Welcome to Canadian Punjabi Post
Follow us on

23

September 2020
ਲਾਈਫ ਸਟਾਈਲ

ਰਸੋਈ: ਸ਼ਾਹੀ ਲੌਕੀ

August 05, 2020 09:36 AM

ਸਮੱਗਰੀ-ਇੱਕ ਛੋਟੀ ਗੋਲ ਲੌਕੀ, ਦੋ ਆਲੂ, ਇੱਕ ਸ਼ਿਮਲਾ ਮਿਰਚ ਕੱਟੀ ਹੋਈ, 100 ਗਰਾਮ ਪਨੀਰ ਕੱਦੂਕਸ ਕੀਤਾ ਹੋਇਆ, ਇੱਕ ਛੋਟਾ ਟੁਕੜਾ ਅਦਰਕ ਕੱਟਿਆ ਹੋਇਆ, ਇੱਕ ਹਰੀ ਮਿਰਚ ਬਰੀਕ ਕੱਟੀ ਹੋਈ, ਇੱਕ ਟਮਾਚਰ, ਹਰਾ ਧਨੀਆ ਥੋੜ੍ਹਾ ਜਿਹਾ, ਨਮਕ ਸਵਾਦ ਅਨੁਸਾਰ, ਇੱਕ ਛੋਟਾ ਚਮਚ ਜ਼ੀਰਾ, ਹਲਦੀ ਅੱਧਾ ਛੋਟਾ ਚਮਚ, ਧਨੀਆ ਪਾਊਡਰ ਇੱਕ ਛੋਟਾ ਚਮਚ, ਸੌਂਫ ਅੱਧਾ ਛੋਟਾ ਚਮਚ, ਲਾਲ ਮਿਰਚ ਪਾਊਡਰ ਅੱਧਾ ਛੋਟਾ ਚਮਚ, ਅਮਚੂਰ 1/4 ਛੋਟਾ ਚਮਚ, ਗਮਰ ਮਸਾਲਾ 1/4 ਛੋਟਾ ਚਮਚ, ਤੇਲ ਅੱਧਾ ਵੱਡਾ ਚਮਚ, ਕਾਜੂ ਦੇ ਟੁਕੜੇ ਤੇ ਕਿਸ਼ਮਿਸ਼ ਜ਼ਰੂਰਤ ਦੇ ਅਨੁੁਸਾਰ।
ਵਿਧੀ-ਲੌਕੀ ਛਿੱਲ ਕੇ ਵਿੱਚੋਂ ਕੱਟ ਲਓ। ਦੋਵਾਂ ਟੁਕੜਿਆਂ ਦਾ ਗੁੱਦਾ ਕੱਢ ਕੇ ਨਮਕ ਦੇ ਪਾਣੀ ਵਿੱਚ ਨਰਮ ਹੋਣ ਤੱਕ ਉਬਾਲਣ ਤੋਂ ਬਾਅਦ ਪਾਣੀ ਛਾਣ ਲਓ।
ਸਟੱਫਿੰਗ ਸਮੱਗਰੀ ਦੇ ਲਈ ਆਲੂ ਛਿੱਲ ਕੇ ਟੁਕੜਿਆਂ ਵਿੱਚ ਕੱਟ ਲਓ। ਕੁੱਕਰ ਵਿੱਚ ਤੇਲ ਗਰਮ ਕਰ ਕੇ ਜ਼ੀਰਾ ਤੜਕਾਓ। ਕੱਟੀਆਂ ਸਬਜ਼ੀਆਂ, ਨਮਕ ਅਤੇ ਹਲਦੀ ਪਾਓ। ਇੱਕ ਸੀਟੀ ਆਉਣ 'ਤੇ ਕੁੱਕਰ ਖੋਲ੍ਹੋ। ਫਿਰ 1/4 ਛੋਟਾ ਚਮਚ ਲਾਲ ਮਿਰਚ, 1/4 ਛੋਟਾ ਚਮਚ ਸੌਂਫ, ਅੱਧਾ ਛੋਟਾ ਚਮਚ ਧਨੀਆ, 1/4 ਛੋਟਾ ਚਮਚ ਅਮਚੂਰ ਅਤੇ ਥੋੜ੍ਹਾ ਜਿਹਾ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਭੁੰਨੋ।
* ਗ੍ਰੇਵੀ ਬਣਾਉਣ ਲਈ ਟਮਾਟਰ, ਅਦਰਕ ਤੇ ਲੌਕੀ ਦੇ ਗੁੱਦੇ ਨੂੰ ਮਿਕਸੀ ਵਿੱਚ ਪੀਸ ਲਓ। ਕੜਾਹੀ ਵਿੱਚ ਅੱਧਾ ਵੱਡਾ ਚਮਚ ਤੇਲ ਪਾ ਕੇ ਜ਼ੀਰੇ ਦਾ ਤੜਕਾ ਲਾਓ ਅਤੇ ਕਾਜੂ ਦੇ ਟੁਕੜੇ, ਤਿਆਰ ਮਿਸ਼ਰਣ ਪਾ ਕੇ ਭੁੰਨੋ।
* ਬਚੇ ਹੋਏ ਸਾਰੇ ਮਸਾਲੇ ਅਤੇ ਨਮਕ ਵੀ ਪਾ ਦਿਓ। ਚੰਗੀ ਤਰ੍ਹਾਂ ਨਾਲ ਭੁੰਨ ਕੇ ਥੋੜ੍ਹਾ ਜਿਹਾ ਪਾਣੀ ਅਤੇ ਕਿਸ਼ਮਿਸ਼ ਪਾ ਕੇ ਉਬਾਲੋ। ਲੌਕੀ ਦੇ ਖੋਲ੍ਹ ਵਿੱਚ ਸਟੱਫਿੰਗ ਸਮੱਗਰੀ ਭਰ ਕੇ ਗ੍ਰੇਵੀ ਵਿੱਚ ਪਾਓ। ਕੱਦੂਕਸ ਕੀਤਾ ਹੋਇਆ ਪਨੀਰ ਅਤੇ ਹਰਾ ਧਨੀਆ ਉਪਰੋਂ ਪਾ ਕੇ ਸਜਾਓ।

Have something to say? Post your comment