Welcome to Canadian Punjabi Post
Follow us on

12

August 2020
ਭਾਰਤ

ਰਾਮ ਮੰਦਰ ਦੇ ‘ਭੂਮੀ ਪੂਜਨ` ਤੋਂ ਪਹਿਲਾਂ ਕੋਰੋਨਾ ਦੀ ਲਾਗ ਪਹੁੰਚੀ

July 31, 2020 08:57 AM

* ਇੱਕ ਪ੍ਰਮੁੱਖ ਪੁਜਾਰੀ ਕੋਰੋਨਾ ਪਾਜ਼ੇਟਿਵ ਪਤਾ ਲੱਗੇ

ਅਯੁੱਧਿਆ, 30 ਜੁਲਾਈ, (ਪੋਸਟ ਬਿਊਰੋ)- ਰਾਮ ਮੰਦਰ ਬਣਾਉਣ ਲਈਅਯੁੱਧਿਆ ਵਿੱਚ ਭੂਮੀ ਪੂਜਨ ਦਾ ਆਯੋਜਨ 5 ਅਗਸਤ ਨੂੰ ਕੀਤਾ ਜਾਣਾ ਹੈ, ਪਰ ਇਸ ਤੋਂ ਪਹਿਲਾਂ ਕੋਰੋਨਾ ਦੀ ਆਫ਼ਤ ਪਹੁੰਚ ਗਈ ਹੈ। ਰਾਮ ਜਨਮਭੂਮੀ ਦੇ ਇੱਕ ਵੱਡੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ ਤੇ ਇਸ ਦੇ ਨਾਲ ਰਾਮ ਜਨਮਭੂਮੀ ਦੀ ਸੁਰੱਖਿਆ ਵਿੱਚ ਲੱਗੇ ਹੋਏ 16 ਪੁਲਸ ਮੁਲਾਜ਼ਮ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਨਿਕਲੇ ਹਨ।
ਕੋਰੋਨਾ ਵਾਇਰਸ ਤੋਂ ਪਾਜਿ਼ਟਿਵ ਨਿਕਲੇ ਪੁਜਾਰੀ ਪ੍ਰਦੀਪ ਦਾਸ ਅਸਲ ਵਿੱਚ ਰਾਮ ਮੰਦਰ ਭੂਮੀ ਦੇ ਪ੍ਰਧਾਨ ਪੁਜਾਰੀ ਆਚਾਰੀਆ ਸਤੇਂਦਰ ਦਾਸ ਦੇ ਪ੍ਰਮੁੱਖ ਚੇਲੇ ਹਨ। ਰਾਮ ਜਨਮਭੂਮੀ ਵਿਚ ਪ੍ਰਧਾਨ ਪੁਜਾਰੀ ਆਚਾਰੀਆ ਸਤੇਂਦਰ ਦਾਸ ਦੇ ਨਾਲ 4 ਪੁਜਾਰੀ ਰਾਮ ਲੱਲਾ ਦੀ ਸੇਵਾ ਕਰਦੇ ਹਨ। ਇਨ੍ਹਾਂ ਚਾਰਾਂ ਵਿਚੋਂ ਇਕ ਪੁਜਾਰੀ ਪ੍ਰਦੀਪ ਦਾਸ ਦੀ ਕੋਰੋਨਾ ਟੈੱਸਟ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਉਨ੍ਹਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਓਥੇ ਡਿਊਟੀ ਕਰ ਰਹੇ 16 ਪੁਲਸ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਸਾਬਤ ਹੋ ਗਏ ਹਨ, ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਰਾਮ ਜਨਮ ਭੂਮੀ ਮੰਦਰ ਬਣਾਉਣ ਲਈ ਭੂਮੀ ਪੂਜਨ ਪ੍ਰੋਗਰਾਮ 5 ਅਗਸਤ 2020 ਨੂੰ ਹੋਣ ਵਾਲਾ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ 200 ਲੋਕ ਸ਼ਾਮਲ ਹੋਣਗੇ। ਕੋਰੋਨਾ ਦੇ ਕਾਰਨ ਭੂਮੀ ਪੂਜਨ ਪ੍ਰੋਗਰਾਮ ਲਈ ਬਹੁਤੇ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ, ਕੁਝ ਗਿਣੇ-ਚੁਣੇ ਲੋਕਾਂ ਨੂੰ ਹੀ ਨੀਂਹ ਪੱਥਰ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਜਨਮ ਭੂਮੀ ਕੰਪਲੈਕਸ ਵਿੱਚ 50-50 ਲੋਕਾਂ ਦੇ ਬਲਾਕਾਂ ਵਿਚ 200 ਲੋਕ ਮੌਜੂਦ ਹੋਣਗੇ। 50 ਦੀ ਗਿਣਤੀ ਵਿਚ ਦੇਸ਼ ਦੇ ਵੱਡੇ ਸਾਧੂ-ਸੰਤ ਰਹਿਣਗੇ, 50 ਦੀ ਗਿਣਤੀ ਵਿਚ ਦੇਸ਼ ਦੇ ਵੱਡੇ ਨੇਤਾ ਅਤੇ ਰਾਮ ਜਨਮ ਭੂਮੀ ਅੰਦੋਲਨ ਨਾਲ ਜੁੜੇ ਲੋਕ ਹੋਣਗੇ। ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ 5 ਅਗਸਤ ਨੂੰ ਹੋਵੇਗਾ, ਪਰ 3 ਅਗਸਤ ਤੋਂ ਹੀ ਅਯੁੱਧਿਆ ਵਿਚ ਇਹ ਸਮਾਗਮ ਇੱਕ ਤਰ੍ਹਾਂ ਸ਼ੁਰੂ ਹੋ ਜਾਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ