* ਡਾ. ਫਾਓਚੀ ਨੇ ਕਿਹਾ: ਦੁਸ਼ਮਣ ਵਾਇਰਸ ਹੈ, ਸਿਆਸੀ ਟੱਕਰ ਦਾ ਸਮਾਂ ਨਹੀਂ
* ਪੇਲੋਸੀ ਨੇ ਕਿਹਾ: ਮਾਸਕ ਨਾ ਪਾਉਣ ਵਾਲੇ ਐੱਮ ਪੀੰ ਬਾਹਰ ਕੱਢੇ ਜਾਣਗੇ
ਵਾਸ਼ਿੰਗਟਨ, 30 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਬਾਰੇ ਵੱਡੀ ਖਬਰ ਇਹ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਰੱਦ ਕਰਨ ਦੀ ਗੱਲ ਕਹਿ ਦਿੱਤੀ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਲਈ ਚੋਣਾਂ ਨਵੰਬਰ ਵਿਚ ਹੋਣੀਆਂ ਹਨ। ਇਸ ਵਕਤ ਜਦੋਂ ਚੋਣ ਮੁਹਿੰਮ ਸਿਖਰ ਉੱਤੇ ਹੈ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਮਾਹੌਲ ਵਿੱਚ ਲੋਕਾਂ ਵੱਲੋਂ ਕੀਤੀ ਗਈਮੇਲ-ਇਨ ਵੋਟਵਿੱਚ ਧੋਖਾਧੜੀ ਹੋਣਦਾ ਆਪਣਾ ਦਾਅਵਾ ਦੁਹਰਾਇਆ ਤੇਆਖਿਆਹੈ ਕਿ ਅਮਰੀਕਾ ਲਈ ਇਹ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ,ਕਿਉਂਕਿ ਸਾਲ 2020 ਦੀਆਂ ਚੋਣਾਂ ਭ੍ਰਿਸ਼ਟ ਚੋਣਾਂ ਹੋਣਗੀਆਂ। ਟਰੰਪ ਨੇ ਟਵੀਟ ਕੀਤਾ ਹੈ ਕਿ ਜਦੋਂ ਤੱਕ ਲੋਕ ਠੀਕ ਅਤੇ ਸੁਰੱਖਿਅਤ ਵੋਟਿੰਗ ਨਹੀਂ ਕਰ ਸਕਦੇ, ਓਦੋਂ ਤੱਕ ਚੋਣਾਂ ਵਿਚ ਦੇਰੀ ਕੀਤੀ ਜਾਵੇ
ਉਂਜਇਸ ਤੋਂਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਡੋਨਾਲਡ ਟਰੰਪ ਨੇ ਮੇਲ-ਇਨ ਬੈਲੇਟ (ਈ-ਮੇਲ ਜਾਂ ਚਿੱਠੀ ਦੇ ਰਾਹੀਂ ਵੋਟਿੰਗ) ਦਾ ਵਿਰੋਧ ਕੀਤਾ ਅਤੇ ਐਰੀਜ਼ੋਨਾ ਦੀ ਚੋਣ ਰੈਲੀ ਵਿਚਕਿਹਾ ਸੀ ਕਿ ਜੇ 2020 ਚੋਣਾਂ ਵਿਚ ਈ-ਮੇਲ ਰਾਹੀਂ ਵੋਟਿੰਗ ਮਨਜ਼ੂਰ ਕੀਤੀ ਗਈ ਤਾਂ ਸੋਚੋ ਕਿ ਕੀ ਹੋਵੇਗਾ। ਇਹ ਸਾਰੀਆਂ ਵੋਟਾਂ ਕਿੱਦਾਂ ਮਿਲਣਗੀਆਂ। ਏਦਾਂ ਹੋਇਆ ਤਾਂ ਇਹ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਭ੍ਰਿਸ਼ਟ ਚੋਣਾਂ ਹੋ ਸਕਦੀਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੇਟਸ ਪਾਰਟੀ ਵਾਲੇ ਧੋਖਾਧੜੀ ਕਰਨਾ ਚਾਹੁੰਦੇ ਹਨ।
ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਸੀ ਕਿ ‘ਜਦੋਂ ਅਮਰੀਕਾ ਦੂਜੇ ਵਿਸ਼ਵ ਯੁੱਧ ਵੇਲੇ ਚੋਣਾਂ ਕਰਵਾ ਸਕਦਾ ਹੈ ਤਾਂ ਮਹਾਮਾਰੀ ਦੇਦੌਰਾਨ ਕਿਉਂਨਹੀਂ ਹੋ ਸਕਦੀਆਂ। ਮੇਰੇ ਹਿਸਾਬ ਨਾਲ ਅਜਿਹਾ ਕੋਈ ਕਾਰਨ ਨਹੀਂ ਕਿ ਅਸੀਂ ਇਸ ਦੌਰ ਵਿਚ ਚੋਣਾਂ ਨਾ ਕਰਵਾ ਸਕੀਏ।’ ਉਨ੍ਹਾਂ ਕਿਹਾ ਸੀ ਕਿ ਡੈਮੋਕ੍ਰੇਟਿਕ ਪਾਰਟੀ ਕੋਰੋਨਾਵਾਇਰਸ ਦੇ ਬਹਾਨੇ ਲੋਕਾਂ ਨੂੰ ਵੋਟਿੰਗ ਤੋਂ ਰੋਕਣਾ ਚਾਹੁੰਦੀ ਹੈ ਤੇ ਮਹਾਮਾਰੀ ਦੀ ਗੇੜ ਵਿਚਡੈਮੋਕ੍ਰੇਟਸ ਲੱਖਾਂ ਫਰਜ਼ੀ ਮੇਲ ਇਨ ਬੈਲੇਟ ਭੇਜ ਕੇ ਚੋਣਾਂ ਵਿਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਸੀਂ ਏਦਾਂ ਨਹੀਂ ਹੋਣ ਦੇਵਾਂਗੇ। ਸਾਡੇ ਫੌਜੀ ਜਾਂ ਜਿਹੜੇ ਲੋਕ ਵੋਟ ਕਰਨਨਹੀਂ ਆ ਸਕਦੇ, ਉਨ੍ਹਾਂ ਦੀ ਈ-ਮੇਲ ਦੇ ਰਾਹੀਂ ਵੋਟਿੰਗ ਕਰਾਉਣ ਵਿਚ ਕੋਈ ਹਰਜ਼ ਨਹੀਂ ਹੈ।
ਓਧਰ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਸੀਨੀਅਰ ਸਾਇੰਸਦਾਨ ਐਂਥਨੀ ਫਾਓਚੀ ਨੇ ਇਕ ਟੀ ਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਮੁੱਦੇ ਤੋਂਅਮਰੀਕਾ ਸਿਆਸੀ ਤੌਰ ਉੱਤੇ ਵੰਡਿਆ ਗਿਆ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਮਰੀਕਾ ਵਿਚ ਰਾਜਨੀਤਕ ਸੱਤਾ ਦੇ ਕੇਂਦਰ ਤੋਂਇਹੋ ਜਿਹੇ ਸੰਦੇਸ਼ ਦਿੱਤੇ ਜਾਂਦੇ ਹਨ ਜੋ ਇਹ ਇਸ਼ਾਰਾ ਕਰਦੇ ਹਨ ਕਿ ਤੁਸੀਂ ਲੋਕਾਂ ਨੂੰ ਕੰਫਿਊਜ਼ ਕਰ ਰਹੇ ਹੋ, ਤਾਂ ਐਂਥਨੀ ਫਾਓਚੀ ਨੂੰ ਇਸਬਾਰੇ ਕੁਝ ਕਹਿਣਾ ਚਾਹੀਦਾ ਹੈ। ਇਸ ਉੱਤੇਡਾਕਟਰ ਐਂਥਨੀ ਫਾਓਚੀ ਨੇ ਕਿਹਾ ਕਿ ‘ਮੈਂ ਇਸ ਉੱਤੇ ਬੋਲ ਚੁੱਕਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਲੋਕ ਇਸ ਉੱਤੇ ਧਿਆਨ ਨਹੀਂ ਦਿੰਦੇ। ਏਦਾਂ ਦੀ ਆਲੋਚਨਾ ਕਿੰਨੀ ਸਹੀ ਹੈ, ਕੌਣ ਗਲਤ ਹੈ, ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਨ।’ ਉਨ੍ਹਾਂ ਕਿਹਾ ਕਿ ਇਕ ਸਾਇੰਸਦਾਨ ਵਜੋਂ ਉਹ ਰਾਜਨੀਤਕ ਬਹਿਸ ਤੋਂ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਜਨਤਾ ਦੀ ਸਿਹਤ ਦੇ ਮੁੱਦਿਆਂ ਉੱਤੇ ਹੈ। ਡਾ: ਫਾਓਚੀ ਨੇ ਕਿਹਾ ਕਿ ‘ਜਦ ਤੁਸੀਂ ਰਾਜਨੀਤਕ ਬਹਿਸ ਵਿਚ ਪੈਂਦੇ ਹੋ ਤਾਂ ਲੋਕ ਇਸ ਨੂੰ ਪਬਲਿਕ ਹੈਲਥ ਦੇ ਪ੍ਰਮੁੱਖ ਮਸਲੇ ਤੋਂ ਧਿਆਨ ਭਟਕਾਉਣਾ ਮੰਨਦੇ ਹਨ। ਨਿੱਜੀ ਤੇ ਸਮਾਜੀ ਤੌਰ ਉੱਤੇ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਥੇ ਦੁਸ਼ਮਣ ਵਾਇਰਸ ਹੈ ਤੇ ਰਾਜਸੀ ਲੜਾਈਆਂ ਦਾ ਸਮਾਂ ਨਹੀਂ। ਸਾਡਾ ਇਕ ਸਾਂਝਾ ਦੁਸ਼ਮਣ, ਗਲੋਬਲ ਦੁਸ਼ਮਣ ਹੈ। ਇਹ ਇਤਿਹਾਸਕ ਮਹਾਮਾਰੀ ਹੈ, ਸਾਡੇ ਕੋਲ ਅਜਿਹੀਆਂ ਚੀਜ਼ਾਂ ਤੋਂ ਧਿਆਨ ਭਟਕਾਉਣ ਦਾ ਸਮਾਂ ਹੀ ਨਹੀਂ, ਜੋ ਕੋਰੋਨਾਖਿਲਾਫ ਲੜਾਈ ਨਾਲ ਸਬੰਧਤ ਨਹੀਂ।’ ਜਦਉਨ੍ਹਾਂ ਤੋਂ ਪੁੱਛਿਆ ਗਿਆ ਕਿ ਡੋਨਾਲਡ ਟਰੰਪ ਨੂੰ ਲੱਗਦਾ ਹੈ ਕਿ ਮਾਸਕ ਜ਼ਰੂਰੀ ਨਹੀਂ ਤੇ ਉਹ ਮਾਸਕ ਨਾ ਪਾਉਣ ਉੱਤੇ ਜੇਲ ਅਤੇ ਜ਼ੁਰਮਾਨੇ ਦੀ ਸਜ਼ਾ ਨੂੰ ਵੀ ਸਹੀ ਨਹੀਂ ਮੰਨਦੇ ਤਾਂ ਡਾ: ਫਾਓਚੀ ਨੇ ਕਿਹਾ ਕਿ ਮਾਸਕ ਬਹੁਤ ਜ਼ਰੂਰੀ ਹੈ।
ਦੂਸਰੇ ਪਾਸੇ ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਆਪਣੇ ਸਾਰੇ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਮਾਸਕ ਪਾਉਣ ਦਾ ਆਦੇਸ਼ ਦਿੱਤਾ ਹੈ। ਪਾਰਲੀਮੈਂਟ ਦੇ ਚੁਣੇ ਹੋਏ ਹਾਊਸ ਦੀ ਸਪੀਕਰ ਨੈਂਸੀ ਪੇਲੋਸੀ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਨਵੇਂ ਨਿਯਮ ਤੋੜੇਗਾ, ਚੈਂਬਰ ਤੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਫੈਸਲਾ ਉਦੋਂ ਲਿਆ, ਜਦ ਸਦਨ ਵਿਚ ਅਕਸਰ ਬਿਨਾਂ ਮਾਸਕ ਦੇ ਦੇਖੇ ਜਾਂਦੇ ਟੈਕਸਾਸ ਦੇ ਰਿਪਬਲਿਕਨ ਮੈਂਬਰ ਲੂਈ ਗੋਮਰਟ ਦੇ ਬੁੱਧਵਾਰ ਨੂੰ ਕੋਰੋਨਾ ਤੋਂ ਪਾਜ਼ੇਟਿਵ ਪਤਾ ਲੱਗੇ। ਇਸ ਦਿਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਫਰ ਕਰਨ ਵਾਲੇ ਸਨ।ਡੈਮੋਕ੍ਰੇਟ ਆਗੂ ਨੈਂਸੀ ਪੇਲੋਸੀ ਨੇ ਕਿਹਾ ਕਿ ਪਾਰਲੀਮੈਂਟ ਮੈਂਬਰਾਂ ਨੂੰ ਉਦੋਂ ਮਾਸਕ ਉਤਾਰਨ ਦੀ ਆਗਿਆ ਹੋਵੇਗੀ, ਜਦ ਉਹ ਚੈਂਬਰ ਵਿਚ ਬੋਲ ਰਹੇ ਹੋਣਗੇ।