Welcome to Canadian Punjabi Post
Follow us on

22

September 2020
ਬ੍ਰੈਕਿੰਗ ਖ਼ਬਰਾਂ :
ਭਾਰਤ

ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ

August 07, 2020 10:07 PM

ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ

ਕੇਰਲਾ, 7 ਅਗਸਤ (ਪੋਸਟ ਬਿਊਰੋ) : ਕੋਜ਼ੀਕੋਡੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਜਹਾਜ਼ ਦੇ ਰਨਵੇਅ ਤੋਂ ਤਿਲ੍ਹਕ ਜਾਣ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਖਬਰ ਲਿਖੇ ਜਾਣ ਤੱਕ ਇਸ ਹਾਦਸੇ ਵਿੱਚ15 ਲੋਕ ਮਾਰੇ ਜਾ ਚੁੱਕੇ ਸਨ|
ਏਅਰ ਇੰਡੀਆ ਦੇ ਇਸ ਬੋਇੰਗ 737 ਜਹਾਜ਼ ਵਿੱਚ 174 ਯਾਤਰੀ ਤੇ ਅਮਲੇ ਦੇ ਛੇ ਮੈਂਬਰ ਮੌਜੂਦ ਸਨ| ਰਨਵੇਅ ਤੋਂ ਫਿਸਲਣ ਤੋਂ ਬਾਅਦ ਜਹਾਜ਼ ਖੱਡ ਵਿੱਚ ਜਾ ਡਿੱਗਿਆ ਤੇ ਉਸ ਦੇ ਦੋ ਟੋਟੇ ਹੋ ਗਏ| ਇਹ ਜਾਣਕਾਰੀ ਏਵੀਏਸ਼ਨ ਮੰਤਰਾਲੇ ਵੱਲੋਂ ਦੁਬਈ ਗਈ| ਜਹਾਜ਼ ਦੁਬਈ ਤੋਂ ਕੈਲੀਕਟ ਜਾ ਰਿਹਾ ਸੀ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਪਾਇਲਟ ਦੀ ਵੀ ਮੌਤ ਹੋ ਗਈ|
ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਨੇ ਪੁਲਿਸ ਤੇ ਫਾਇਰ ਅਧਿਕਾਰੀਆਂ ਨੂੰ ਫੌਰੀ ਕਾਰਵਾਈ ਕਰਨ ਲਈ ਆਖਿਆ| ਵਿਜਿਅਨ ਨੇ ਟਵੀਟ ਕਰਕੇ ਆਖਿਆ ਕਿ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਰੈਸਕਿਊ ਵਾਸਤੇ ਲੋੜੀਂਦੇ ਪ੍ਰਬੰਧ ਕਰਨ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ|
ਕੋਜ਼ੀਕੋਡੇ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਤੋਂ ਜਹਾਜ਼ ਦੇ ਫਿਸਲ ਜਾਣ ਸਮੇਂ ਮੌਸਮ ਖਰਾਬ ਸੀ ਤੇ ਮੀਂਹ ਵੀ ਪੈ ਰਿਹਾ ਸੀ| ਇਹ ਵੀ ਦੱਸਿਆ ਗਿਆ ਕਿ ਰਨਵੇਅ ਗਿੱਲਾ ਸੀ ਤੇ ਵਿਜ਼ੀਬਿਲਿਟੀ ਬਹੁਤ ਘੱਟ ਸੀ| ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਨੇ ਇਹ ਆਖਿਆ ਸੀ ਕਿ ਜਹਾਜ਼ ਦੇ ਲੈਂਡ ਕਰਨ ਸਮੇਂ ਭਾਰੀ ਮੀਂਹ ਪੈ ਰਿਹਾ ਸੀ| ਲੈਂਡ ਕਰਨ ਤੋਂ ਬਾਅਦ ਜਹਾਜ਼ ਰਨਵੇਅ ਉਤੇ ਰੁਕ ਨਹੀਂ ਸਕਿਆ ਤੇ ਤਿਲ੍ਹਕਦਾ ਹੀ ਰਿਹਾ ਤੇ ਫਿਰ ਖੱਡ ਵਿੱਚ ਜਾ ਡਿੱਗਿਆ ਜਿੱਥੇ ਉਸ ਦੇ ਦੋ ਟੋਟੇ ਹੋ ਗਏ|
ਜਹਾਜ਼ ਵਿੱਚ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਦੀ ਕੋਈ ਖਬਰ ਨਹੀਂ ਹੈ| ਜਹਾਜ਼ ਵਿੱਚ ਦਸ ਬੱਚੇ ਵੀ ਸਵਾਰ ਸਨ| ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ|

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਦੇ ਕਾਰਨ ਹਵਾਬਾਜ਼ੀ ਦੀ ਆਮਦਨ ਪਹਿਲੀ ਤਿਮਾਹੀ 'ਚ 86 ਫੀਸਦੀ ਘਟੀ
ਹਿਮਾਚਲੀ ਹੱਦ ਖੁੱਲ੍ਹਣ 'ਤੇ ਸੈਲਾਨੀਆਂ ਦੀ ਦਸਤਕ
ਹੋਟਲ ਲਕਸ਼ਮੀ ਵਿਲਾਸ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ
ਫੇਸਬੁੱਕ ਨੂੰ ਆਖਰੀ ਨੋਟਿਸ : ਦਿੱਲੀ ਦੰਗਿਆਂ ਦੌਰਾਨ ਸੋਸ਼ਲ ਮੀਡੀਆ ਉਤੇ ਨਫਰਤ ਫੈਲਾਉਣ ਦਾ ਦੋਸ਼ ਲੱਗਾ
ਕਿਸਾਨ ਬਿੱਲਾਂ ਦੇ ਤਿੱਖੇ ਵਿਰੋਧ ਕਾਰਨ ਦਿੱਲੀ ਬਾਰਡਰ ਉੱਤੇ ਹਾਈ ਅਲਰਟ
ਮੋਦੀ ਸਰਕਾਰ ਦਾ ਖੇਤੀ ਬਿੱਲ ਲੋਕ ਸਭਾ ਪਿੱਛੋਂ ਰਾਜਸਭਾ ਤੋਂ ਵੀ ਹੰਗਾਮੇ ਦੌਰਾਨ ਪਾਸ
ਏਅਰ ਇੰਡੀਆ ਦੀ ਫੂਕ ਨਿਕਲੀ: ਮੁਲਾਜ਼ਮਾਂ ਦਾ ਟੀ ਡੀ ਐਸ ਅਤੇ ਪੀ ਐਫ ਦਾ ਪੈਸਾ ਉਡੀਕ ਕੇ ਥੱਕੇ
ਬੰਗਾਲ ਤੇ ਕੇਰਲ ਤੋਂ ਅਲ ਕਾਇਦਾ ਦੇ ਨੌਂ ਅੱਤਵਾਦੀ ਗ੍ਰਿਫਤਾਰ
ਡਾਕਟਰਾਂ ਤੇ ਸਿਹਤ ਕਾਮਿਆਂ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਹੋਏਗੀ
ਸੁਖਬੀਰ ਬਾਦਲ ਨੇ ਕਿਹਾ ਖੇਤੀ ਬਿੱਲ ਰੱਦ ਹੋਣ ਤੱਕ ਕੇਂਦਰ ਨਾਲ ਕੋਈ ਗੱਲ ਹੀ ਨਹੀਂ ਕਰਨੀ