ਇੱਕ ਵਾਰ ਸੋਨੂੰ ਦਾ ਉਸ ਦੀ ਪਤਨੀ ਨਾਲ ਝਗੜਾ ਹੋ ਰਿਹਾ ਸੀ।
ਸੋਨੂੰ ਬੋਲਿਆ, ‘‘ਵਿਆਹ ਤੋਂ ਬਾਅਦ ਪਹਿਲੇ ਸਾਲ ਤੂੰ ਮੈਨੂੰ ਚੰਦਰਮੁਖੀ ਲੱਗੀ ਸੀ, ਦੂਜੇ ਸਾਲ ਸੂਰਜਮੁਖੀ ਅਤੇ ਅੱਜਕੱਲ੍ਹ ਤਾਂ ਇਕਦਮ ਜਵਾਲਾਮੁਖੀ ਨਜ਼ਰ ਆਉਂਦੀ ਏਂ।”
ਚਮੇਲੀ (ਗੁੱਸੇ ਨਾਲ), ‘‘...ਅਤੇ ਤੁਸੀਂ ਪਹਿਲੇ ਸਾਲ ਮੈਨੂੰ ਪ੍ਰਾਣਨਾਥ ਨਜ਼ਰ ਆਏ ਸੀ। ਦੂਜੇ ਸਾਲ ਸਿਰਫ ਨਾਥ ਨਜ਼ਰ ਆਏ ਅਤੇ ਅੱਜਕੱਲ੍ਹ ਇਕਦਮ ਅਨਾਥ ਲੱਗਦੇ ਹੋ। ਸਮਝ ਗਏ।”
*********
ਇੱਕ ਵਾਰ ਰਵੀ ਆਪਣੀ ਪਤਨੀ ਨਾਲ ਫੋਟੋ ਖਿਚਵਾਉਣ ਗਿਆ। ਫੋਟੋਗਰਾਫਰ ਨੇ ਉਸ ਦੀ ਪਤਨੀ ਨੂੰ ਕਿਹਾ, ‘‘ਤੁਸੀਂ ਜ਼ਰਾ ਆਪਣੇ ਪਤੀਦੇਵ ਦੇ ਨੇੜੇ ਆ ਜਾਓ ਅਤੇ ਆਪਣਾ ਹੱਥ ਉਸ ਦੇ ਹੱਥ ਵਿੱਚ ਪਾਓ। ਇਸ ਨਾਲ ਫੋਟੋ ਜ਼ਿਆਦਾ ਨੈਚੁਰਲ ਆਏਗੀ।”
ਰਵੀ ਦਰਦ ਭਰੀ ਆਵਾਜ਼ 'ਚ ਬੋਲਿਆ, ‘‘ਭਾਈ ਸਾਹਿਬ, ਚੰਗਾ ਹੋਵੇਗਾ ਕਿ ਤੁਸੀਂ ਇਸ ਦਾ ਹੱਥ ਮੇਰੀ ਜੇਬ ਵਿੱਚ ਪੁਆ ਦਿਓ। ਫਿਰ ਫੋਟੋ ਜ਼ਿਆਦਾ ਨੈਚੁਰਲ ਆਏਗੀ।”
*********
ਰਾਕੇਸ਼ (ਮਹਿੰਦਰ ਨੂੰ), ‘‘ਨਰੇਸ਼ 'ਤੇ ਜਿਹੜੀ ਨਵੀਂ ਮੁਸੀਬਤ ਆਈ ਹੈ, ਉਸ ਬਾਰੇ ਕੀ ਤੂੰ ਸੁਣਿਆ ਹੈ?”
ਮਹਿੰਦਰ, ‘‘ਨਹੀਂ ਤਾਂ, ਪਰ ਕੀ ਹੋਇਆ ਉਸ ਨੂੰ?”
ਰਾਕੇਸ਼, ‘‘ਮੇਰੀ ਪਤਨੀ ਉਸ ਦੇ ਨਾਲ ਭੱਜ ਗਈ ਹੈ। ਵਿਚਾਰਾ, ਗਿਆ ਕੰਮ ਤੋਂ।”