Welcome to Canadian Punjabi Post
Follow us on

23

September 2020
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਅਪਾਰਟਮੈਂਟਸ, ਕੌਂਡੋਜ਼ ਦੀਆਂ ਸਾਂਝੀਆਂ ਥਾਂਵਾਂ ਉੱਤੇ ਮਾਸਕ ਲਾਉਣੇ ਹੋਏ ਲਾਜ਼ਮੀ

August 06, 2020 06:17 AM

ਟੋਰਾਂਟੋ ਦੇ ਅਪਾਰਟਮੈਂਟਸ, ਕੌਂਡੋਜ਼ ਦੀਆਂ ਸਾਂਝੀਆਂ
ਥਾਂਵਾਂ ਉੱਤੇ ਮਾਸਕ ਲਾਉਣੇ ਹੋਏ ਲਾਜ਼ਮੀ

ਟੋਰਾਂਟੋ, 5 ਅਗਸਤ (ਪੋਸਟ ਬਿਊਰੋ) : ਬੁੱਧਵਾਰ ਨੂੰ ਪ੍ਰਭਾਵੀ ਹੋਏ ਨਵੇਂ ਬਾਇਲਾਅ ਤਹਿਤ ਹੁਣ ਲੋਕਾਂ ਨੂੰ ਆਪਣਾ ਅਪਾਰਟਮੈਂਟ ਤੇ ਕੌਂਡੋ ਛੱਡ ਕੇ ਬਾਹਰ ਜਾਣ ਤੋਂ ਪਹਿਲਾਂ ਮਾਸਕ ਲਾਉਣੇ ਹੋਣਗੇ| ਰਿਹਾਇਸ਼ੀ ਇਮਾਰਤਾਂ ਦੀਆਂ ਸਾਂਝੀਆਂ ਥਾਂਵਾਂ ਉੱਤੇ ਫੇਸ ਮਾਸਕ ਲਾਏ ਜਾਣੇ ਲਾਜ਼ਮੀ ਹੋ ਗਏ ਹਨ|
ਪਿਛਲੇ ਹਫਤੇ ਸਿਟੀ ਕਾਉਂਸਲ ਵੱਲੋਂ ਬਾਇਲਾਅ ਪਾਸ ਕੀਤਾ ਗਿਆ ਸੀ ਜਿਸ ਤਹਿਤ ਲੌਬੀਜ਼, ਐਲੇਵੇਟਰਜ਼ ਤੇ ਲਾਂਡਰੀ ਰੂਮਜ਼ ਵਰਗੀਆਂ ਸਾਂਝੀਆਂ ਥਾਂਵਾਂ ਉੱਤੇ ਲੋਕਾਂ ਨੂੰ ਮਾਸਕ ਲਾਉਣੇ ਲਾਜ਼ਮੀ ਕੀਤੇ ਗਏ ਸਨ| ਇਸ ਬਾਇਲਾਅ ਨੇ ਵੱਡੀ ਜ਼ਿੰਮੇਵਾਰੀ ਬਿਲਡਿੰਗ ਦੇ ਮਾਲਕਾਂ ਅਤੇ ਪ੍ਰਾਪਰਟੀ ਮੈਨੇਜਰਜ਼ ਉੱਤੇ ਪਾ ਦਿੱਤੀ ਹੈ ਕਿ ਅਜਿਹੀ ਪਾਲਿਸੀ ਅਪਣਾਈ ਜਾਵੇ ਕਿ ਸਥਾਨਕ ਵਾਸੀਆਂ ਦਾ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ|
ਬੱਚੇ ਜਾਂ ਉਹ ਲੋਕ ਜਿਹੜੇ ਮੈਡੀਕਲ ਕੰਡੀਸ਼ਨ ਕਾਰਨ ਮਾਸਕ ਨਹੀਂ ਪਾ ਸਕਦੇ ਉਨ੍ਹਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਜਾਵੇਗੀ| ਸਿਟੀ ਕਾਉਂਸਲ ਨੇ ਇਸ ਨਿਯਮ ਤੇ ਹੋਰਨਾਂ ਕੁਝ ਬਾਇਲਾਅਜ਼ ਨੂੰ ਇੱਕ ਹਫਤੇ ਪਹਿਲਾਂ ਮਨਜ਼ੂਰੀ ਦਿੱਤੀ ਸੀ| ਇਹ ਸਭ ਚਾਰਾਜੋਈ ਸਿਟੀ ਵੱਲੋਂ ਤੀਜੇ ਪੜਾਅ ਵਿੱਚ ਦਾਖਲ ਹੋਣ ਕਾਰਨ ਕੀਤੀ ਜਾ ਰਹੀ ਹੈ|

Have something to say? Post your comment