ਡੇਵਿਡਜ਼ਟੀਅ ਕੈਨੇਡਾ ਵਿੱਚ ਬੰਦ ਕਰੇਗੀ
ਆਪਣੀਆਂ 166 ਲੋਕੇਸ਼ਨਜ਼
ਟੋਰਾਂਟੋ, 31 ਜੁਲਾਈ (ਪੋਸਟ ਬਿਊਰੋ) : ਕੈਨੇਡੀਅਨ ਰਿਟੇਲਰ ਡੇਵਿਡਜ਼ਟੀਅ ਕੈਨੇਡਾ ਵਿਚਲੇ ਆਪਣੇ ਬਹੁਤੇ ਸਟੋਰ ਬੰਦ ਕਰਨ ਜਾ ਰਹੀ ਹੈ| ਕਈ ਮਹੀਨਿਆਂ ਤੋਂ ਆ ਰਹੀ ਆਰਥਿਕ ਸਮੱਸਿਆ ਤੇ ਆਨਲਾਈਨ ਸ਼ਾਪਿੰਗ ਉੱਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਦੇ ਇਰਾਦੇ ਨਾਲ ਕੰਪਨੀ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ|
ਹੁਣ ਕੈਨੇਡਾ ਵਿੱਚ ਡੇਵਿਡਜ਼ਟੀਅ ਦੀਆਂ ਸਿਰਫ 18 ਲੋਕੇਸ਼ਨਜ਼ ਹੀ ਖੁੱਲ੍ਹਣਗੀਆਂ ਜਦਕਿ 166 ਸਟੋਰਜ਼ ਸਥਾਈ ਤੌਰ ਉੱਤੇ ਬੰਦ ਕਰ ਦਿੱਤੇ ਜਾਣਗੇ| ਕੰਪਨੀ ਵੱਲੋਂ ਅਮਰੀਕਾ ਵਿਚਲੇ ਆਪਣੀਆਂ ਸਾਰੀਆਂ 42 ਲੋਕੇਸ਼ਨਜ਼ ਬੰਦ ਕੀਤੀਆਂ ਜਾ ਰਹੀਆਂ ਹਨ| ਇੱਕ ਬਿਆਨ ਜਾਰੀ ਕਰਕੇ ਕੰਪਨੀ ਨੇ ਆਖਿਆ ਕਿ ਨਵੇਂ ਰੀਟੇਲ ਪਰੀਪੇਖ ਨੇ ਹੀ ਸਾਨੂੰ ਮਜਬੂਰ ਕੀਤਾ ਕਿ ਅਸੀਂ ਇਹ ਮੁਲਾਂਕਣ ਕਰ ਸਕੀਏ ਕਿ ਆਪਣੇ ਗਾਹਕਾਂ ਨੂੰ ਹੋਰ ਵਧੀਆ ਢੰਗ ਨਾਲ ਸੇਵਾਵਾਂ ਕਿਵੇਂ ਦਿੱਤੀਆਂ ਜਾਣ| ਇਹ ਵੀ ਆਖਿਆ ਗਿਆ ਕਿ ਅਸੀਂ ਵੀ ਅੱਗੇ ਵਧਣ ਦੀ ਲੋੜ ਸਮਝਦੇ ਹਾਂ ਪਰ ਤਬਦੀਲੀ ਬਹੁਤ ਮੁਸ਼ਕਲ ਹੋ ਸਕਦੀ ਹੈ|
ਸਪੈਸ਼ਿਐਲਿਟੀ ਟੀਅ ਕੰਪਨੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਆਪਣਾ ਬਿਜ਼ਨਸ ਆਨਲਾਈਨ ਕਰਨ ਜਾ ਰਹੀ ਹੈ| ਇਸ ਦੇ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਕੰਪਨੀਜ਼ ਕ੍ਰੈਡਿਟਰਜ਼ ਅਰੇਂਜਮੈਂਟ ਐਕਟ ਤਹਿਤ ਸਟੋਰਜ਼ ਦੀ ਗਿਣਤੀ ਵਿੱਚ ਵੀ ਕਟੌਤੀ ਕੀਤੀ ਜਾਵੇਗੀ|