Welcome to Canadian Punjabi Post
Follow us on

28

March 2024
 
ਕੈਨੇਡਾ

ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਨਾ ਕਰਨ ਦੇ ਬਾਵਜੂਦ ਕੈਨੇਡਾ ਜਾਰੀ ਰੱਖੇਗਾ ਪੀਸਕੀਪਿੰਗ ਮਿਸ਼ਨ

August 03, 2020 06:41 AM

ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਨਾ ਕਰਨ ਦੇ ਬਾਵਜੂਦ ਕੈਨੇਡਾ ਜਾਰੀ ਰੱਖੇਗਾ ਪੀਸਕੀਪਿੰਗ ਮਿਸ਼ਨ

ਓਟਵਾ, 2 ਅਗਸਤ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵਿੱਚ ਅਸਥਾਈ ਸੀਟ ਹਾਸਲ ਨਾ ਕਰ ਪਾਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ਵਿੱਚ ਸਹਿਯੋਗ ਦੇਣਾ ਜਾਰੀ ਰੱਖੇਗਾ| ਇੱਕ ਹੋਰ ਸਾਲ ਵਾਸਤੇ ਕੈਨੇਡਾ ਵੱਲੋਂ ਇਸ ਮਿਸ਼ਨ ਵਿੱਚ ਸਹਿਯੋਗ ਲਈ ਮਿਲਟਰੀ ਟਰਾਂਸਪੋਰਟ ਪਲੇਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ|
ਰੱਖਿਆ ਮੰਤਰੀ ਹਰਜੀਤ ਸੱਜਣ ਦੇ ਆਫਿਸ ਵੱਲੋਂ ਐਤਵਾਰ ਨੂੰ ਇਹ ਪੁਸ਼ਟੀ ਕੀਤੀ ਗਈ ਕਿ ਅਫਰੀਕਾ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਮਿਸ਼ਨ ਵਿੱਚ ਸੀਸੀ-130 ਹਰਕਿਊਲਿਸ ਨੂੰ ਤਾਇਨਾਤ ਰੱਖਿਆ ਜਾਵੇਗਾ| ਇਸ ਫੈਸਲੇ ਨਾਲ ਚਿਰਾਂ ਤੋਂ ਚੱਲੀਆਂ ਆ ਰਹੀਆਂ ਕਨਸੋਆਂ ਨੂੰ ਵੀ ਠੱਲ੍ਹ ਪੈ ਗਈ ਹੈ| ਸੱਜਣ ਦੇ ਬੁਲਾਰੇ ਟੌਡ ਲੇਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਖਿੱਤੇ ਵਿੱਚ ਸੰਯੁਕਤ ਰਾਸ਼ਟਰ ਦੀ ਮਦਦ ਲਈ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਰਸਦ ਤੇ ਹੋਰ ਸਪਲਾਈ ਦੇ ਨਾਲ ਨਾਲ ਕਈ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਰਹੀਆਂ ਹਨ|
ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਕੈਨੇਡਾ ਆਪਣੇ ਕੌਮਾਂਤਰੀ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਕੰਮ ਕਰਨ ਦੀ ਅਹਿਮੀਅਤ ਨੂੰ ਜਾਣਦਾ ਹੈ ਤੇ ਇਸੇ ਲਈ ਇੱਕ ਹੋਰ ਸਾਲ ਲਈ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਸਹਿਯੋਗ ਵਿੱਚ ਵਾਧਾ ਕੀਤਾ ਗਿਆ ਹੈ| ਅਗਸਤ 2019 ਤੋਂ ਹੀ ਮਹੀਨੇ ਦੇ ਪੰਜ ਦਿਨ ਯੂਗਾਂਡਾ ਤੋਂ ਬਾਹਰ ਹਰਕਿਊਲਿਸ ਨੂੰ ਤਾਇਨਾਤ ਕੀਤਾ ਜਾਂਦਾ ਹੈ| ਨਵੰਬਰ 2017 ਵਿੱਚ ਹੋਏ ਪੀਸਕੀਪਿੰਗ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਯੁਕਤ ਰਾਸ਼ਟਰ ਨਾਲ ਕੀਤੇ ਗਏ ਤਿੰਨ ਵਾਅਦਿਆਂ ਵਿੱਚੋਂ ਇਹ ਵੀ ਇੱਕ ਸੀ|
ਇਸ ਤੋਂ ਇਲਾਵਾ ਟਰੂਡੋ ਨੇ ਵਾਅਦਾ ਕੀਤਾ ਸੀ ਕਿ ਕੈਨੇਡਾ ਹੈਲੀਕਾਪਟਰ ਟੁਕੜੀ ਮੁਹੱਈਆ ਕਰਾਵੇਗਾ ਜੋ ਕਿ ਜੂਨ 2018 ਤੋਂ ਸਤੰਬਰ 2019 ਤੱਕ ਮਾਲੀ ਵਿੱਚ ਆਪਰੇਟ ਕਰੇਗੀ| ਟਰੂਡੋ ਨੇ 200 ਫੌਜੀ ਭੇਜਣ ਦਾ ਵਾਅਦਾ ਵੀ ਕੀਤਾ ਸੀ ਪਰ ਇਹ ਵਾਅਦਾ ਅਜੇ ਪੂਰਾ ਨਹੀਂ ਹੋ ਸਕਿਆ ਹੈ| ਲੇਨ ਨੇ ਦੱਸਿਆ ਕਿ ਕੋਵਿਡ-19 ਕਾਰਨ ਚਾਰ ਮਹੀਨੇ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਹਰਕਿਊਲਿਸ ਵੱਲੋਂ ਯੂਗਾਂਡਾ ਲਈ ਉਡਾਨਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ