ਕਈ ਮਲਟੀਸਟਾਰਰ ਫਿਲਮਾਂ ਬਣਾ ਚੁੱਕੇ ਸੁਭਾਸ਼ ਘਈ ਪਿੱਛੇ ਜਿਹੇ ਫੇਸਬੁਕ 'ਤੇ ਕੋਕੋਨਟ ਥੀਏਟਰ ਦੇ ਚਾਇ-ਚਾਇ ਰੰਗਮੰਚ ਨਾਲ ਜੁੜੇ ਤੇ ਆਪਣੀ ਫਿਲਮ ‘ਰਾਮ ਲਖਨ’ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਫਿਲਮ ਨਾਲ ਗੁਲਸ਼ਨ ਗਰੋਵਰ ਬੈਡ-ਮੈਨ ਦੇ ਨਾਂਅ ਨਾਲ ਪ੍ਰਸਿੱਧ ਹੋਏ ਸਨ, ਜਦ ਕਿ ਫਿਲਮ ਵਿੱਚ ਪਹਿਲਾਂ ਗੁਲਸ਼ਨ ਹੈ ਹੀ ਨਹੀਂ ਸਨ। ਸੁਭਾਸ਼ ਦੱਸਦੇ ਹਨ ਕਿ ਇਸ ਫਿਲਮ ਵਿੱਚ ਗੁਲਸ਼ਨ ਜਬਰਦਸਤੀ ਆ ਗਏ ਸਨ। ਉਹ ਮੇਰੇ ਦੋਸਤ ਵੀ ਹਨ। ਉਨ੍ਹਾਂ ਨੇ ਕਿਸੇ ਤਰ੍ਹਾਂ ਇਸ ਫਿਲਮ ਵਿੱਚ ਕੰਮ ਕਰਨਾ ਸੀ। ਉਹ ਗੈਟਅਪ ਵਿੱਚ ਆਏ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਰੋਲ ਨਹੀਂ ਹੈ, ਇਸ ਵਿੱਚ ਪਹਿਲਾਂ ਹੀ ਬਹੁਤ ਸਾਰੇ ਵਿਲੇਨ ਹਨ। ਉਨ੍ਹਾਂ ਦਾ ਗੈਟਅਪ ਦੇਖ ਕੇ ਮੈਂ ਉਨ੍ਹਾਂ ਦੇ ਰੋਲ ਤੋਂ ਬਹੁਤ ਪ੍ਰਭਾਵਤ ਹੋਇਆ। ਉਸ ਦੇ ਬਾਅਦ ਮੈਂ ਉਨ੍ਹਾਂ ਨੂੰ ਸੈਟ ਉੱਤੇ ਬੁਲਾ ਲਿਆ। ਮੈਂ ਉਨ੍ਹਾਂ ਨੂੰ ਸਾਈਨ ਨਹੀਂ ਕੀਤਾ ਸੀ।
ਗੁਲਸ਼ਨ ਮੇਰੇ ਕਮਰੇ ਵਿੱਚ ਆਏ ਅਤੇ ਕਿਹਾ ਕਿ ਸੀਨ ਕਿੱਥੇ ਹੈ। ਮੈਂ ਕਿਹਾ ਕਿ ਸੀਨ ਨਹੀਂ, ਬੱਸ ਤੁਸੀਂ ਇੱਕ ਡਾਇਲਾਗ ਬੋਲਣਾ ਹੈ। ਉਸ ਦੇ ਲਈ ਚਿਲਮ ਹੱਥ ਵਿੱਚ ਲੈ ਕੇ ਤੁਸੀਂ ਡਰਾਉਣ ਦੇ ਲਈ ਆਉਂਦੇ-ਜਾਂਦੇ ਰਹਿਣਾ ਹੈ। ਇਹ ਡਾਇਲਗ ਸੀ, ਬੈਡ-ਮੈਨ। ਉਨ੍ਹਾਂ ਦੇ ਕਿਰਦਾਰ ਦਾ ਨਾਂਅ ਸੀ ਕੇਸਰੀਆ ਵਲਾਇਤੀ। ਮੈਂ ਆਪਣੇ ਹਰ ਕਿਰਦਾਰ ਦੇ ਲਈ ਪੰਜ-ਛੇ ਪੇਜ਼ ਦੀ ਕੁੰਡਲੀ ਬਣਾਉਦਾ ਹਾਂ। ਕਿਰਦਾਰ ਦਾ ਨਿੱਜੀ ਜੀਵਨ, ਪ੍ਰੋਫੈਸ਼ਨਲ ਲਾਈਫ ਪਹਿਲੇ ਪੇਪਰ 'ਤੇ ਲਿਖਦਾ ਹਾਂ, ਚਾਹੇ ਉਨ੍ਹਾਂ ਦੇ ਦੋ ਸੀਨ ਹੀ ਕਿਉਂ ਨਾ ਹੋਣ। ਇਸ ਦੇ ਬਾਅਦ ਜਦ ਉਹ ਕਿਰਦਾਰ ਸਕਰੀਨ 'ਤੇ ਆਉਂਦਾ ਹੈ ਤਾਂ ਆਪਣੀ ਇੱਕ ਬਾਡੀ ਲੈਂਗਵੇਜ ਲੈ ਕੇ ਆਉਂਦਾ ਹੈ ਅਤੇ ਇੱਕ ਯਾਦਗਾਰ ਰੋਲ ਦੇ ਕੇ ਜਾਂਦਾ ਹੈ।