ਨਵੀਂ ਦਿੱਲੀ, 31 ਜੁਲਾਈ (ਪੋਸਟ ਬਿਊਰੋ)- ਸਾਈਬਰ ਹਮਲਿਆਂ ਨੂੰ ਲੈ ਕੇ ਯੂਰਪੀ ਸੰਘ ਨੇ ਐਕਸ਼ਨ ਲਿਆ ਹੈ। ਯੂਰਪੀ ਸੰਘ ਨੇ ਸਾਈਬਰ ਪਾਬੰਦੀ ਲਗਾੳਂੁਦੇ ਹੋਏ ਰੂਸ, ਚੀਨ ਤੇ ਉਤਰ ਕੋਰੀਆ ਨੂੰ ਕਰੜੇ ਹੱਥੀ ਲਿਆ ਹੈ। ਸੰਘ ਨੇ ਰੂਸੀ ਸੈਨਿਕ ਏਜੰਟਾ, ਚੀਨੀ ਸਾਈਬਰ ਜਾਸੂਸਾਂ ਤੇ ਉਤਰ ਕੋਰੀਆਈ ਫਰਮ ਸਮੇਤ ਸੰਗਠਨਾਂ ਉਤੇ ਕਈ ਦੋਸ਼ ਲਗਾਏ ਹਨ। ਇਸ ਦੇ ਮੱਦੇਨਜ਼ਰ ਯੂਰਪੀ ਸੰਘ ਨੇ 6 ਲੋਕਾਂ ਤੇ 3 ਸਮੂਹਾਂ ਉਤੇ ਪ੍ਰਤੀਬੰਧ ਲਗਾਏ ਹਨ। ਜਿਸ ਵਿਚ ਰੂਸ ਜੀ.ਆਰ.ਯੂ. ਮਿਲਟਰੀ ਇੰਟੈਲੀਜੈਂਸ ਏਜੰਸੀ ਵੀ ਸ਼ਾਮਲ ਹੈ।