Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਲਾਈਫ ਸਟਾਈਲ

ਬਿਊਟੀ ਟਿਪਸ: ਐਲੋਵੇਰਾ ਨਾਲ ਚਿਹਰੇ 'ਤੇ ਲਿਆਓ ਚਮਕ

August 05, 2020 09:38 AM

ਜੇ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਜਾਂ ਚਿਹਰੇ 'ਤੇ ਝੁਰੜੀਆਂ ਜਾਂ ਕਿੱਲ-ਛਾਈਆਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ ਸਗੋਂ ਘਰ ਵਿੱਚ ਆਪਣੀ ਚਮੜੀ ਦੀ ਦੇਖਭਾਲ ਕਰੋ। ਚਿਹਰੇ ਦੀ ਚਮਕ ਲਈ ਐਲੋਵੇਰਾ ਦਾ ਪ੍ਰਯੋਗ ਕਰੋ। ਐਲੋਵੇਰਾ 'ਚ ਪਾਏ ਜਾਣ ਵਾਲੇ ਰਸਾਇਣਕ ਤੱਤ ਚਮੜੀ ਦੀਆਂ ਤਿੰਨਾਂ ਪਰਤਾਂ 'ਚ ਜਾ ਕੇ ਬੈਕਟੀਰੀਆ ਤੇ ਫਾਲਤੂ ਤੇਲ ਨੂੰ ਚਮੜੀ 'ਚੋਂ ਬਾਹਰ ਕੱਢਦੇ ਹਨ, ਜਿਸ ਨਾਲ ਚਮੜੀ ਦੇ ਰੋਮ ਖੁੱਲ੍ਹ ਜਾਣਗੇ। ਐਲੋਵੇਰਾ ਚਮੜੀ ਦੇ ਮ੍ਰਿਤਕ ਸੈਲਾਂ ਨੂੰ ਹਟਾਕੇ ਨਵੇਂ ਸੈਲ ਬਣਾਉਂਦਾ ਹੈ, ਜਿਸ ਨਾਲ ਚਮੜੀ ਸੁੰਦਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਐਲੋਵੇਰਾ ਦਾ ਪ੍ਰਯੋਗ ਕਰ ਕੇ ਤੁਸੀਂ ਆਪਣੇ ਚਿਹਰੇ ਦੀ ਰੌਣਕ ਨੂੰ ਬਰਕਰਾਰ ਰੱਖ ਸਕਦੇ ਹੋ :
* ਐਲੋਵੇਰਾ ਦਾ ਗੁੱਦਾ ਤੇ ਵੇਸਣ ਮਿਲਾ ਕੇ ਚਿਹਰੇ 'ਤੇ ਰਾਤ ਨੂੰ ਲੇਪ ਲਾ ਲਓ, ਇਸ ਨਾਲ ਝੁਰੜੀਆਂ ਖਤਮ ਹੋ ਜਾਣਗੀਆਂ।
* ਨਿੰਬੂ ਦੇ ਛਿਲਕਿਆਂ ਨੂੰ ਪੀਸ ਕੇ ਐਲੋਵੇਰਾ ਦੇ ਗੁੱਦੇ ਦੇ ਰਸ ਨਾਲ ਮਿਲਾ ਕੇ ਚਿਹਰੇ 'ਤੇ ਲਾਉਣ ਨਾਲ ਝੁਰੜੀਆਂ ਮਿਟ ਜਾਂਦੀਆਂ ਹਨ।
* ਮੂੰਹ 'ਤੇ ਦਾਗ ਹੋਣ ਤਾਂ ਟਮਾਟਰ ਦੇ ਨਾਲ ਐਲੋਵੇਰਾ ਦੇ ਗੁੱਦੇ ਨੂੰ ਮਿਲਾ ਕੇ ਲੇਪ ਲਾਓ, ਕਾਫੀ ਫਰਕ ਦਿਖਾਈ ਦੇਵੇਗਾ।
* ਚੰਦਨ ਦਾ ਬੁਰਾਦਾ, ਜੈਫਲ ਤੇ ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਲੈ ਕੇ ਐਲੋਵੇਰਾ ਦੇ ਗੁੱਦੇ ਨਾਲ ਪੀਸ ਕੇ ਲੇਪ ਬਣਾ ਕੇ ਲਗਾਓ। ਝੁਰੜੀਆਂ ਤੋਂ ਰਾਹਤ ਮਿਲੇਗੀ।
* ਐਲੋਵੇਰਾ ਦੇ ਗੁੱਦੇ 'ਚ ਚਿਰੌਂਜੀ ਪੀਸ ਕੇ ਲੇਪ ਲਾਉਣ ਨਾਲ ਚਮੜੀ ਤੋਂ ਝੁਰੜੀਆਂ ਹਟ ਜਾਣਗੀਆਂ।

 
Have something to say? Post your comment