Welcome to Canadian Punjabi Post
Follow us on

23

September 2020
ਕੈਨੇਡਾ

ਮਾਈਗ੍ਰੈਂਟ ਵਰਕਰਜ਼ ਦੀ ਹਾਲਤ ਸੁਧਾਰਨ ਲਈ ਫੈਡਰਲ ਸਰਕਾਰ ਖਰਚੇਗੀ 58æ6 ਮਿਲੀਅਨ ਡਾਲਰ

August 04, 2020 12:27 AM

ਮਾਈਗ੍ਰੈਂਟ ਵਰਕਰਜ਼ ਦੀ ਹਾਲਤ ਸੁਧਾਰਨ ਲਈ ਫੈਡਰਲ
ਸਰਕਾਰ ਖਰਚੇਗੀ 58æ6 ਮਿਲੀਅਨ ਡਾਲਰ

ਓਟਵਾ, 3 ਅਗਸਤ (ਪੋਸਟ ਬਿਊਰੋ) : ਮਾਇਗ੍ਰੈਂਟ ਫਾਰਮ ਵਰਕਰਜ਼ ਦੀ ਹਿਫਾਜ਼ਤ ਲਈ ਸਰਕਾਰ ਵੱਲੋਂ ਬਹੁਤਾ ਕੁੱਝ ਨਹੀਂ ਕੀਤਾ ਗਿਆ। ਇਹ ਤੁਹਮਤਾਂ ਲੱਗਣ ਤੋਂ ਬਾਅਦ ਓਟਵਾ ਸਰਕਾਰ ਵੱਲੋਂ ਖੇਤੀਬਾੜੀ ਇੰਡਸਟਰੀ ਦੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸਿਹਤ ਤੇ ਸੇਫਟੀ ਵਿੱਚ ਸੁਧਾਰ ਲਈ 58æ6 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ|
ਇਹ ਫੰਡ ਜਾਂਚ ਵਿੱਚ ਵਾਧਾ ਕਰਨ ਤੇ ਹਾਊਸਿੰਗ ਵਿੱਚ ਸੁਧਾਰ ਕਰਨ ਲਈ ਖਰਚੀ ਜਾਵੇਗੀ| ਸਰਕਾਰ ਨੇ ਇਹ ਵੀ ਆਖਿਆ ਕਿ ਉਹ ਕੌਮੀ ਪਧਰ ਉੱਤੇ ਤਾਲਮੇਲ ਵਾਲੀ ਪਹੁੰਚ ਅਪਨਾਉਣ ਲਈ ਆਉਣ ਵਾਲੇ ਮਹੀਨਿਆਂ ਵਿਚ ਪ੍ਰੋਵਿੰਸਾਂ, ਇੰਪਲੌਇਰਜ, ਵਰਕਰਜ਼ ਤੇ ਵਿਦੇਸ਼ੀ ਭਾਈਵਾਲ ਦੇਸ਼ਾਂ ਨਾਲ ਸਲਾਹ ਮਸ਼ਵਰਾ ਕਰੇਗੀ| ਇੰਪਲੌਇਰਜ਼ ਵੱਲੋਂ ਵਰਕਰਜ਼ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਅਕਮੋਡੇਸ਼ਨਜ਼ ਵਿੱਚ ਜਿੰਦਗੀ ਗੁਜ਼ਾਰਨ ਦੇ ਬਿਹਤਰ ਹਾਲਾਤ ਹੋਣੇ ਜ਼ਰੂਰੀ ਹੋਣ ਇਹ ਵੀ ਸਰਕਾਰ ਯਕੀਨੀ ਬਣਾਵੇਗੀ|
ਐਡਵੋਕੇਟਸ, ਮੈਡੀਕਲ ਮਾਹਿਰਾਂ ਤੇ ਵਰਕਰਜ਼ ਵੱਲੋਂ ਲੰਮੇ ਸਮੇਂ ਤੋਂ ਰਹਿਣ ਦੇ ਤੇ ਕੰਮ ਕਰਨ ਦੇ ਮਾੜੇ ਹਾਲਾਤ ਦਾ ਜ਼ਿਕਰ ਕੀਤਾ ਜਾਂਦਾ ਰਿਹਾ ਹੈ| ਅਜਿਹੇ ਹਾਲਾਤ ਵਿੱਚ ਵਰਕਰਜ਼ ਦੀ ਸਿਹਤ ਤੇ ਸੇਫਟੀ ਨਾਲ ਖਿਲਵਾੜ ਹੋ ਰਿਹਾ ਹੈ| ਮਹਾਂਮਾਰੀ ਦੇ ਇਸ ਦੌਰ ਵਿੱਚ ਤਾਂ ਇਹ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ| ਜ਼ਿਕਰਯੋਗ ਹੈ ਕਿ 1300 ਤੋਂ ਵੀ ਵਧ ਮਾਈਗ੍ਰੈਂਟ ਫਾਰਮ ਵਰਕਰਜ਼ ਸਿਰਫ ਓਨਟਾਰੀਓ ਵਿੱਚ ਹੀ ਕੋਵਿਡ-19 ਪਾਜ਼ੀਟਿਵ ਆਏ ਹਨ| ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ- ਇਨ੍ਹਾਂ ਵਿੱਚੋਂ ਇੱਕ ਤਾਂ ਸਿਰਫ 24 ਸਾਲ ਦਾ ਹੀ ਸੀ|
ਇਸ ਸਬੰਧ ਵਿੱਚ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਸੀਂ ਉਨ੍ਹਾਂ ਤ੍ਰਾਸਦੀਆਂ ਵੱਲ ਝਾਤੀ ਮਾਰੀ ਹੈ ਜਿਨ੍ਹਾਂ ਕਾਰਨ ਅਸਥਾਈ ਵਿਦੇਸ਼ੀ ਕਾਮਿਆਂ ਦਾ ਕਾਫੀ ਨੁਕਸਾਨ ਹੋਇਆ ਹੈ| ਟਰੂਡੋ ਨੇ ਆਖਿਆ ਕਿ ਸਾਨੂੰ ਇਸ ਸਬੰਧ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਲੋੜ ਹੈ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ: ਡਾ. ਟੈਮ
ਨੈਸ਼ਨਲ ਕਾਰਬਨ ਟੈਕਸ ਬਾਰੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ ਆਫ ਕੈਨੇਡਾ
24 ਅਕਤੂਬਰ ਨੂੰ ਬੀਸੀ ਵਿੱਚ ਹੋਣਗੀਆਂ ਅਚਨਚੇਤੀ ਚੋਣਾਂ
ਵਾe੍ਹੀਟ ਹਾਊਸ ਨੂੰ ਜ਼ਹਿਰੀਲੇ ਪਦਾਰਥ ਵਾਲਾ ਪੱਤਰ ਭੇਜਣ ਵਾਲੀ ਕਿਊਬਿਕ ਦੀ ਮਹਿਲਾ ਗ੍ਰਿਫਤਾਰ
ਬ੍ਰਿਟਿਸ਼ ਕੋਲੰਬੀਆ ਵਿੱਚ ਜਲਦ ਚੋਣਾਂ ਕਰਵਾਉਣ ਦਾ ਐਲਾਨ ਕਰ ਸਕਦੇ ਹਨ ਹੌਰਗਨ
ਬੋਟ ਪਲਟਣ ਕਾਰਨ ਲਾਪਤਾ ਹੋਏ ਦੋ ਲੜਕਿਆਂ ਵਿੱਚੋੱ ਇੱਕ ਦੀ ਲਾਸ਼ ਮਿਲੀ
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦ
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵ
ਕੈਨੇਡਾ ਤੇ ਅਮਰੀਕਾ ਨੇ ਸਰਹੱਦੀ ਪਾਬੰਦੀਆਂ 21 ਅਕਤੂਬਰ ਤੱਕ ਵਧਾਈਆਂ
ਐਮ ਐਲ ਆਈ ਦੀ ਖਾਲਿਸਤਾਨ ਸਬੰਧੀ ਰਿਪੋਰਟ ਨੂੰ ਡਬਲਿਊ ਐਸ ਓ ਵੱਲੋਂ ਵਾਪਿਸ ਲੈਣ ਦੀ ਮੰਗ