ਕੱਲ੍ਹ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਮੌਕੇ 'ਤੇ ਫਿਲਮਕਾਰ ਦਿਵਿਆਂਸ਼ ਪੰਡਿਤ ਸ਼ਾਰਟ ਫਿਲਮ ‘ਕਸ਼ਮੀਰੀਅਤ’ ਨਾਲ ਕਸ਼ਮੀਰ ਦੇ ਹਾਲਾਤ ਦਿਖਾਉਣ ਵਾਲੇ ਹਨ। ਇਸ ਵਿੱਚ ਜ਼ਰੀਨਾ ਵਹਾਬ ਦਾ ਰੋਲ ਹੋਵੇਗਾ। ਇਸ ਸ਼ਾਰਟ ਫਿਲਮ ਬਾਰੇ ਜ਼ਰੀਨਾ ਦੱਸਦੀ ਹੈ, ‘ਕਸ਼ਮੀਰੀਅਤ’ ਦੀ ਕਹਾਣੀ ਬੇਹੱਦ ਭਾਵਨਾਤਮਕ ਹੈ। ਇਹ ਇੱਕ ਮਾਂ-ਪੁੱਤ ਦੇ ਰਿਸ਼ਤੇ ਦੇ ਆਲੇ-ਦੁਆਲੇ ਘੁੰਮਦੀ ਹੈ।
ਇਸ ਫਿਲਮ ਦੇ ਡਾਇਰੈਕਟਰ ਦਿਵਿਆਂਸ਼ੂ ਪੰਡਿਤ ਦੱਸਦੇ ਹਨ ਕਿ ਕਸ਼ਮੀਰੀ ਹੋਣ ਦੇ ਨਾਤੇ ਮੈਂ ਹਮੇਸ਼ਾ ਇਸ ਦੀ ਕਹਾਣੀ ਦੱਸਣਾ ਚਾਹੁੰਦਾ ਸੀ। ਆਖਰ ਖੁਸ਼ ਹਾਂ ਕਿ ਮੈਂ ਇਸ ਨੂੰ ਬਿਆਨਾਂ ਕਰ ਪਾ ਰਿਹਾ ਹਾਂ। ਇਸ ਸ਼ਾਰਟ ਫਿਲਮ ਵਿੱਚ ਅਸੀਂ ਦਿਖਾਇਆ ਹੈ ਕਿ ਘਾਟੀ ਵਿੱਚ ਜੋ ਮਾਹੌਲ ਹੈ, ਉਹ ਅਸਲ ਵਿੱਚ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਹੈ। ਕਿਉਂਕਿ ਦੁਨੀਆ ਨੂੰ ਇਸ ਦਾ ਕੇਵਲ ਇੱਕ ਪੱਖ ਦਿਖਾਇਆ ਗਿਆ ਹੈ, ਇਸ ਲਈ ਮੈਂ ਆਪਣੀ ਫਿਲਮ ਦੇ ਜ਼ਰੀਏ ਕਸ਼ਮੀਰ ਦਾ ਦੂਸਰਾ ਪੱਖ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਆਸ਼ੂਤੋਸ਼ ਪੰਡਿਤ ਦੇ ਨਿਰਮਾਣ ਵਾਲੀ ਇਹ ਫਿਲਮ 12 ਅਗਸਤ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਵੇਗੀ।