Welcome to Canadian Punjabi Post
Follow us on

23

September 2020
ਅੰਤਰਰਾਸ਼ਟਰੀ

ਚੀਨ ਨੇ ਚੌਥੇ ਕੈਨੇਡੀਅਨ ਨੂੰ ਸੁਣਾਈ ਮੌਤ ਦੀ ਸਜ਼ਾ

August 07, 2020 04:40 PM

ਚੀਨ ਨੇ ਚੌਥੇ ਕੈਨੇਡੀਅਨ ਨੂੰ ਸੁਣਾਈ ਮੌਤ ਦੀ ਸਜ਼ਾ

ਬੀਜਿੰਗ, 7 ਅਗਸਤ (ਪੋਸਟ ਬਿਊਰੋ) :  ਚੀਨ ਵੱਲੋਂ ਚੌਥੇ ਕੈਨੇਡੀਅਨ ਨਾਗਰਿਕ ਨੂੰ ਨਸ਼ਿਆਂ ਦੇ ਸਬੰਧ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ| ਇਹ ਸੱਭ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੋਇਆ ਹੈ| ਚੀਨ ਦੀ ਕੰਪਨੀ ਹੁਆਵੇ ਦੀ ਚੀਫ ਐਗਜ਼ੈਕਟਿਵ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੈਨੇਡਾ ਤੇ ਚੀਨ ਦੇ ਸਬੰਧਾਂ ਵਿੱਚ ਕਾਫੀ ਨਿਘਾਰ ਆਇਆ ਹੈ|
ਯੇ ਜ਼ਿਆਨਹੁਈ ਨੂੰ ਸ਼ੁੱਕਰਵਾਰ ਨੂੰ ਫੋਸ਼ਨ ਮਿਊਂਸਪਲ ਇੰਟਰਮੀਡੀਏਟ ਕੋਰਟ ਵੱਲੋਂ ਗੁਆਂਗਡੌਂਗ ਦੇ ਦੱਖਣੀ ਪ੍ਰੋਵਿੰਸ ਵਿੱਚ ਇਹ ਸਜ਼ਾ ਸੁਣਾਈ ਗਈ| ਕੋਰਟ ਨੇ ਇੱਕ ਸਟੇਟਮੈਂਟ ਵਿੱਚ ਆਖਿਆ ਕਿ ਯੇ ਨੂੰ ਨਸੇæ ਤਿਆਰ ਕਰਨ ਤੇ ਉਨ੍ਹਾਂ ਦੀ ਸਮਗਲਿੰਗ ਕਰਨ ਦਾ ਦੋਸ਼ੀ ਪਾਇਆ ਗਿਆ ਹੈ| ਇਸ ਕੇਸ ਵਿੱਚ ਇੱਕ ਹੋਰ ਮਸ਼ਕੂਕ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ ਤੇ ਚਾਰ ਹੋਰਨਾਂ ਨੂੰ ਸੱਤ ਸਾਲ ਦੀ ਸਜ਼ਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ|
ਯੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਤੋਂ ਇੱਕ ਦਿਨ ਪਹਿਲਾਂ ਹੀ ਕੈਨੇਡੀਅਨ ਜ਼ੂ ਵੇਅਹੌਂਗ ਨੂੰ ਗੁਆਂਗਡੌਂਗ ਪ੍ਰੋਵਿੰਸ ਦੀ ਹੀ ਗੁਆਂਗਜੋæਊ ਮਿਊਂਸਪਲ ਇੰਟਰਮੀਡੀਏਟ ਕੋਰਟ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ| ਮੈਂਗ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਕੈਨੇਡੀਅਨ ਡਰੱਗ ਸਮਗਲਰ ਰੌਬਰਟ ਸ਼ਲੈਨਬਰਗ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ| ਇੱਕ ਹੋਰ ਕੈਨੇਡੀਅਨ ਨਾਗਰਿਕ ਫੈਨ ਵੇਈ ਨੂੰ ਅਪਰੈਲ 2019 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ|
ਚੀਨ ਦੀ ਕੰਪਨੀ ਹੁਆਵੇ ਦੀ ਚੀਫ ਐਗਜੈæਕਟਿਵ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਤੋਂ ਹੀ ਬਦਲਾਲਊ ਕਰਾਵਾਈ ਕਰਦਿਆਂ ਹੋਇਆਂ ਚੀਨ ਵੱਲੋਂ ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰਿਗ ਤੇ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੇਵਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਉਨ੍ਹਾਂ ਉੱਤੇ ਨੈਸ਼ਨਲ ਸਕਿਊਰਿਟੀ ਸਬੰਧੀ ਜੁਰਮ ਕਰਨ ਦੇ ਮਾਮਲੇ ਵਿੱਚ ਦੋਸ਼ ਲਾਏ ਗਏ ਹਨ| ਇਸ ਤੋਂ ਇਲਾਵਾ ਚਾਰ ਅਜਿਹੇ ਕੈਨੇਡੀਅਨ ਨਾਗਰਿਕ ਹਨ ਜਿਨ੍ਹਾਂ ਨੂੰ ਦੋ ਸਾਲਾਂ ਤੋਂ ਵੀ ਘੱਟ ਅਰਸੇ ਵਿੱਚ ਮੌਤ ਦੀ ਸਜ਼ਾ ਚੀਨ ਵੱਲੋਂ ਸੁਣਾਈ ਜਾ ਚੁੱਕੀ ਹੈ|

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੈਨੇਡੀਅਨ ਆਟੋ ਵਰਕਰਜ਼ ਨੇ ਫੋਰਡ ਮੋਟਰ ਨਾਲ ਸਮਝੌਤਾ ਨੰਵਿਆਂਇਆ, ਹੜਤਾਲ ਦਾ ਖਤਰਾ ਟਲਿਆ
ਵ੍ਹਾਈਟ ਹਾਊਸ ਦੇ ਪਤੇ ਉਤੇ ਆਏ ਲਿਫ਼ਾਫ਼ੇ ਵਿੱਚ ਜ਼ਹਿਰ ਹੋਣ ਦੀ ਪੁਸ਼ਟੀ
ਅਫ਼ਗਾਨਿਸਤਾਨ ਵਿੱਚ ਫ਼ੌਜ ਦੇ ਹਵਾਈ ਹਮਲੇ 'ਚ 24 ਨਾਗਰਿਕਾਂ ਦੀ ਮੌਤ
ਚੀਨ ਨੇ ਨੇਪਾਲ ਦੇ ਇੱਕ ਹੋਰ ਹਿੱਸੇ 'ਤੇ ਕਬਜ਼ਾ ਕਰ ਲਿਆ
ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨ ਦੀ ਅਗਵਾਈ ਨਾਕਾਬਲ ਬੰਦੇ ਨੂੰ ਦਿੱਤੀ ਪਈ ਹੈ
ਅਮਰੀਕੀ ਚੋਣਾਂ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਸਿਆਸਤਦਾਨ ਵੀ ਨਿਤਰੇ
ਚੀਨ ਨੇ ਫਿਰ ਲੜਾਕੂ ਜਹਾਜ਼ ਭੇਜੇ, ਤਾਈਵਾਨ ਨੇ ਖਦੇੜੇ
ਪ੍ਰਦਰਸ਼ਨਕਾਰੀਆਂ ਨੇ ਗਾਂਧੀ ਦੇ ਬੁੱਤ ਨੂੰ ਵੀ ਨਹੀਂ ਛੱਡਿਆ * ਟਰੰਪ ਨੇ ਗਿਣ-ਗਿਣ ਕੇ ਪ੍ਰਦਰਸ਼ਨਕਾਰੀਆਂ ਦੇ ਪਾਪ ਗਿਣਾਏ
ਪਾਕਿ ਵਿੱਚ ਫਿਰ ਇਕ ਗਰੰਥੀ ਸਿੰਘ ਦੀ ਧੀ ਅਗਵਾ ਕੀਤੀ ਗਈ
ਮਿਸ਼ੇਲਿਨ-ਸਟਾਰ : ਸ਼ੈਫ ਵਿਕਾਸ ਖੰਨਾ ਨੂੰ ‘ਏਸ਼ੀਆ ਗੇਮ ਚੇਂਜਰ` ਦਾ ਪੁਰਸਕਾਰ