ਮਈ ਵਿੱਚ ਅਰਥਚਾਰੇ ਵਿੱਚ ਹੋਇਆ 4æ5 ਫੀ ਸਦੀ
ਦਾ ਵਾਧਾ : ਸਟੈਟੇਸਟਿਕਸ ਕੈਨੇਡਾ
ਓਟਵਾ, 31 ਜੁਲਾਈ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਈ ਵਿੱਚ ਅਰਥਚਾਰੇ ਵਿੱਚ ਸੁਧਾਰ ਹੋਇਆ ਹੈ| ਇਸ ਵਿੱਚ 4æ5 ਫੀ ਸਦੀ ਨਾਲ ਵਾਧਾ ਹੋਇਆ ਹੈ| ਮਾਰਚ ਤੇ ਅਪਰੈਲ ਵਿੱਚ ਲਾਕਡਾਊਨ ਰਹਿਣ ਤੋਂ ਬਾਅਦ ਸਥਿਤੀ ਕਾਫੀ ਬਦਤਰ ਹੋ ਗਈ ਸੀ| ਪਰ ਹੌਲੀ ਹੌਲੀ ਕਾਰੋਬਾਰ ਮੁੜ ਖੁੱਲ੍ਹਣ ਨਾਲ ਸਥਿਤੀ ਵਿੱਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ|
ਫਾਇਨਾਂਸ਼ੀਅਲ ਡਾਟਾ ਫਰਮ ਰੀਫਿਨਿਟਿਵ ਅਨੁਸਾਰ ਅਰਥਸ਼ਾਸਤਰੀਆਂ ਵੱਲੋਂ ਮਈ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 3æ5 ਫੀ ਸਦੀ ਵਾਧੇ ਦਾ ਅੰਦਾਜ਼ਾ ਲਾਇਆ ਗਿਆ ਸੀ| ਨੈਸ਼ਨਲ ਡਾਟਾ ਏਜੰਸੀ ਨੇ ਦੱਸਿਆ ਕਿ ਮਈ ਵਿੱਚ ਕਈ ਇੰਡਸਟਰੀਜ਼ ਖੁੱਲ੍ਹਣ ਨਾਲ ਤੇ ਪਾਬੰਦੀਆਂ ਵਿੱਚ ਦਿੱਤੀ ਗਈ ਛੋਟ ਕਾਰਨ ਰੀਟੇਲ ਵਪਾਰ ਵਿੱਚ 16æ4 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ|
ਮੋਟਰ ਵ੍ਹੀਕਲ ਤੇ ਕਾਰਾਂ ਦੀ ਵਿੱਕਰੀ ਨੇ ਰੀਟੇਲ ਵਿੱਚ ਹੋਏ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਈ| ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਸੈਕਟਰ ਵਿੱਚ 11æ4 ਫੀ ਸਦੀ ਵਿਕਾਸ ਹੋਇਆ| ਏਜੰਸੀ ਨੇ ਆਖਿਆ ਕਿ ਜੂਨ ਦੇ ਮਹੀਨੇ ਵਿੱਚ ਅਰਥਚਾਰੇ ਨੇ ਰਫਤਾਰ ਫੜ੍ਹਨੀ ਸ਼ੁਰੂ ਕੀਤੀ ਤੇ ਪੂਰੇ ਮਹੀਨੇ ਵਿੱਚ ਅਰਥਚਾਰੇ ਵਿੱਚ ਪੰਜ ਫੀ ਸਦੀ ਦਾ ਵਾਧਾ ਰਿਕਾਰਡ ਕੀਤਾ ਗਿਆ|
ਦੋ ਮਹੀਨੇ ਤੱਕ ਨਕਾਰਾਤਮਕ ਰੁਝਾਨ ਤੋਂ ਬਾਅਦ ਦੋ ਮਹੀਨੇ ਤੱਕ ਵਿਕਾਸ ਦਰ ਵਿੱਚ ਹੋਏ ਸੁਧਾਰ ਨਾਲ ਆਸ ਬੱਝੀ ਹੈ| ਸਟੈਟੇਸਟਿਕਸ ਕੈਨੇਡਾ ਦੇ ਮੁੱਢਲੇ ਅੰਦਾਜ਼ੇ ਮੁਤਾਬਕ 2020 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਦੂਜੀ ਤਿਮਾਹੀ ਵਿੱਚ ਆਰਥਿਕ ਉਤਪਾਦਨ 12 ਫੀ ਸਦੀ ਸੁੰਗੜਿਆ|