Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਫੋਰਡ ਨੇ ਓਨਟਾਰੀਓ ਵਾਸੀਆਂ ਨੂੰ ਦਿੱਤਾ ਵੱਧ ਤੋਂ ਵੱਧ ਲੋਕਲ ਉਤਪਾਦ ਖਰੀਦਣ ਦਾ ਸਦਾ

August 08, 2020 12:36 AM

ਫੋਰਡ ਨੇ ਓਨਟਾਰੀਓ ਵਾਸੀਆਂ ਨੂੰ ਦਿੱਤਾ ਵੱਧ ਤੋਂ ਵੱਧ
ਲੋਕਲ ਉਤਪਾਦ ਖਰੀਦਣ ਦਾ ਸਦਾ

ਓਨਟਾਰੀਓ, 7 ਅਗਸਤ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਉੱਤੇ ਨਵੇਂ ਸਿਰੇ ਤੋਂ ਐਲੂਮੀਨੀਅਮ ਟੈਰਿਫ ਲਾਏ ਜਾਣ ਦੇ ਫੈਸਲੇ ਦੀ ਨਿਖੇਧੀ ਕੀਤੀ|
ਟਰੰਪ ਨੇ ਵੀਰਵਾਰ ਨੂੰ ਇਹ ਆਖਿਆ ਸੀ ਕਿ ਉਹ ਕੈਨੇਡਾ ਉੱਤੇ ਮੁੜ 10 ਫੀ ਸਦੀ ਐਲੂਮੀਨੀਅਮ ਟੈਰਿਫ ਲਾਉਣ ਜਾ ਰਹੇ ਹਨ| ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਐਲੂਮੀਨੀਅਮ ਇੰਡਸਟਰੀ ਦੀ ਹਿਫਾਜ਼ਤ ਲਈ ਇਹ ਟੈਰਿਫ ਲਾਏ ਜਾਣੇ ਜ਼ਰੂਰੀ ਹਨ| ਫੋਰਡ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਕਾਫੀ ਨਿਰਾਸ਼ ਹਨ ਕਿ ਰਾਸ਼ਟਰਪਤੀ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਵਪਾਰਕ ਸਬੰਧਾਂ ਨੂੰ ਖਰਾਬ ਕਰਨ ਦੇ ਰਾਹ ਉੱਤੇ ਤੁਰੇ ਹੋਏ ਹਨ|
ਉਨ੍ਹਾਂ ਆਖਿਆ ਕਿ ਟਰੰਪ ਦਾ ਇਹ ਫੈਸਲਾ ਕੋਵਿਡ-19 ਮਹਾਂਮਾਰੀ ਦੌਰਾਨ ਆ ਰਿਹਾ ਹੈ ਜਦੋਂ ਦੁਨੀਆ ਭਰ ਦੀ ਇੰਡਸਟਰੀ ਸੰਘਰਸ਼ ਕਰ ਰਹੀ ਹੈ ਤੇ ਆਰਥਿਕ ਚੁਣੌਤੀਆਂ ਵਿੱਚੋਂ ਲੰਘ ਰਹੀ ਹੈ| ਉਨ੍ਹਾਂ ਆਖਿਆ ਕਿ ਓਨਟਾਰੀਓ ਦੇ ਉਤਪਾਦਕਾਂ ਨੂੰ ਆਪਣੇ ਵੱਲੋਂ ਤਿਆਰ ਸਮਾਨ Aੁੱਤੇ ਬੇਧੜਕ ਹੋ ਕੇ ਮੇਡ ਇਨ ਓਨਟਾਰੀਓ ਦੇ ਲੇਬਲ ਲਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਲੋਕ ਵੱਧ ਤੋਂ ਵੱਧ ਲੋਕਲ ਉਤਪਾਦ ਖਰੀਦ ਸਕਣ|

Have something to say? Post your comment