Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਕਾਉਂਸਲਰ ਢਿੱਲੋਂ ਨੂੰ ਤਿੰਨ ਮਹੀਨੇ ਲਈ ਕੀਤਾ ਗਿਆ ਸਸਪੈਂਡ

August 06, 2020 07:36 AM

ਕਾਉਂਸਲਰ ਢਿੱਲੋਂ ਨੂੰ ਤਿੰਨ ਮਹੀਨੇ ਲਈ ਕੀਤਾ ਗਿਆ ਸਸਪੈਂਡ

ਬਰੈਂਪਟਨ, 5 ਅਗਸਤ (ਪੋਸਟ ਬਿਊਰੋ) : ਬਰੈਂਪਟਨ ਦੇ ਕਾਉਂਸਲਰ ਗੁਰਪ੍ਰੀਤ ਢਿੱਲੋਂ ਉੱਤੇ ਨਵੰਬਰ 2019 ਵਿੱਚ ਤੁਰਕੀ ਦੇ ਦੌਰੇ ਦੌਰਾਨ ਇੱਕ ਮਹਿਲਾ ਦੇ ਕਥਿਤ ਤੌਰ ਉੱਤੇ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਆਉਣ ਤੋਂ ਬਾਅਦ ਬੁੱਧਵਾਰ ਨੂੰ ਹੋਈ ਕਾਉਂਸਲ ਦੀ ਮੀਟਿੰਗ ਵਿੱਚ ਇਹ ਮੁੱਦਾ ਮੁੜ ਵਿਚਾਰਿਆ ਗਿਆ ਤੇ ਇਸ ਸਬੰਧੀ ਵੋਟਿੰਗ ਕਰਵਾਈ ਗਈ| ਬਰੈਂਪਟਨ ਕਾਉਂਸਲ ਨੇ ਵਾਰਡ ਨੰਬਰ 9 ਤੇ 10 ਤੋਂ ਸਿਟੀ ਤੇ ਪੀਲ ਰੀਜਨਲ ਕਾਉਂਸਲਰ ਗੁਰਪ੍ਰੀਤ ਢਿੱਲੋਂ ਨੂੰ ਤਿੰਨ ਮਹੀਨਿਆਂ ਲਈ ਬਿਨਾਂ ਤਨਖਾਹ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ| ਇਸ ਤੋਂ ਇਲਾਵਾ ਇੰਟੇਗ੍ਰਿਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਹੋਇਆਂ ਢਿੱਲੋਂ ਦੀ ਪਬਲਿਕ ਤੇ ਸਿਟੀ ਹਾਲ ਤੱਕ ਪਹੁੰਚ ਉੱਤੇ ਵੀ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ|
ਬਰੈਂਪਟਨ ਕਾਉਂਸਲ ਨੇ ਸਰਬਸੰਮਤੀ ਨਾਲ ਇੰਟੇਗ੍ਰਿਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਦਾ ਸਮਰਥਨ ਕੀਤਾ| ਢਿੱਲੋਂ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ| ਬਾਕੀ 10 ਕਾਉਂਸਲ ਮੈਂਬਰਾਂ ਨੇ ਇਨ੍ਹਾਂ ਸਾਰੀਆਂ ਸਿਫਾਰਸ਼ਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ| ਜ਼ਿਕਰਯੋਗ ਹੈ ਕਿ 2019 ਵਿੱਚ ਢਿੱਲੋਂ ਨਾਲ ਟਰੇਡ ਮਿਸ਼ਨ ਉੱਤੇ ਤੁਰਕੀ ਗਈ ਬਰੈਂਪਟਨ ਦੀ ਬਿਜ਼ਨਸ ਵੁਮਨ ਵੱਲੋਂ ਇਹ ਦੋਸ਼ ਲਾਏ ਗਏ ਸਨ ਜਿਨ੍ਹਾਂ ਦੀ ਜਾਂਚ ਇੰਟੇਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਨੇ ਕੀਤੀ| ਇਹ ਮਿਸ਼ਨ ਕੈਨੇਡਾ-ਤੁਰਕੀ ਬਿਜ਼ਨਸ ਕਾਉਂਸਲ ਵੱਲੋਂ ਆਯੋਜਿਤ ਕੀਤਾ ਗਿਆ ਸੀ| ਇਸ ਮਹਿਲਾ ਨੇ ਦੋਸ਼ ਲਾਏ ਸਨ ਕਿ ਉਸ ਉੱਤੇ ਜਿਨਸੀ ਹਮਲਾ 14 ਨਵੰਬਰ, 2019 ਨੂੰ ਅੰਕਾਰਾ ਦੇ ਉਸ ਦੇ ਹੋਟਲ ਦੇ ਕਮਰੇ ਵਿੱਚ ਹੋਇਆ ਸੀ|
ਇੰਟੇਗ੍ਰਿਟੀ ਕਮਿਸ਼ਨਰ ਨੇ ਇਹ ਵੀ ਆਖਿਆ ਕਿ ਢਿੱਲੋਂ ਨੇ ਜਾਂਚ ਦੌਰਾਨ ਉਸ ਨਾਲ ਸਹਿਯੋਗ ਨਹੀਂ ਕੀਤਾ| ਦੂਜੇ ਪਾਸੇ ਢਿੱਲੋਂ ਵੱਲੋਂ ਆਪਣੇ ਵਕੀਲ ਰਾਹੀਂ ਜਾਰੀ ਕੀਤੇ ਗਏ ਪੱਤਰ ਵਿੱਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ| ਉਨ੍ਹਾਂ ਲਿਖਿਆ ਹੈ ਕਿ ਉਹ ਇਸ ਰਿਪੋਰਟ ਵਿੱਚ ਲਾਏ ਗਏ ਸਾਰੇ ਦੋਸ਼ਾਂ ਤੇ ਕੱਢੇ ਗਏ ਸਿੱਟਿਆਂ ਤੋਂ ਇਨਕਾਰ ਕਰਦੇ ਹਨ| ਇਸ ਮਾਮਲੇ ਦੀ ਜਾਂਚ ਵਿੱਚ ਸ਼ੁਰੂ ਤੋਂ ਹੀ ਕਮੀਆਂ ਰਹੀਆਂ ਹਨ ਤੇ ਇਹ ਬੇਮੇਲ ਹੈ| ਉਨ੍ਹਾਂ ਇਹ ਵੀ ਆਖਿਆ ਕਿ ਇਹ ਇੱਕ-ਪਾਸੜ ਹੈ ਤੇ ਸਿਆਸੀ ਤੌਰ ਉੱਤੇ ਉਨ੍ਹਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ|ਢਿੱਲੋਂ ਵੱਲੋਂ ਆਪਣੇ ਵਕੀਲ ਨਾਦਰ ਆਰ ਹਸਨ ਰਾਹੀਂ ਡਵੀਜ਼ਨਲ ਕੋਰਟ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਦੀ ਇਸ ਰਿਪੋਰਟ ਦੇ ਨਿਆਂਇਕ ਮੁਲਾਂਕਣ ਲਈ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ| ਇੱਥੇ ਦੱਸਣਾ ਬਣਦਾ ਹੈ ਕਿ ਢਿੱਲੋਂ ਨੂੰ ਮੁਜਰਮਾਨਾ ਤੌਰ Aੁੱਤੇ ਚਾਰਜ ਵੀ ਨਹੀਂ ਕੀਤਾ ਗਿਆ|
ਇੰਟੇਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਵੱਲੋਂ 268 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ| ਇਸ ਰਿਪੋਰਟ ਵਿੱਚ ਢਿਲੋਂ ਖਿਲਾਫ ਅਨੁਸ਼ਾਸਕੀ ਕਾਰਵਾਈ ਕਰਨ ਲਈ ਕਈ ਹੋਰ ਸਿਫਾਰਿਸ਼ਾਂ ਵੀ ਕੀਤੀਆਂ ਗਈਆਂ ਸਨ| ਇਹ ਵੀ ਆਖਿਆ ਗਿਆ ਸੀ ਕਿ ਢਿੱਲੋਂ ਨੂੰ ਲੋਕਾਂ ਸਾਹਮਣੇ ਸਬੰਧਤ ਮਹਿਲਾ ਤੋਂ ਰਸਮੀ ਮੁਆਫੀ ਮੰਗਣੀ ਚਾਹੀਦੀ ਹੈ| ਵੱਖ ਵੱਖ ਕਮੇਟੀਆਂ ਤੋਂ ਢਿੱਲੋਂ ਨੂੰ ਹਟਾ ਦੇਣਾ ਚਾਹੀਦਾ ਹੈ ਤੇ ਸਿਟੀ ਦੇ ਬਿਜ਼ਨਸ ਲਈ ਵੀ ਢਿੱਲੋਂ ਨੂੰ ਪ੍ਰੋਵਿੰਸ ਤੋਂ ਬਾਹਰ ਟਰੈਵਲ ਨਹੀਂ ਕਰਨ ਦੇਣਾ ਚਾਹੀਦਾ ਹੈ| ਜਨਤਾ ਦੇ ਨਾਲ ਢਿੱਲੋਂ ਨੂੰ ਸਿਰਫ ਈ-ਮੇਲ ਰਾਹੀਂ ਹੀ ਸੰਪਰਕ ਸਾਧਨ ਦੇਣਾ ਚਾਹੀਦਾ ਹੈ| ਢਿੱਲੋਂ ਦੀ ਪਹੁੰਚ ਮਿਉਂਸਪਲ ਆਫਿਸਿਜ਼ ਤੱਕ ਨਹੀਂ ਹੋਣੀ ਚਾਹੀਦੀ|
ਨਵੰਬਰ ਵਿੱਚ ਵਾਪਰੀ ਇਸ ਕਥਿਤ ਘਟਨਾ ਦੀ ਰਿਕਾਰਡਿੰਗ ਸੁਣਨ ਤੋਂ ਬਾਅਦ ਤੇ ਮੁੱਦੇ ਨੂੰ ਵਿਚਾਰੇ ਜਾਣ ਮਗਰੋਂ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਾਉਂਸਲ ਨੂੰ ਆਖਿਆ ਕਿ ਸਾਡੇ ਕੋਲ ਇੱਕ ਸ਼ਿਕਾਇਤਕਰਤਾ ਹੈ ਜਿਸ ਨੇ ਸਬੂਤ ਪੇਸ਼ ਕੀਤੇ ਹਨ ਕਿ ਕੁੱਝ ਬਹੁਤ ਮਾੜਾ ਵਾਪਰਿਆ ਹੈ| ਉਨ੍ਹਾਂ ਆਖਿਆ ਕਿ ਇੰਟੇਗ੍ਰਿਟੀ ਕਮਿਸ਼ਨਰ ਦੀ ਜਾਂਚ ਵਿੱਚ ਕੀਤੀਆਂ ਗਈਆਂ ਸਿਫਾਰਸ਼ਾਂ ਬਹੁਤ ਸਖ਼ਤ ਹਨ ਪਰ ਮਿਉਂਸਪਲ ਐਕਟ ਤਹਿਤ ਇਹ ਸੱਭ ਤੋਂ ਵੱਡੀ ਪੈਨਲਟੀ ਹੈ| ਉਨ੍ਹਾਂ ਇਹ ਵੀ ਆਖਿਆ ਕਿ ਉਹ ਕਾਉਂਸਲ ਨੂੰ ਇਨ੍ਹਾਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਅਪਨਾਉਣ ਦੀ ਸਲਾਹ ਦਿੰਦੇ ਹਨ|
ਬਿਨਾਂ ਤਨਖਾਹ ਤਿੰਨ ਮਹੀਨੇ ਸਸਪੈਂਡ ਕੀਤੇ ਜਾਣ ਤੋਂ ਇਲਾਵਾ ਢਿੱਲੋਂ ਨੂੰ ਕਥਿਤ ਵਿਕਟਿਮ ਤੋਂ ਰਸਮੀ ਤੌਰ ਉੱਤੇ ਮੁਆਫੀ ਮੰਗਣ ਦਾ ਹੁਕਮ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕਨੌਮਿਕ ਡਿਵੈਲਪਮੈਂਟ ਐਂਡ ਕਲਚਰ ਕਮੇਟੀ ਦੇ ਚੇਅਰ ਵਜੋਂ ਹਟਾ ਦਿੱਤਾ ਗਿਆ ਹੈ, ਈ-ਮੇਲ ਤੋਂ ਇਲਾਵਾ ਸਥਾਨਕ ਵਾਸੀਆਂ ਨਾਲ ਸਿੱਧੇ ਗੱਲ ਕਰਨ ਤੋਂ ਵਰਜਿਆ ਗਿਆ ਹੈ, ਓਨਟਾਰੀਓ ਤੋਂ ਬਾਹਰ ਸਿਟੀ ਦੇ ਕੰਮਕਾਜ ਲਈ ਟਰੈਵਲ ਕਰਨ Aੁੱਤੇ ਪਾਬੰਦੀ ਲਾਈ ਗਈ ਹੈ, ਸਿਟੀ ਕਾਉਂਸਲ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਾ ਲੈਣ ਦੇ ਹੁਕਮ ਦਿੱਤੇ ਗਏ ਹਨ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ