Welcome to Canadian Punjabi Post
Follow us on

23

September 2020
ਕੈਨੇਡਾ

ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਅਹੁਦਾ ਛੱਡਣ ਦਾ ਕੀਤਾ ਐਲਾਨ

August 06, 2020 11:29 PM

ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ
ਨੇ ਅਹੁਦਾ ਛੱਡਣ ਦਾ ਕੀਤਾ ਐਲਾਨ

ਹੈਲੀਫੈਕਸ, 6 ਅਗਸਤ (ਪੋਸਟ ਬਿਊਰੋ) : ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ|
ਵੀਰਵਾਰ ਨੂੰ ਹੈਲੀਫੈਕਸ ਵਿੱਚ ਪ੍ਰੈੱਸ ਬ੍ਰੀਫਿੰਗ ਦੌਰਾਨ ਮੈਕਨੀਲ ਨੇ ਇਹ ਐਲਾਨ ਕੀਤਾ| ਮੈਕਨੀਲ ਨੇ ਆਖਿਆ ਕਿ ਸਤਾਰਾਂ ਸਾਲਾਂ ਦਾ ਅਰਸਾ ਕਾਫੀ ਲੰਮਾਂ ਹੁੰਦਾ ਹੈ| ਉਨ੍ਹਾਂ ਆਖਿਆ ਕਿ ਉਹ ਆਪਣੇ ਕੰਮ ਨਾਲ ਬਹੁਤ ਪਿਆਰ ਕਰਦੇ ਹਨ| ਉਨ੍ਹਾਂ ਆਖਿਆ ਕਿ ਉਨ੍ਹਾਂ ਆਪਣੇ ਕੰਮ ਦੇ ਹਰ ਦਿਨ ਦਾ ਆਨੰਦ ਮਾਣਿਆ ਤੇ ਹਰ ਦਿਨ ਪ੍ਰੋਵਿੰਸ ਦੇ ਲੋਕਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ| ਪਰ ਇਹ ਸਾਰੀ ਉਮਰ ਚੱਲਣ ਵਾਲਾ ਕਰੀਅਰ ਨਹੀਂ ਹੈ|
ਮੈਕਨੀਲ ਨੇ ਆਖਿਆ ਕਿ ਉਨ੍ਹਾਂ ਇਸ ਸਾਲ ਦੇ ਸ਼ੁਰੂ ਵਿੱਚ ਹੀ ਅਹੁਦਾ ਛੱਡਣ ਬਾਰੇ ਸੋਚਿਆ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ ਉਨ੍ਹਾਂ ਆਪਣਾ ਇਹ ਫੈਸਲਾ ਟਾਲ ਦਿੱਤਾ| ਉਨ੍ਹਾਂ ਆਖਿਆ ਕਿ ਉਹ ਫੌਰੀ ਤੌਰ ਉੱਤੇ ਆਪਣਾ ਅਹੁਦਾ ਨਹੀਂ ਛੱਡਣਗੇ| ਉਹ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰੋਵਿੰਸ ਦੀ ਅਗਵਾਈ ਕਰਦੇ ਰਹਿਣਗੇ ਤੇ ਇਸ ਦੌਰਾਨ ਲਿਬਰਲ ਪਾਰਟੀ ਨੂੰ ਸਮਾਂ ਦੇਣਾ ਚਾਹੁੰਦੇ ਹਨ ਕਿ ਉਹ ਆਪਣੀ ਕੈਂਪੇਨ ਦੀ ਤਿਆਰੀ ਕਰ ਲਵੇ ਤੇ ਨਵਾਂ ਆਗੂ ਚੁਣ ਲਵੇ|
ਉਨ੍ਹਾਂ ਆਖਿਆ ਕਿ ਜਦੋਂ ਤੱਕ ਅਗਲਾ ਲੀਡਰ ਨਹੀਂ ਚੁਣ ਲਿਆ ਜਾਂਦਾ ਉਦੋਂ ਤੱਕ ਉਹ ਆਪਣੇ ਲੋਕਾਂ ਨੂੰ ਸੇਧ ਦਿੰਦੇ ਰਹਿਣਗੇ| ਮੈਕਨੀਲ 2013 ਵਿਚ ਪ੍ਰੀਮੀਅਰ ਚੁਣੇ ਗਏ ਸਨ ਤੇ 2017 ਵਿੱਚ ਉਹ ਮੁੜ ਚੁਣੇ ਗਏ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ: ਡਾ. ਟੈਮ
ਨੈਸ਼ਨਲ ਕਾਰਬਨ ਟੈਕਸ ਬਾਰੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ ਆਫ ਕੈਨੇਡਾ
24 ਅਕਤੂਬਰ ਨੂੰ ਬੀਸੀ ਵਿੱਚ ਹੋਣਗੀਆਂ ਅਚਨਚੇਤੀ ਚੋਣਾਂ
ਵਾe੍ਹੀਟ ਹਾਊਸ ਨੂੰ ਜ਼ਹਿਰੀਲੇ ਪਦਾਰਥ ਵਾਲਾ ਪੱਤਰ ਭੇਜਣ ਵਾਲੀ ਕਿਊਬਿਕ ਦੀ ਮਹਿਲਾ ਗ੍ਰਿਫਤਾਰ
ਬ੍ਰਿਟਿਸ਼ ਕੋਲੰਬੀਆ ਵਿੱਚ ਜਲਦ ਚੋਣਾਂ ਕਰਵਾਉਣ ਦਾ ਐਲਾਨ ਕਰ ਸਕਦੇ ਹਨ ਹੌਰਗਨ
ਬੋਟ ਪਲਟਣ ਕਾਰਨ ਲਾਪਤਾ ਹੋਏ ਦੋ ਲੜਕਿਆਂ ਵਿੱਚੋੱ ਇੱਕ ਦੀ ਲਾਸ਼ ਮਿਲੀ
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦ
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵ
ਕੈਨੇਡਾ ਤੇ ਅਮਰੀਕਾ ਨੇ ਸਰਹੱਦੀ ਪਾਬੰਦੀਆਂ 21 ਅਕਤੂਬਰ ਤੱਕ ਵਧਾਈਆਂ
ਐਮ ਐਲ ਆਈ ਦੀ ਖਾਲਿਸਤਾਨ ਸਬੰਧੀ ਰਿਪੋਰਟ ਨੂੰ ਡਬਲਿਊ ਐਸ ਓ ਵੱਲੋਂ ਵਾਪਿਸ ਲੈਣ ਦੀ ਮੰਗ