Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਰੇਤਾ ਉੱਤੇ ਐਸਓਐਸ ਲਿਖ ਕੇ 3 ਵਿਅਕਤੀਆਂ ਨੇ ਬਣਾਈ ਆਪਣੀ ਜਾਨ

August 04, 2020 04:31 PM

ਰੇਤਾ ਉੱਤੇ ਐਸਓਐਸ ਲਿਖ ਕੇ 3 ਵਿਅਕਤੀਆਂ
ਨੇ ਬਣਾਈ ਆਪਣੀ ਜਾਨ

ਵੈਲਿੰਗਟਨ, ਨਿਊਜ਼ੀਲੈਂਡ, 4 ਅਗਸਤ (ਪੋਸਟ ਬਿਊਰੋ) : ਪੈਸੇਫਿਕ ਆਈਲੈਂਡ Aੁੱਤੇ ਫਸੇ ਤਿੰਨ ਵਿਅਕਤੀਆਂ ਨੇ ਜ਼ਮੀਨ ਉੱਤੇ ਐਸਓਐਸ ਲਿਖ ਕੇ ਆਪਣੀ ਜਾਨ ਬਚਾਈ| ਉਨ੍ਹਾਂ ਰੇਤਾ ਉੱਤੇ ਵੱਡੇ ਵੱਡੇ ਅੱਖਰਾਂ ਵਿੱਚ ਐਸਓਐਸ ਲਿਖਿਆ ਤਾਂ ਕਿ ਉਸ ਨੂੰ ਉੱਪਰੋਂ ਪੜ੍ਹਿਆ ਜਾ ਸਕੇ| ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ|
ਕਲ੍ਹ ਆਸਟਰੇਲੀਅਨ ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਤਿੰਨੇ ਵਿਅਕਤੀ ਮਾਈਕ੍ਰੋਨੇਸ਼ੀਆ ਟਾਪੂ ਉੱਤੇ ਪਿਛਲੇ ਤਿੰਨ ਦਿਨ ਤੋਂ ਫਸ ਗਏ ਸਨ ਤੇ ਉਨ੍ਹਾਂ ਵੱਲੋਂ ਸੂਝਬੂਝ ਨਾਲ ਇਸ ਤਰ੍ਹਾਂ ਮੰਗੀ ਗਈ ਮਦਦ ਤੋਂ ਬਾਅਦ ਖੋਜਾਰਥੀ ਆਸਟਰਲੀਆਈ ਤੇ ਅਮਰੀਕੀ ਜਹਾਜ਼ ਉਨ੍ਹਾਂ ਤੱਕ ਪਹੁੰਚ ਸਕੇ|
ਇਹ ਤਿੰਨੇ ਵਿਅਕਤੀ 30 ਜੁਲਾਈ ਨੂੰ ਆਪਣੀ 7 ਮੀਟਰ ਦੀ ਲੰਮੀਂ ਬੋਟ ਵਿੱਚ ਪੁਲਾਵਤ ਤੋਂ ਰਵਾਨਾ ਹੋਏ ਸਨ| ਉਨ੍ਹਾਂ ਨੇ 43 ਕਿਲੋਮੀਟਰ ਦਾ ਰਸਤਾ ਤੈਅ ਕਰਨ ਦਾ ਫੈਸਲਾ ਕੀਤਾ ਸੀ ਪਰ ਸਫਰ ਦੇ ਵਿਚਕਾਰ ਹੀ ਉਨ੍ਹਾਂ ਦਾ ਫਿਊਲ ਖ਼ਤਮ ਹੋ ਗਿਆ| ਗੁਆਮ ਦੇ ਖੋਜਾਰਥੀਆਂ ਵੱਲੋਂ ਆਸਟਰੇਲੀਆ ਤੋਂ ਮਦਦ ਦੀ ਮੰਗ ਕੀਤੀ ਗਈ| ਫੌਜੀ ਬੇੜਾ, ਕੈਨਬਰਾ, ਜੋ ਕਿ ਹਵਾਈ ਵਿੱਚ ਮਸ਼ਕਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਆਸਟਰੇਲੀਆ ਪਰਤ ਰਿਹਾ ਸੀ, ਨੂੰ ਇਸ ਇਲਾਕੇ ਵਿੱਚ ਭੇਜਿਆ ਗਿਆ ਤੇ ਉੱਥੇ ਉਸ ਨੇ ਗੁਆਮ ਤੋਂ ਅਮਰੀਕੀ ਖੋਜਾਰਥੀਆਂ ਦੀ ਮਦਦ ਸੁæਰੂ ਕੀਤੀ|
ਜਿੱਥੋਂ ਇਹ ਵਿਅਕਤੀ ਤੁਰੇ ਸਨ ਉਸ ਨਾਲੋਂ 190 ਕਿਲੋਮੀਟਰ ਦੀ ਦੂਰੀ ਉੱਤੇ ਇਹ ਮਿਲੇ| ਕੈਨਬਰਾ ਦੇ ਕਮਾਂਡਿੰਗ ਅਫਸਰ ਕੈਪਟਨ ਟੈਰੀ ਮੌਰੀਸਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਮਿਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਦੇ ਉਹ ਧੰਨਵਾਦੀ ਹਨ| ਤਿੰਨਾਂ ਵਿਅਕਤੀਆਂ ਦੀ ਸਿਹਤ ਬਿਲਕੁਲ ਠੀਕ-ਠਾਕ ਸੀ ਤੇ ਆਸਟਰੇਲੀਅਨ ਫੌਜ ਦਾ ਹੈਲੀਕਾਪਟਰ ਅਸਾਨੀ ਨਾਲ ਬੀਚ Aੁੱਤੇ ਲੈਂਡ ਕਰ ਗਿਆ ਤੇ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਖਾਣਾ ਤੇ ਪਾਣੀ ਮੁਹੱਈਆ ਕਰਵਾਇਆ ਗਿਆ|

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ