ਇੰਡਸਟਰੀ ਵਿੱਚ ਕੰਮ ਕਰਨਾ ਸਿਤਾਰਆਂ ਦੇ ਲਈ ਓਨਾ ਆਸਾਨ ਨਹੀਂ, ਜਿੰਨਾ ਬਾਹਰੋਂ ਨਜ਼ਰ ਆਉਂਦਾ ਹੈ। ਹਰ ਕਦਮ ਸੋਚ ਕੇ ਉਠਾਉਣਾ ਪੈਂਦਾ ਹੈ। ਅਭਿਨੇਤਰੀ ਸੋਨਾਲੀ ਸਹਿਗਲ ਕਹਿੰਦੀ ਹੈ ਕਿ ਕਈ ਵਾਰ ਆਪਣੇ ਦਾਇਰੇ ਬਣਾਉਣੇ ਪੈਂਦੇ ਹਨ, ਤਾਂ ਕਿ ਦੂਸਰੇ ਲੋਕ ਤੁਹਾਡਾ ਗਲਤ ਫਾਇਦਾ ਨਾ ਉਠਾ ਸਕਣ। ‘ਪਿਆਰ ਕਾ ਪੰਚਨਾਮਾ' ਫੇਮ ਸੋਨਾਲੀ ਫਿਲਮਾਂ ਦੇ ਨਾਲ ਕਈ ਇਵੈਂਟਸ ਵਿੱਚ ਵੀ ਪ੍ਰਫਾਰਮ ਕਰਦੀ ਹੈ। ਉਹ ਦੱਸਦੀ ਹੈ, ‘‘ਮੈਂ ਕੁਝ ਸਾਲ ਪਹਿਲਾਂ ਇੱਕ ਵਿਆਹ ਦਾ ਪ੍ਰਫਾਰਮ ਕਰ ਰਹੀ ਸੀ। ਅਕਸਰ ਪ੍ਰਫਾਰਮ ਦੇ ਬਾਅਦ ਸਟੇਜ 'ਤੇ ਲਾੜਾ-ਲਾੜੀ ਨੂੰ ਸ਼ੁਭ ਕਾਮਨਾਵਾਂ ਦੇ ਕੇ ਅਸੀਂ ਉਥੋਂ ਨਿਕਲ ਜਾਂਦੇ ਹਾਂ, ਪਰ ਉਥੇ ਮੈਨੂੰ ਪਰਵਾਰ ਵਰਗਾ ਮਹਿਸੂਸ ਕਰਾਇਆ ਗਿਆ। ਲਾੜੀ ਦੀ ਮਾਂ ਮੇਰੇ ਕੋਲ ਆਈ। ਸਭ ਨੇ ਇਕੱਠੇ ਡਾਂਸ ਕੀਤਾ, ਜਿਵੇਂ ਮੇਰੀ ਭੈਣ ਦਾ ਵਿਆਹ ਹੋਵੇ। ਕਈ ਵਾਰ ਏਦਾਂ ਵੀ ਹੁੰਦਾ ਹੈ ਕਿ ਲੋਕ ਇਸ ਵਤੀਰੇ ਦਾ ਗਲਤ ਮਤਲਬ ਕੱਢ ਲੈਂਦੇ ਹਨ। ਮੇਰੀ ਦਿੱਕਤ ਇਹ ਹੈ ਕਿ ਮੈਂ ਜ਼ਮੀਨ ਨਾਲ ਜੁੜੀ ਹੋਈ ਹਾਂ। ਸਟਾਰਡਮ ਮੇਰੇ ਦਿਮਾਗ ਵਿੱਚ ਨਹੀਂ। ਮੈਂ ਕਈ ਵਾਰ ਭੁੱਲ ਜਾਂਦੀ ਹਾਂ ਕਿ ਮੈਂ ਸੈਲੀਬ੍ਰਿਟੀ ਹਾਂ। ਲੋਕਾਂ ਨਾਲ ਖੁੱਲ੍ਹ ਕੇ ਗੱਲ ਕਰਦੀ ਹਾਂ। ਲੋਕ ਉਸ ਦਾ ਗਲਤ ਮਤਲਬ ਕੱਢ ਲੈਂਦੇ ਹਾਂ। ਅਜਿਹੇ ਵਿੱਚ ਖੁਦ ਸੋਚ ਸਮਝਕੇ ਤੁਹਾਨੂੰ ਆਪਣੇ ਦਾਇਰੇ ਬਣਾਉਣੇ ਪੈਂਦੇ ਹਨ।”