Welcome to Canadian Punjabi Post
Follow us on

21

September 2020
ਬ੍ਰੈਕਿੰਗ ਖ਼ਬਰਾਂ :
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲ
ਮਨੋਰੰਜਨ

ਸਰਨੇਮ ਕਰ ਕੇ ਬਾਲੀਵੁੱਡ ਵਿੱਚ ਐਂਟਰੀ ਆਸਾਨ, ਪਰ ਸੰਘਰਸ਼ ਤਾਂ ਤੁਹਾਨੂੰ ਇਕੱਲੇ ਕਰਨਾ ਪੈਂਦੈ : ਸ਼ਰੁਤੀ ਹਾਸਨ

August 05, 2020 09:33 AM

ਸਾਊਥ ਦੇ ਸੁਪਰਸਟਾਰ ਕਮਲ ਹਾਸਨ ਦੀ ਬੇਟੀ ਸ਼ਰੁਤੀ ਹਾਸਨ ਦੀ ਅਗਲੀ ਫਿਲਮ ‘ਯਾਰਾ’ ਓ ਟੀ ਟੀ ਉੱਤੇ ਰਿਲੀਜ਼ ਹੋਣ ਵਾਲੀ ਹੈ। ਸ਼ਰੁਤੀ ਨੇ ਇਸ ਫਿਲਮ ਅਤੇ ਇੰਡਸਟਰੀ ਵਿੱਚ ਫੈਲੇ ਨੈਪੋਟਿਜ਼ਮ 'ਤੇ ਗੱਲ ਕੀਤੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਸੀਂ ਸੁਪਰਸਟਾਰ ਕਮਲ ਹਾਸਨ ਦੀ ਬੇਟੀ ਹੋ ਤਾਂ ਇੰਡਸਟਰੀ ਵਿੱਚ ਕੰਪੈਰੀਜ਼ਨ ਹਮੇਸ਼ਾ ਹੀ ਕੀਤਾ ਜਾਂਦਾ ਹੋਵੇਗਾ। ਖੁਦ ਨੂੰ ਇਸ ਤੋਂ ਕਿਵੇਂ ਬਚਾਇਆ?
- ਤੁਲਨਾ ਕਰਨਾ ਦੁਨੀਆ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ। ਮੰਮੀ-ਪਾਪਾ ਨਾਲ ਮੇਰੀ ਤੁਲਨਾ ਕੀਤੀ ਜਾਏਗੀ, ਇਹ ਮੈਨੂੰ ਸ਼ੁਰੂ ਤੋਂ ਪਤਾ ਸੀ। ਮੇਰੀ ਪਹਿਲੀ ਫਿਲਮ ‘ਲਕ' ਦੇ ਸਮੇਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਕਾਨਫੀਡੈਂਟ ਹਾਂ, ਪਰ ਅੰਦਰੋਂ ਮੇਰੀ ਹਾਲਤ ਬਹੁਤ ਖਰਾਬ ਸੀ। ਮੇਰੇ ਮਾਤਾ-ਪਿਤਾ ਛੋਟੀ ਉਮਰ ਤੋਂ ਐਕਟਿੰਗ ਕਰ ਰਹੇ ਹਨ। ਉਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ, ਪਰ ਕੀ ਕਿਸੇ ਨੇ ਕੰਪੇਅਰ ਕੀਤਾ ਹੋਵੇਗਾ ਉਸ ਸਮੇਂ? ਉਨ੍ਹਾਂ ਦੀ ਲਰਨਿੰਗ ਤੋਂ ਹੀ ਸਮੇਂ ਦੇ ਨਾਲ ਉਨ੍ਹਾਂ ਦੇ ਅੰਦਰ ਐਕਟਿੰਗ ਆਈ। ਜਦ ਪਾਪਾ ਨਾਲ ਮੈਨੂੰ ਕੰਪੇਅਰ ਕੀਤਾ ਗਿਆ ਤਾਂ ਮੇਰੀ ਹਾਲਤ ਬਹੁਤ ਖਰਾਬ ਹੋ ਗਈ। ਮੈਂ ਆਪਣਾ ਕੰਮ ਮਿਹਨਤ ਨਾਲ ਕਰ ਕੇ, ਸਿਰ ਝੁਕਾ ਕੇ ਨਿਕਲ ਜਾਂਦੀ ਹਾਂ। ਮੇਰਾ ਇਹੀ ਫੰਡਾ ਰਿਹਾ।
* ਤੁਸੀਂ ਫਿਲਮੀ ਪਿਛੋਕੜ ਤੋਂ ਹੋ। ਕੀ ਤੁਹਾਨੂੰ ਫਿਲਮ ਇੰਡਸਟਰੀ ਵਿੱਚ ਨੈਪੋਟਿਜ਼ਮ ਜਾਂ ਗੁੱਟਬਾਜ਼ੀ ਦੇ ਫਾਇਦੇ ਹੋਏ?
- ਮੈਂ ਕਦੇ ਇਹ ਨਹੀਂ ਕਹਿੰਦੀ ਕਿ ਫਿਲਮਾਂ ਵਿੱਚ ਕੰਮ ਕਰਨਾ ਮੇਰੇ ਲਈ ਮੁਸ਼ਕਲ ਰਿਹਾ ਜਾਂ ਆਸਾਨ ਰਿਹਾ। ਇਥੇ ਨਾਂਅ ਦੇ ਕਾਰਨ ਦਰਵਾਜ਼ੇ ਖੁੱਲ੍ਹਦੇ ਹਨ, ਪਰ ਅੰਦਰ ਜਾ ਕੇ ਰਹਿਣਾ, ਚਹਿਲ-ਪਹਿਲ ਕਰਨਾ, ਗੱਲ ਕਰਨਾ ਸਾਡੇ 'ਤੇ ਨਿਰਭਰ ਹੁੰਦਾ ਹੈ। ਇਥੇ ਹਰ ਕਿਸੇ ਨੂੰ ਬਹੁਤ ਮਿਹਨਤ ਕਰ ਕੇ ਨਾਂਅ ਬਣਾਉਣਾ ਪੈਂਦਾ ਹੈ। ਉਥੇ ਸਾਊਥ ਵਿੱਚ ਇਹ ਉਨ੍ਹਾਂ ਦੇ ਭਰਾ ਹਨ ਜਾਂ ਉਨ੍ਹਾਂ ਦੇ ਉਹ ਬੇਟੇ ਹਨ, ਇਹ ਸਭ ਬਿਲਕੁਲ ਨਹੀਂ ਚਲਦਾ। ਤਮਿਲ ਸਿਨੇਮਾ ਵਿੱਚ ਮੈਂ ਸ਼ਾਇਦ ਦੂਸਰੀ ਜਾਂ ਤੀਸਰੀ ਲੜਕੀ ਹਾਂ, ਜੋ ਕਿਸੇ ਐਕਟਰ ਦੀ ਬੇਟੀ ਹਾਂ। ਫਿਲਹਾਲ ਮੇਰੇ ਬਾਅਦ ਹੋਰ ਕਈ ਲੋਕ ਆਏ। ਉਥੇ ਬਹੁਤ ਘੱਟ ਲੋਕ ਹਨ, ਜੋ ਕਿਸੇ ਦੇ ਰਿਲੇਟਿਵ ਹਨ। ਇਹ ਜੋ ਨੈਪੋਟਿਜ਼ਮ ਬੋਲਦੇ ਹਨ, ਉਹ ਤਮਿਲ ਇੰਡਸਟਰੀ ਵਿੱਚ ਬਹੁਤ ਘੱਟ ਹੈ।
* ਆਉਣ ਵਾਲੀ ਫਿਲਮ ‘ਯਾਰਾ’ ਵਿੱਚ ਆਪਣੇ ਰੋਲ ਬਾਰੇ ਕੁਝ ਦੱਸੋ?
- ਮੈਨੂੰ ਕਾਫੀ ਸਕਰੀਨ ਸਪੇਸ ਮਿਲੀ ਹੈ। ਮੈਂ ਸੁਕੰਨਿਆ ਦਾ ਕਰੈਕਟਰ ਨਿਭਾਇਆ ਹੈ, ਇਸ ਕਿਰਦਾਰ ਨਾਲ ਕਹਾਣੀ ਵਿੱਚ ਕਾਫੀ ਸਾਰੇ ਨਵੇਂ ਐਂਗਲ ਆਉਂਦੇ ਹਨ। ਤਿਗਮਾਂਸ਼ੂ ਧੂਲੀਆ ਦੀਆਂ ਫਿਲਮਾਂ ਹਮੇਸ਼ਾ ਤੋਂ ਫੀਮੇਲ ਕਰੈਕਟਰ ਬਹੁਤ ਯੂਨੀਕ ਰਹਿੰਦੇ ਹਨ। ਜਿਸ ਵਿੱਚ ਕਰਨ ਦੇ ਲਈ ਬਹੁਤ ਕੁਝ ਰਹਿੰਦਾ ਹੈ। ਫਿਲਮ ਵਿੱਚ ਮੇਰਾ ਵੀ ਬਹੁਤ ਹੀ ਚੰਗਾ ਅਤੇ ਖਾਸ ਰੋਲ ਹੈ। ਮੈਂ ਆਪਣੇ ਰੋਲ ਤੋਂ ਸੰਤੁਸ਼ਟ ਹਾਂ।
* ਸੈੱਟ ਦੇ ਫੀਮੇਲ ਆਰਟਿਸਟ ਘੱਟ ਸਨ, ਤਾਂ ਮਾਹੌਲ ਦੇ ਬਾਰੇ ਦੱਸੋ?
-ਮੈਨੂੰ ਕਦੇ-ਕਦਾਈਂ ਹੀ ਫੀਮੇਲ ਡਾਇਰੈਕਟਰ ਮਿਲਦੇ ਹਨ। ਵਰਨਾ ਜ਼ਿਆਦਾਤਰ ਸੈੱਟ 'ਤੇ ਮੈਂ ਅਤੇ ਮੇਰੀ ਹੇਅਰ ਡ੍ਰੈਸਰ ਹੀ ਫੀਮੇਲ ਹੁੰਦੇ ਹਾਂ। ‘ਰਮੱਈਆ ਵਸਤਾਵਈਆ’ ਵਿੱਚ ਕਈ ਫੀਮੇਲ ਕਰੈਕਟਰ ਸਨ, ਕਿਉਂਕਿ ਉਹ ਫੈਮਿਲੀ ਡਰਾਮਾ ਸੀ। ਦੇਖਿਆ ਜਾਏ ਤਾਂ ਸੈੱਟ 'ਤੇ ਬੜੀ ਮੁਸ਼ਕਲ ਨਾਲ 10 ਔਰਤਾਂ ਹੁੰਦੀਆਂ ਹਨ ਅਤੇ ਆਦਮੀ 100 ਹੁੰਦੇ ਹਨ। ਹਮੇਸ਼ਾ ਤੋਂ ਅਜਿਹਾ ਹੁੰਦਾ ਆਇਆ ਹੈ, ਇਸ ਲਈ ਹੁਣ ਜ਼ਿਆਦਾ ਫਰਕ ਨਹੀਂ ਪੈਂਦਾ।
* ਐਕਟਿੰਗ ਤੋਂ ਇਲਾਵਾ ਸਿੰਗਿੰਗ ਅਤੇ ਰਾਈਟਿੰਗ ਦੀ ਫੀਲਡ ਵਿੱਚ ਇਨ੍ਹੀਂ ਦਿਨੀਂ ਕੀ ਕਰ ਰਹੇ ਹਨ?
- ਮੈਂ ਕਰੀਅਰ ਦੀ ਸ਼ੁਰੂਆਤ ਬਤੌਰ ਮਿਊਜ਼ੀਸ਼ੀਅਨ ਕੀਤੀ ਸੀ, ਪਰ ਸਹੀ ਤਰੀਕੇ ਨਾਲ ਮੈਨੂੰ ਫਿਲਮਾਂ 'ਤੇ ਫੋਕਸ ਕਰਨਾ ਸੀ। ਮੈਂ ਅੱਠ-ਨੌਂ ਸਾਲ ਤੱਕ ਕੋਈ ਲਾਈਵ ਸ਼ੋਅ ਨਹੀਂ ਕੀਤਾ ਸੀ ਇਸ ਲਈ ਐਕਟਿੰਗ ਤੋਂ ਇੱਕ-ਡੇਢ ਸਾਲ ਦਾ ਬ੍ਰੇਕ ਲੈ ਕੇ ਲੰਡਨ ਗਈ ਅਤੇ ਉਥੇ ਇੱਕ ਟੀਮ ਸੈੱਟ ਕਰ ਕੇ ਮਿਊਜ਼ਿਕ 'ਤੇ ਕੰਮ ਕਰਦੇ ਹੋਏ ਲਾਈਵ ਸ਼ੋਅ ਕਰਨਾ ਸ਼ੁਰੂ ਕੀਤਾ। ਇਸ ਤੋਂ ਮੈਨੂੰ ਕਲਾਤਮਕ ਸੰਤੁਸ਼ਟੀ ਮਿਲੀ।
* ਅੱਗੇ ਕਰੀਅਰ ਦੇ ਲਈ ਕੀ ਪਲਾਨ ਕੀਤੇ ਹਨ?
-ਮੈਂ ਬੈਲੇਂਸ ਬਣਾ ਕੇ ਚੱਲਾਂਗੀ। ਅਜੇ ਮੈਂ ਦੋ ਤਮਿਲ ਅਤੇ ਦੋ ਤੇਲਗੂ ਫਿਲਮਾਂ ਕਰ ਰਹੀ ਹਾਂ। ਦਰਅਸਲ ਕਾਫੀ ਸਮੇਂ ਤੋਂ ਮਿਊਜ਼ਿਕ 'ਤੇ ਧਿਆਨ ਦੇ ਰਹੀ ਹਾਂ। ਦਰਅਸਲ ਕਾਫੀ ਸਮੇਂ ਤੋਂ ਮਿਊਜ਼ਿਕ 'ਤੇ ਧਿਆਨ ਨਹੀਂ ਦਿੱਤਾ ਸੀ ਇਸ ਲਈ ਉਸ 'ਤੇ ਵੀ ਕੰਮ ਕਰ ਰਹੀ ਹਾਂ। ਹਿੰਦੀ ਫਿਲਮਾਂ ਦੀ ਗੱਲ ਕਰਾਂ ਤਾਂ ਮੈਨੂੰ ਹੋਰ ਬਿਹਤਰੀਨ ਕਰੈਕਟਰ ਕਰਨ ਦਾ ਮਨ ਹੈ। ‘ਯਾਰਾ’ ਵਰਗੇ ਕੁਝ ਅਲੱਗ ਕਰੈਕਟਰ ਮਿਲਣਗੇ ਤਾਂ ਜ਼ਰੂਰ ਕਰਾਂਗੀ।

Have something to say? Post your comment