Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਪਾਕਿਸਤਾਨ ਨੇ ਨਵਾਂ ਵਿਵਾਦਿਤ ਨਕਸ਼ਾ ਜਾਰੀ ਕਰ ਸੁੱਟਿਆ

August 05, 2020 07:54 AM

* ਕਸ਼ਮੀਰ, ਲੱਦਾਖ, ਜੂਨਾਗੜ੍ਹ ਨੂੰ ਆਪਣਾ ਹਿੱਸਾ ਕਰਾਰ ਦਿੱਤਾ
* ਭਾਰਤ ਨੇ ਪਾਕਿ ਦੇ ਨਵੇਂ ਨਕਸ਼ੇ ਨੂੰ ਹਾਸੋਹੀਣਾ ਆਖਿਆ

ਇਸਲਾਮਾਬਾਦ, 4 ਅਗਸਤ, (ਪੋਸਟ ਬਿਊਰੋ)-ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨੂੰ ਜਦੋਂ ਪੰਜ ਅਗਸਤ ਨੂੰ ਇਕ ਸਾਲ ਪੂਰਾ ਹੋਣ ਵਾਲਾ ਸੀ, ਇਸ ਤੋਂ ਇੱਕ ਦਿਨ ਪਹਿਲਾਂ ਚਾਰ ਅਗਸਤ ਨੂੰ ਪਾਕਿਸਤਾਨ ਨੇ ਇਸ ਦੇ ਵਿਰੋਧ ਦੀ ਚਾਲ ਚੱਲਦੇ ਹੋਏ ਆਪਣਾ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨੇਪਾਲ ਨੇ ਏਦਾਂ ਦਾ ਨਕਸ਼ਾ ਜਾਰੀ ਕੀਤਾ ਸੀ, ਜਿਸ ਨੂੰ ਲੈਣ ਤੋਂ ਯੂ ਐੱਨ ਓ ਨੇ ਇਨਕਾਰ ਕਰ ਦਿੱਤਾ ਸੀ। ਓਸੇ ਰਾਹ ਉੱਤੇ ਚੱਲ ਕੇ ਇਮਰਾਨ ਖਾਨ ਦੀ ਸਰਕਾਰ ਨੇ ਇਕ ਹੋਰ ਵੱਡਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਨੇ ਅੱਜ ਮੰਗਲਵਾਰ ਨੂੰ ਆਪਣਾ ਨਵਾਂ ਸਿਆਸੀ ਨਕਸ਼ਾ ਜਾਰੀ ਕਰ ਕੇ ਭਾਰਤ ਦੇ ਕਈ ਖੇਤਰਾਂ ਨੂੰ ਆਪਣਾ ਕਿਹਾ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਬੈਠਕ ਵਿੱਚ ਇਹਨਵਾਂ ਨਕਸ਼ਾ ਪੇਸ਼ ਕੀਤਾ, ਜਿਸ ਵਿਚ ਜੰਮੂ-ਕਸ਼ਮੀਰ, ਲੱਦਾਖ ਦਾ ਸਿਆਚਿਨ ਖੇਤਰਅਤੇ ਗੁਜਰਾਤ ਦੀ ਸਾਬਕਾ ਜੂਨਾਗੜ੍ਹ ਰਿਆਸਤ ਨੂੰ ਆਪਣਾ ਕਿਹਾ ਹੈ। ਇਮਰਾਨ ਖਾਨ ਵੱਲੋਂਦੇਸ਼ ਦਾ ਨਵਾਂ ਸਿਆਸੀ ਨਕਸ਼ਾ ਜਾਰੀ ਕਰਨ ਪਿੱਛੋਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਭਾਰਤ ਨੇ ਇਥੇ ਗੈਰ-ਕਾਨੂੰਨੀ ਤਰੀਕੇ ਨਾਲ ਉਸਾਰੀ ਕਰਵਾਈ ਹੈ। ਪਾਕਿਸਤਾਨ ਨੇ ਇਹ ਮੰਨਦੇ ਹੋਏ ਕਿ ਸਰ ਕ੍ਰੀਕ ਵਿਚ ਭਾਰਤ ਦੇ ਨਾਲ ਉਸ ਦਾ ਵਿਵਾਦ ਹੈ, ਸਾਫ ਕਿਹਾ ਕਿ ਉਸ ਨੇ ਇਹ ਇਲਾਕਾ ਆਪਣੇ ਨਕਸ਼ੇ ਵਿਚ ਮਿਲਾ ਲਿਆ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਤੇ ਲੱਦਾਖ ਉੱਤੇ ਪਾਕਿਸਤਾਨ ਦਾਅਵਾ ਕਰਦਾ ਰਿਹਾ ਹੈ। ਖਾਸ ਗੱਲ ਇਹ ਕਿ ਇਸ ਵਾਰ ਉਸ ਨੇ ਗੁਜਰਾਤ ਦੇ ਜੂਨਾਗੜ੍ਹ ਨੂੰ ਆਪਣੇ ਵਿਚ ਸ਼ਾਮਲ ਕਰ ਕੇ ਨਕਸ਼ਾ ਜਾਰੀ ਕੀਤਾ ਹੈ। ਇਸ ਮੌਕੇ ਪਾਕਿਸਤਾਨ ਨੇ ਉਨ੍ਹਾਂ ਖੇਤਰਾਂ ਨੂੰ, ਜਿਨ੍ਹਾਂ ਬਾਰੇ ਚੀਨ ਤੇ ਭਾਰਤ ਦਾ ਵਿਵਾਦ ਚੱਲਦਾ ਹੈ, ‘ਅਨਡਿਫਾਈਨਡ ਫਰੰਟੀਅਰ` ਆਖਿਆ ਹੈ। ਅੱਗੋਂ ਪਾਕਿਸਤਾਨ ਇਹ ਨਕਸ਼ਾ ਯੂ ਐੱਨ ਓ ਕੋਲ ਪੇਸ਼ ਕਰਨ ਦੀ ਤਿਆਰੀ ਵਿਚ ਹੈ।
ਇਸ ਤੋਂ ਪਹਿਲਾਂ ਭਾਰਤ ਨਾਲ ਸਰਹੱਦੀ ਵਿਵਾਦ ਕਾਰਨ ਨੇਪਾਲ ਨੇ ਵੀ ਏਸੇ ਤਰ੍ਹਾਂ ਕੀਤਾ ਸੀ। ਉਸ ਨੇ ਲਿਪੁਲੇਖ, ਕਾਲਾਪਾਣੀ ਤੇ ਲਿੰਪਿਆਧੁਰਾ ਨੂੰ ਆਪਣਾ ਦੱਸ ਕੇ ਨੇਪਾਲ ਦਾ ਨਵਾਂ ਨਕਸ਼ਾ ਜਾਰੀ ਕੀਤਾ ਤੇ ਇਸ ਨੂੰ ਪਾਰਲੀਮੈਂਟਤੋਂਪਾਸ ਕਰਵਾ ਲਿਆ ਸੀ ਤੇ ਪਿਛਲੇ ਦਿਨੀਂ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ ਨੇ ਕਿਹਾ ਹੈ ਕਿ ਦੇਸ਼ ਦਾ ਚੀਨ ਦੇ ਨਾਲ ਕੋਈ ਸਰਹੱਦੀ ਵਿਵਾਦ ਨਹੀਂ ਹੈ, ਸਿਰਫ ਭਾਰਤ ਨਾਲ ਹੈ।
ਪਾਕਿਸਤਾਨ ਦੀ ਅੱਜ ਵਾਲੀ ਕਾਰਵਾਈ ਉੱਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਜਤਾਈ ਅਤੇ ਇਸ ਨੂੰ ‘ਹਾਸੋਹੀਣਾ` ਕੰਮ ਆਖਿਆ ਹੈ, ਜਿਸ ਦੀ ਨਾ ਕਾਨੂੰਨੀ ਅਤੇ ਨਾ ਅੰਤਰਰਾਸ਼ਟਰੀ ਮਾਨਤਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਨਵੀਂ ਦਿੱਲੀ ਤੋਂ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਪਾਕਿਸਤਾਨ ਦਾ ਕਥਿਤ ਸਿਆਸੀ ਨਕਸ਼ਾ ਦੇਖ ਲਿਆ ਹੈ, ਜਿਹੜਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਾਰੀ ਕੀਤਾ ਹੈ। ਇਹ ਸਿਆਸੀ ਮੂਰਖਤਾ ਦਾ ਕੰਮ ਹੈ, ਜਿਸ ਵਿਚ ਭਾਰਤੀ ਸੂਬੇ ਗੁਜਰਾਤ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਉੱਤੇ ਬੇਤੁਕਾ ਦਾਅਵਾ ਕੀਤਾ ਗਿਆ ਹੈ। ਭਾਰਤ ਨੇ ਕਿਹਾ ਕਿ ਇਨ੍ਹਾਂ ਮੂਰਖਤਾਪੂਰਨ ਗੱਲਾਂ ਦੀ ਨਾ ਕੋਈ ਕਾਨੂੰਨੀ ਮਾਨਤਾ ਤੇ ਨਾ ਅੰਤਰਰਾਸਟਰੀ ਭਰੋਸਗੀਹੈ। ਇਹ ਨਵੀਂ ਕੋਸ਼ਿਸ਼ ਸਿਰਫ ਇਹ ਪੁਸ਼ਟੀ ਕਰਦੀ ਹੈ ਕਿ ਪਾਕਿਸਤਾਨ ਸਰਹੱਦ ਪਾਰ ਦੇ ਅੱਤਵਾਦ ਰਾਹੀਂ ਇਨ੍ਹਾਂ ਖੇਤਰਾਂ ਨੂੰ ਹਾਸਲ ਕਰਨਾ ਚਾਹੁੰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ