਲਬਾਤ ਪਿੱਛੋਂ ਖ਼ਜ਼ਾਨਾ ਸਕੱਤਰ ਮਨੂਚਿਤ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਨੂੰ ਆਪਣੇ ਤੌਰ 'ਤੇ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕਰਨਗੇ। ਡੈਮੋਕਰੈਟਸ ਨੇ ਕਿਹਾ ਸੀ ਕਿ ਰਾਸ਼ਟਰਪਤੀ ਨੂੰ ਇਕਤਰਫ਼ਾ ਫ਼ੈਸਲਾ ਲੈਣ ਦਾ ਕਾਨੂੰਨੀ ਅਧਿਕਾਰ ਨਹੀਂ ਅਤੇ ਨਾ ਹੀ ਫੈਡਰਲ ਬਜਟ ਵਿੱਚ ਲੋੜੀਂਦਾ ਪੈਸਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ