Welcome to Canadian Punjabi Post
Follow us on

29

March 2024
 
ਮਨੋਰੰਜਨ

ਦਰਸ਼ਕ ਬਣਾਉਂਦੇ ਅਤੇ ਡੇਗਦੇ ਹਨ : ਕਰੀਨਾ

August 07, 2020 08:21 AM

ਫਿਲਮਾਂ ਵਿੱਚ ਪਰਵਾਰਵਾਦ ਬਾਰੇ ਬਹਿਸ ਜਾਰੀ ਹੈ। ਕਰੀਨਾ ਕਪੂਰ ਖਾਨ ਵੱਲੋਂ ਇਸ ਸੰਬੰਧ ਵਿੱਚ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਨੇ ਪਿੱਛੇ ਜਿਹੇ ਇੱਕ ਵੀਡੀਓ ਇੰਟਰਵਿਊ ਵਿੱਚ ਕਿਹਾ ਕਿ ਦਰਸ਼ਕ ਸਾਨੂੰ ਬਣਾਉਂਦੇ ਅਤੇ ਡੇਗਦੇ ਹਨ। ਉਨ੍ਹਾਂ ਨੇ ਹੀ ਸਟਾਰ ਕਿਡਸ ਨੂੰ ਸਟਾਰ ਬਣਾਇਆ ਹੈ। ਨਾ ਜਾਓ ਫਿਲਮਾਂ ਦੇਖਣ, ਕਿਸੇ ਨੇ ਜਬਰਦਸਤੀ ਨਹੀਂ ਕੀਤੀ। ਹੋ ਸਕਦਾ ਹੈ ਮੇਰੀ ਕਹਾਣੀ ਉਨ੍ਹਾਂ ਆਊਟਸਾਈਡਰਸ ਦੀ ਕਹਾਣੀ ਵਾਂਗ ਦਿਲਚਸਪ ਨਾ ਹੋਵੇ, ਜੋ ਕੇਵਲ ਦਸ ਰੁਪਏ ਲੈ ਕੇ ਮੁੰਬਈ ਆਏ ਹੋਣ, ਪਰ ਸੰਘਰਸ਼ ਮੈਂ ਵੀ ਕੀਤਾ ਹੈ। ਇਸ ਚੀਜ਼ ਦੇ ਲਈ ਮੈਂ ਕਿਸੇ ਤੋਂ ਮੁਆਫੀ ਨਹੀਂ ਮੰਗ ਸਕਦੀ ਹਾਂ ਕਿ ਮੈਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ। ਕਹਾਣੀ ਛੋਟੀ-ਵੱਡੀ ਹੋ ਸਕਦੀ ਹੈ, ਪਰ ਉਂਗਲੀ ਉਠਾਉਣਾ ਗਲਤ ਹੈ।
ਕਰੀਨਾ ਦਾ ਕਹਿਣਾ ਹੈ, ਮੈਨੂੰ 21 ਸਾਲ ਹੋ ਗਏ ਇੰਡਸਟਰੀ ਵਿੱਚ ਕੰਮ ਕਰਦੇ ਹੋਏ, ਇਹ ਕੇਵਲ ਨੈਪੋਟਿਜ਼ਮ ਦੀ ਵਜ੍ਹਾ ਨਾਲ ਸੰਭਵ ਨਹੀਂ ਹੋ ਸਕਿਆ। ਮੇਰੇ ਕੋਲ ਲੰਬੀ ਲਿਸਟ ਹੈ, ਜਿਸ ਵਿੱਚ ਸੁਪਰਸਟਾਰ ਦੇ ਬੱਚੇ ਇੰਨੇ ਲੰਬੇ ਸਮੇਂ ਤੱਕ ਇੰਡਸਟਰੀ ਵਿੱਚ ਨਹੀਂ ਟਿਕ ਸਕੇ। ਡਾਕਟਰ ਵੀ ਸੋਚਦੇ ਹੋਣਗੇ ਕਿ ਉਨ੍ਹਾਂ ਦਾ ਬੇਟਾ ਡਾਕਟਰ ਬਣੇਗਾ। ਬਾਲੀਵੁੱਡ ਬੱਸ ਇੱਕ ਸੌਖਾ ਟਾਰਗੈਟ ਹੈ। ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਆਯੁਸ਼ਮਾਨ ਖੁਰਾਣਾ, ਰਾਜਕੁਮਾਰ ਰਾਓ ਆਊਟਸਾਈਡਰਸ ਹਨ। ਉਹ ਸਫਲ ਐਕਟਰ ਹਨ, ਕਿਉਂਕਿ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਅਸੀਂ ਵੀ ਮਿਹਨਤ ਕਰ ਰਹੇ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ