Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਨੌਰਵੇ ਦੇ ਕਰੂਜ਼ ਸ਼ਿਪ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਯਾਤਰੀਆਂ ਦੀ ਗਿਣਤੀ 43 ਤੱਕ ਅੱਪੜੀ

August 04, 2020 04:56 PM

ਨੌਰਵੇ ਦੇ ਕਰੂਜ਼ ਸ਼ਿਪ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਯਾਤਰੀਆਂ ਦੀ ਗਿਣਤੀ 43 ਤੱਕ ਅੱਪੜੀ

ਕੋਪਨਹੈਗਨ, 4 ਅਗਸਤ (ਪੋਸਟ ਬਿਊਰੋ) : ਨੌਰਵੇਜੀਅਨ ਕਰੂਜ਼ ਸ਼ਿਪ ਉੱਤੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਯਾਤਰੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ| ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ|
ਐਮਐਸ ਰੋਲਡ ਐਮਡਸਨ ਉੱਤੇ ਹੋਈ ਇਸ ਆਊਟਬ੍ਰੇਕ ਨੇ ਉਸ ਸਮੇਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ ਜਦੋਂ ਇੰਡਸਟਰੀ ਮਾਰਚ ਵਿੱਚ ਕਰੂਜ਼ ਸ਼ਿਪਜ਼ ਬੰਦ ਹੋਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਮੁੜ ਸ਼ੁਰੂ ਕਰਨ ਲਈ ਦਬਾਅ ਪਾ ਰਹੀ ਹੈ| ਕੱਲ੍ਹ ਸ਼ਿਪ ਦੇ ਮਾਲਕ ਨੇ ਸਾਰੇ ਟਰਿੱਪ ਰੋਕ ਦਿੱਤੇ ਤੇ ਨੌਰਵੇਅ ਨੇ ਦੋ ਹਫਤੇ ਲਈ ਆਪਣੀਆਂ ਬੰਦਰਗਾਹਾਂ ਕਰੂਜ਼ ਸ਼ਿਪਜ਼ ਲਈ ਬੰਦ ਕਰ ਦਿੱਤੀਆਂ|
ਟਰੌਨਧੇਮ ਸਿਟੀ ਵਿੱਚ ਦੋ ਨਵੇਂ ਮਾਮਲੇ ਰਿਕਾਰਡ ਕੀਤੇ ਗਏ| ਇੱਕ 70 ਸਾਲਾ ਵਿਅਕਤੀ ਵਿੱਚ ਕੋਵਿਡ-19 ਦੇ ਮੱਠੇ ਲੱਛਣ ਪਾਏ ਗਏ ਤੇ ਇੱਕ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਵਿੱਚ ਕੋਈ ਲੱਛਣ ਨਹੀਂ ਮਿਲੇ| ਇਹ ਵੀ ਦੱਸਿਆ ਗਿਆ ਕਿ ਇਹ ਦੋਵੇਂ ਸ਼ਿੱਪ ਉੱਤੇ ਯਾਤਰੀ ਸਨ| ਉਨ੍ਹਾਂ ਦੀ ਪਛਾਣ ਜਾਹਰ ਨਹੀਂ ਕੀਤੀ ਗਈ ਹੈ|
ਇੱਕ ਤੀਜੇ ਯਾਤਰੀ ਦਾ ਟੈਸਟ ਵੀ ਪਾਜ਼ੀਟਿਵ ਆਇਆ| ਟਰੌਨਧੇਮ, ਆਰਕਟਿਕ ਸਰਕਲ ਦੇ ਮੱਧ ਵਿੱਚ ਟਰੌਮਸੋਅ ਦੇ ਅੱਧ ਵਿੱਚ ਹੈ, ਜਿੱਥੇ ਖਾਲੀ ਬੇੜਾ ਇਸ ਸਮੇਂ ਖੜ੍ਹਾਇਆ ਗਿਆ ਹੈ| ਪਰ ਇਹ ਕਰੂਜ਼ ਲਾਈਨ ਅਕਸਰ ਲੋਕਲ ਫੇਰੀਜ਼ ਵਾਂਗ ਕੰਮ ਕਰਦੀ ਹੈ ਤੇ ਇੱਕ ਬੰਦਰਗਾਹ ਤੋਂ ਦੂਜੀ ਬੰਦਰਗਾਹ ਉੱਤੇ ਰੁਕਦੀ ਰਹਿੰਦੀ ਹੈ ਤੇ ਕੁੱਝ ਯਾਤਰੀ ਇੱਕ ਥਾਂ ਤੇ ਦੂਜੇ ਦੂਜੀ ਥਾਂ ਉੱਤੇ ਉਤਰੇ ਹੋ ਸਕਦੇ ਹਨ ਤੇ ਜਿਸ ਕਾਰਨ ਲੋਕਲ ਕਮਿਊਨਿਟੀਜ਼ ਵਿੱਚ ਇਹ ਵਾਇਰਸ ਫੈਲਿਆ ਹੋ ਸਕਦਾ ਹੈ|
ਨੌਰਵੇਜੀਅਨ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨੌਰਵੇਅ ਦੀਆਂ ਕੁੱਲ 69 ਮਿਊਂਸਪੈਲਿਟੀਜ਼ ਇਸ ਕਾਰਨ ਪ੍ਰਭਾਵਿਤ ਹੋਈਆਂ ਹੋ ਸਕਦੀਆਂ ਹਨ| ਕਰੋਨਾਵਾਇਰਸ ਪਾਜ਼ੀਟਿਵ 41 ਯਾਤਰੀ ਟਰੌਮਸੋਅ ਦੇ ਹਸਪਤਾਲ ਵਿੱਚ ਹੀ ਭਰਤੀ ਕੀਤੇ ਗਏ ਹਨ|

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ