ਕਾਉਂਸਲਰ ਜਿੰਮ ਕੈਰੀਯਾਨਿਸ ਆਫਿਸ ਪਰਤੇ
ਟੋਰਾਂਟੋ, 5 ਅਗਸਤ (ਪੋਸਟ ਬਿਊਰੋ) : ਟੋਰਾਂਟੋ ਸਿਟੀ ਕਾਉਂਸਲਰ ਜਿੰਮ ਕੈਰੀਯਾਨਿਸ ਇੱਕ ਵਾਰੀ ਮੁੜ ਆਪਣੇ ਆਫਿਸ ਆ ਗਏ ਹਨ| ਕਾਉਂਸਲ ਦੀ ਸੀਟ ਤੋਂ ਹਟਾਏ ਜਾਣ ਦੇ ਫੈਸਲੇ Aੁੱਤੇ ਕੋਰਟ ਆਫ ਅਪੀਲ ਵੱਲੋਂ ਸਟੇਅ ਦਿੱਤੇ ਜਾਣ ਤੋਂ ਬਾਅਦ ਕੈਰੀਯਾਨਿਸ ਆਫਿਸ ਪਰਤੇ ਹਨ|
ਇਸ ਸਟੇਅ ਤੋਂ ਬਾਅਦ ਕੈਰੀਯਾਨਿਸ ਵਾਰਡ 22 ਦੀ ਆਪਣੀ ਸੀਟ ਉੱਤੇ ਮੁੜ ਦਾਅਵਾ ਕਰ ਸਕਣਗੇ| ਇਸ ਦੌਰਾਨ ਉਹ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੀ ਅਪੀਲ ਕੈਨੇਡਾ ਦੇ ਸੁਪਰੀਮ ਕੋਰਟ ਵਿੱਚ ਸੁਣੀ ਜਾਵੇ| ਕੈਰੀਯਾਨਿਸ ਵੱਲੋਂ ਚੋਣਾਂ ਉੱਤੇ ਕੀਤੇ ਗਏ ਖਰਚੇ ਦੇ ਸਬੰਧ ਵਿੱਚ ਆਡਿਟ ਦੀ ਮੰਗ ਕਰਨ ਵਾਲੇ ਟੋਰਾਂਟੋ ਵਾਸੀ ਐਡਮ ਸ਼ੈਲਫ, ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਸਟੇਅ ਮੋਸ਼ਨ ਦੇ ਸਬੰਧ ਵਿੱਚ ਉਸ ਨੇ ਕੋਈ ਭੂਮਿਕਾ ਨਹੀਂ ਨਿਭਾਈ|
ਸ਼ੈਲਫ ਨੇ ਆਖਿਆ ਕਿ ਉਸਦੀ ਕੈਰੀਯਾਨਿਸ ਅਤੇ ਸਿਟੀ ਆਫ ਟੋਰਾਂਟੋ ਨਾਲ ਇਹ ਸਹਿਮਤੀ ਬਣੀ ਸੀ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਹੀ ਫੈਸਲਾ ਕਰਨ ਦੇਣਾ ਚਾਹੀਦਾ ਹੈ| ਉਸ ਨੇ ਇਹ ਵੀ ਆਖਿਆ ਕਿ ਇਹ ਸਟੇਅ ਆਰਜ਼ੀ ਹੈ ਤੇ ਇਹ ਉਦੋਂ ਤੱਕ ਹੀ ਰਹੇਗੀ ਜਦੋਂ ਤੱਕ ਸੁਪਰੀਮ ਕੋਰਟ ਅਪੀਲ ਸੁਣਨ ਜਾਂ ਨਾ ਸੁਣਨ ਬਾਰੇ ਫੈਸਲਾ ਕਰੇਗਾ|