ਕੁੜੀ, ‘‘ਇੰਨਾ ਬੇਦਰਦ ਨਾ ਬਣ, ਇੰਨਾ ਪਿਆਰ ਕਰਨ ਵਾਲਾ ਤੈਨੂੰ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਮਿਲੇਗਾ।”
ਮੁੰਡਾ, ‘‘ਕੀ ਤੂੰ ਮੈਨੂੰ ਸੱਚਮੁੱਚ ਇੰਨਾ ਪਿਆਰ ਕਰਦੀ ਏਂ?”
ਕੁੜੀ, ‘‘ਹਾਂ ਅਜ਼ਮਾ ਕੇ ਤਾਂ ਦੇਖ, ਮੈਂ ਤੇਰੇ ਲਈ ਕੁਝ ਵੀ ਕਰ ਸਕਦੀ ਹਾਂ।”
ਮੁੰਡਾ, ‘‘ਸੱਚਮੁੱਚ।”
ਕੁੜੀ, ‘‘ਹਾਂ।”
ਮੁੰਡਾ, ‘‘ਚੱਲ ਫਿਰ 47 ਦਾ ਪਹਾੜਾ ਸੁਣਾ ਫਟਾਫਟ।”
*********
ਇੱਕ ਵਾਰ ਪਾਰਕ ਵਿੱਚ ਬੈਠੇ ਪ੍ਰੇਮੀ-ਪ੍ਰੇਮਿਕਾ ਨੇ ਇੱਕ ਦੂਜੇ ਨੂੰ ਵਿਆਹ ਦਾ ਵਚਨ ਦਿੱਤਾ।
ਪ੍ਰੇਮਿਕਾ ਬੋਲੀ, ‘‘...ਪਰ ਡੀਅਰ, ਇੱਕ ਗੱਲ ਮੈਂ ਪਹਿਲਾਂ ਹੀ ਸਪੱਸ਼ਟ ਕਰ ਦੇਵਾਂ ਕਿ ਮੈਨੂੰ ਖਾਣਾ ਪਕਾਉਣਾ ਨਹੀਂ ਆਉਂਦਾ।”
ਪ੍ਰੇਮੀ, ‘‘ਕੋਈ ਗੱਲ ਨਹੀਂ ਡੀਅਰ, ਮੈਂ ਵੀ ਪਹਿਲਾਂ ਹੀ ਸਪੱਸ਼ਟ ਕਰ ਦਿੰਦਾ ਹਾਂ ਕਿ ਮੈਂ ਕਵੀ ਹਾਂ ਅਤੇ ਮੇਰੇ ਘਰ ਵਿੱਚ ਪਕਾਉਣ ਲਈ ਕੁਝ ਹੈ ਹੀ ਨਹੀਂ।”
*********
ਅਸ਼ੋਕ (ਵਿਨੋਦ ਨੂੰ), ‘‘ਕੀ ਗੱਲ ਹੈ ਯਾਰ, ਅੱਜ ਤੂੰ ਬੜਾ ਉਦਾਸ ਲੱਗ ਰਿਹਾ ਏਂ?”
ਵਿਨੋਦ, ‘‘ਅੱਜ ਮੈਂ ਬਹੁਤ ਹੀ ਦੁੱਖ ਭਰੀ ਬੁੱਕ ਪੜ੍ਹੀ।”
ਅਸ਼ੋਕ, ‘‘ਕਿਹੜੀ ਬੁੱਕ?”
ਵਿਨੋਦ, “ਮੇਰੇ ਬੈਂਕ ਦੀ ਪਾਸ ਬੁੱਕ, ਜਿਸ ਦਾ ਬੈਲੇਂਸ ਤੇਰੀ ਭਾਬੀ ਨੇ ਜ਼ੀਰੋ ਕਰ ਦਿੱਤਾ ਹੈ।”