Welcome to Canadian Punjabi Post
Follow us on

12

August 2020
ਕੈਨੇਡਾ

ਵੁਈ ਚੈਰਿਟੀ ਨੂੰ ਡੀਲ ਦਿਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ : ਟਰੂਡੋ

July 31, 2020 07:25 AM

ਵੁਈ ਚੈਰਿਟੀ ਨੂੰ ਡੀਲ ਦਿਵਾਉਣ ਲਈ ਕੋਈ
ਕੋਸ਼ਿਸ਼ ਨਹੀਂ ਕੀਤੀ : ਟਰੂਡੋ

ਓਟਵਾ, 30 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਵੁਈ ਚੈਰਿਟੀ ਮਾਮਲੇ ਵਿੱਚ ਨਾ ਤਾਂ ਉਨ੍ਹਾਂ ਵੱਲੋਂ ਤੇ ਨਾ ਹੀ ਉਨ੍ਹਾਂ ਦੇ ਆਫਿਸ ਵੱਲੋਂ ਕਿਸੇ ਵੀ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਇਸ ਬਾਰੇ ਉਨ੍ਹਾਂ ਵੱਲੋਂ ਕੋਈ ਸੇਧ ਦਿੱਤੀ ਗਈ| ਟਰੂਡੋ ਤੇ ਉਨ੍ਹਾਂ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਨੇ ਇਹ ਜ਼ਰੂਰ ਮੰਨਿਆਂ ਕਿ ਪ੍ਰਧਾਨ ਮੰਤਰੀ ਆਫਿਸ ਪਹਿਲਾਂ ਤੋਂ ਇਹ ਜਾਣਦਾ ਸੀ ਕਿ ਜੇ ਹੁਣ ਰੱਦ ਹੋ ਚੁੱਕੀ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ ਸਬੰਧੀ ਡੀਲ ਵੁਈ ਚੈਰਿਟੀ ਨੂੰ ਦਿੱਤੀ ਜਾਂਦੀ ਹੈ ਤਾਂ ਟਰੂਡੋ ਕਾਨਫਲਿਕਟ ਆਫ ਇੰਟਰਸਟ ਵਿੱਚ ਫਸ ਸਕਦੇ ਹਨ|
ਟਰੂਡੋ ਨੇ ਪਾਰਲੀਆਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋ ਕੇ ਆਖਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵੁਈ ਚੈਰਿਟੀ ਨੂੰ ਇਹ ਪ੍ਰੋਗਰਾਮ ਦੇਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ ਤਾਂ ਉਹ ਪਾਸੇ ਹੋ ਗਏ| ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਤੇ ਟੈਲਫੋਰਡ ਨੂੰ ਰਸਮੀ ਤੌਰ ਉੱਤੇ ਇਹ ਜਾਣਕਾਰੀ 8 ਮਈ ਨੂੰ ਮਿਲੀ ਕਿ 912 ਮਿਲੀਅਨ ਡਾਲਰ ਦੇ ਇਸ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ ਨੂੰ ਚਲਾਉਣ ਲਈ ਵੁਈ ਚੈਰਿਟੀ ਨੂੰ ਚੁਣਿਆ ਗਿਆ ਹੈ| ਇਹ ਗੱਲ ਕੈਬਨਿਟ ਵੱਲੋਂ ਇਸ ਚੈਰਿਟੀ ਨੂੰ ਇਹ ਪ੍ਰੋਗਰਾਮ ਚਲਾਉਣ ਲਈ ਦੇਣ ਤੋਂ ਕਈ ਘੰਟੇ ਪਹਿਲਾਂ ਦੀ ਹੈ| ਟਰੂਡੋ ਨੇ ਆਖਿਆ ਕਿ ਉਨ੍ਹਾਂ ਇਸ ਆਈਟਮ ਨੂੰ ਏਜੰਡੇ ਤੋਂ ਹਟਾ ਦਿੱਤਾ ਤਾਂ ਕਿ ਇਸ ਡੀਲ ਦਾ ਹੋਰ ਮੁਲਾਂਕਣ ਹੋ ਸਕੇ|
ਉਨ੍ਹਾਂ ਆਖਿਆ ਕਿ ਇਸ ਆਈਟਮ ਨੂੰ ਕੈਬਨਿਟ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਅਸੀਂ ਵੁਈ ਚੈਰਿਟੀ ਨੂੰ ਪ੍ਰੋਗਰਾਮ ਦਿੱਤੇ ਜਾਣ ਦੇ ਪ੍ਰਸਤਾਵ ਨੂੰ ਹੋਰ ਵਿਚਾਰਨਾਂ ਤੇ ਸਮਝਣਾ ਚਾਹੁੰਦੇ ਸੀ| ਟਰੂਡੋ ਨੇ ਆਖਿਆ ਕਿ ਯੂਥ ਮਾਮਲਿਆਂ ਵਿੱਚ ਉਨ੍ਹਾਂ ਦੀ ਮਹਾਰਤ ਹੋਣ ਕਾਰਨ ਇਸ ਮੁੱਦੇ ਉੱਤੇ ਸਾਡੇ ਕਈ ਸਵਾਲ ਸਨ ਜਿਨ੍ਹਾਂ ਦੇ ਅਸੀਂ ਜਵਾਬ ਚਾਹੁੰਦੇ ਸੀ| ਪ੍ਰਧਾਨ ਮੰਤਰੀ ਨੇ ਆਖਿਆ ਕਿ 8 ਮਈ ਤੱਕ ਉਨ੍ਹਾਂ ਵੁਈ ਬਾਰੇ ਆਪਣੇ ਕਿਸੇ ਅਮਲਾ ਮੈਂਬਰ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਇਸ ਪ੍ਰੋਗਰਾਮ ਬਾਰੇ ਉਨ੍ਹਾਂ ਵੁਈ ਚੈਰਿਟੀ ਦੇ ਅਧਿਕਾਰੀਆਂ ਨਾਲ ਹੀ ਕੋਈ ਗੱਲ ਕੀਤੀ| ਇਹ ਸੱਭ 5 ਮਈ ਨੂੰ ਕੈਬਨਿਟ ਦੀ ਕੋਵਿਡ-19 ਕਮੇਟੀ ਸਾਹਮਣੇ ਆਇਆ ਪਰ ਟਰੂਡੋ ਉਸ ਵਿੱਚ ਸ਼ਾਮਲ ਨਹੀਂ ਸਨ|
ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਉਹ ਇਸ ਗੱਲ ਤੋਂ ਜਾਣੂ ਸਨ ਕਿ ਵੁਈ ਚੈਰਿਟੀ ਦੇ ਉਨ੍ਹਾਂ ਦੀ ਸਰਕਾਰ ਨਾਲ ਸਬੰਧਾਂ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਕਈ ਇਹ ਵੀ ਸੋਚਣਗੇ ਕਿ ਇਸ ਫੈਸਲੇ ਦੇ ਸਬੰਧ ਵਿੱਚ ਇਨ੍ਹਾਂ ਸਬੰਧਾਂ ਨੇ ਕੋਈ ਭੂਮਿਕਾ ਨਿਭਾਈ। ਇਸ ਲਈ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਪਬਲਿਕ ਸਰਵਿਸ ਉਨ੍ਹਾਂ ਸਿਫਾਰਸ਼ਾਂ ਉੱਤੇ ਮੋਹਰ ਲਾਵੇ ਕਿ ਇਹ ਡੀਲ ਵੁਈ ਨੂੰ ਹੀ ਦਿੱਤੀ ਜਾਣੀ ਹੈ ਹੋਰ ਕਿਸੇ ਨੂੰ ਨਹੀਂ| 21 ਮਈ ਨੂੰ ਇਹ ਪੱਕਾ ਹੋ ਗਿਆ ਕਿ ਇਹ ਡੀਲ ਵੁਈ ਚੈਰਿਟੀ ਨੂੰ ਦਿੱਤੀ ਜਾਵੇਗੀ| ਟਰੂਡੋ ਨੇ ਆਖਿਆ ਕਿ ਚੈਰਿਟੀ ਨਾਲ ਨੇੜਲੇ ਸਬੰਧ ਹੋਣ ਦੇ ਬਾਵਜੂਦ ਉਹ ਖੁਦ ਨੂੰ ਇਸ ਮੀਟਿੰਗ ਤੋਂ ਪਾਸੇ ਨਹੀਂ ਕਰ ਸਕੇ| ਉਨ੍ਹਾਂ ਆਖਿਆ ਕਿ ਸਮੇਂ ਦੇ ਹਾਲਾਤ ਵਿੱਚ ਅਸੀਂ ਚਾਹੁੰਦੇ ਸਾਂ ਕਿ ਇਹ ਪ੍ਰਕਿਰਿਆ ਤੇ ਫੈਸਲਾ ਬਿਹਤਰੀਨ ਹੋਵੇ|
ਐਮਪੀਜ਼ ਸਾਹਮਣੇ ਆਪਣਾ ਪੱਖ ਰੱਖਦਿਆਂ ਟੈਲਫੋਰਡ ਨੇ ਆਖਿਆ ਕਿ ਟਰੂਡੋ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਇਸ ਨੂੰ ਕਾਨਫਲਿਕਟ ਆਫ ਇੰਟਰਸਟ ਵਜੋਂ ਵੇਖਿਆ ਜਾ ਸਕਦਾ ਹੈ| ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਫੈਸਲੇ ਤੋਂ ਖੁਦ ਨੂੰ ਪਾਸੇ ਨਾ ਕਰ ਸਕਣ ਦਾ ਜਿਹੜਾ ਪਛਤਾਵਾ ਹੈ ਉਹੀ ਪਛਤਾਵਾ ਉਸ ਨੂੰ ਵੀ ਹੈ|
ਪ੍ਰਧਾਨ ਮੰਤਰੀ ਨੇ ਐਮਪੀਜ਼ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਮੌਜੂਦਾ ਵਿਵਾਦ ਦੇ ਚੱਲਦਿਆਂ ਇੱਕ ਮਹੀਨੇ ਪਹਿਲਾਂ ਹੀ ਵੁਈ ਚੈਰਿਟੀ ਇਸ ਡੀਲ ਤੋਂ ਪਾਸੇ ਹੋ ਗਈ| ਇਹ ਪ੍ਰੋਗਰਾਮ ਹੁਣ ਮੁੜ ਪਬਲਿਕ ਸਰਵਿਸ ਦੇ ਹੱਥਾਂ ਵਿੱਚ ਹੈ ਤੇ ਇਸ ਨੂੰ ਮੁੜ ਰੀਲਾਂਚ ਕਰਨਾ ਬਾਕੀ ਹੈ| ਟਰੂਡੋ ਨੇ ਆਖਿਆ ਕਿ ਇਸ ਸੱਭ ਨੇ ਜੋ ਰੂਪ ਅੱਜ ਲੈ ਲਿਆ ਹੈ ਉਸ ਗੱਲ ਦਾ ਉਨ੍ਹਾਂ ਨੂੰ ਪਛਤਾਵਾ ਹੈ| ਇਸ ਦੌਰਾਨ ਟੈਲਫੋਰਡ ਨੇ ਐਮਪੀਜ਼ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਆਫਿਸ ਵਿੱਚੋਂ ਕੋਈ ਵੀ ਇਸ ਕਾਂਟਰੈਕਟ ਸਬੰਧੀ ਗੱਲਬਾਤ ਵਿੱਚ ਸ਼ਾਮਲ ਨਹੀਂ ਸੀ| ਦੋਵਾਂ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਵਿੱਤ ਮੰਤਰੀ ਬਿੱਲ ਮੌਰਨਿਊ ਦੇ ਚੈਰਿਟੀ ਨਾਲ ਸਬੰਧਾਂ ਬਾਰੇ ਪਤਾ ਜ਼ਰੂਰ ਸੀ ਪਰ ਉਨ੍ਹਾਂ ਦੀ ਡੂੰਘਾਈ ਨਹੀਂ ਸੀ ਪਤਾ|
ਲੱਗਭੱਗ ਇੱਕ ਘੰਟੇ ਤੱਕ ਟਰੂਡੋ ਤੋਂ ਕੀਤੀ ਪੁੱਛਗਿੱਛ ਵਿੱਚ ਐਮਪੀਜ਼ ਨੇ ਪੁੱਛਿਆ ਕਿ ਚੈਰਿਟੀ ਆਪ ਹੀ ਕਈ ਅੰਦਰੂਨੀ ਮਸਲਿਆਂ ਨਾਲ ਜੂਝ ਰਹੀ ਸੀ ਤੇ ਇਸ ਦੇ ਬਾਵਜੂਦ ਉਸ ਦੀ ਚੋਣ ਕਿਉਂ ਕੀਤੀ ਗਈ? ਐਮਪੀਜ਼ ਨੇ ਇਹ ਵੀ ਪੁੱਛਿਆ ਕਿ ਟਰੂਡੋ ਪਰਿਵਾਰ ਅਤੇ ਆਪਣੇ ਕੈਬਨਿਟ ਮੰਤਰੀ ਦੇ ਇਸ ਚੈਰਿਟੀ ਨਾਲ ਨੇੜਲੇ ਸਬੰਧਾਂ ਦੇ ਬਾਵਜੂਦ ਵੁਈ ਚੈਰਿਟੀ ਨੂੰ ਇਹ ਡੀਲ ਦੇਣ ਦੀ ਕੀ ਤੁਕ ਬਣਦੀ ਸੀ? ਐਮਪੀਜ਼ ਨੇ ਆਖਿਆ ਕਿ ਕੀ ਇਸ ਸਕੈਂਡਲ ਲਈ ਕਿਸੇ ਲਿਬਰਲ ਕੈਬਨਿਟ ਮੰਤਰੀ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ?
ਐਨਡੀਪੀ ਐਮਪੀ ਚਾਰਲੀ ਐਂਗਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਲੋਕ ਵਾਲੰਟੀਅਰ ਵਜੋਂ ਪੈਸਾ ਕਮਾਉਣ ਲਈ ਕੰਮ ਨਹੀਂ ਕਰਦੇ ਸਗੋਂ ਉਹ ਕੁੱਝ ਅਲੱਗ ਕਰਨਾ ਚਾਹੁੰਦੇ ਹਨ ਇਸ ਲਈ ਅਜਿਹਾ ਕਰਦੇ ਹਨ| ਕੰਜ਼ਰਵੇਟਿਵ ਐਮਪੀ ਮਾਈਕਲ ਕੂਪਰ ਨੇ ਆਖਿਆ ਕਿ ਟਰੂਡੋ ਨੇ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਦੇ ਸਬੰਧ ਵਿੱਚ ਐਥਿਕਸ ਕਲੀਅਰੈਂਸ ਲੈਣ ਬਾਰੇ ਕਿਉਂ ਨਹੀਂ ਸੋਚਿਆ? ਇਸ ਤੋਂ ਇਲਾਵਾ ਐਮਪੀਜ਼ ਵੱਲੋਂ ਟਰੂਡੋ ਤੋਂ ਵਾਰੀ ਵਾਰੀ ਇਹ ਵੀ ਪੁੱਛਿਆ ਗਿਆ ਕਿ ਵੁਈ ਚੈਰਿਟੀ ਨੂੰ ਡੀਲ ਦੇਣ ਤੋਂ ਪਹਿਲਾਂ ਚੈਰਿਟੀ ਦੇ ਅੰਦਰੂਨੀ ਮੁਦਿਆਂ ਤੋਂ ਉਹ ਜਾਣੂ ਕਿਉਂ ਨਹੀਂ ਸਨ? ਅਜਿਹੇ ਹੋਰ ਕਈ ਸਵਾਲਾਂ ਦਾ ਟਰੂਡੋ ਘੁਮਾਫਿਰਾ ਕੇ ਜਾਵਬ ਦਿੰਦੇ ਰਹੇ ਤੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹੇ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ
ਵੁਈ ਚੈਰਿਟੀ ਡੀਲ ਬਾਰੇ ਸਰਕਾਰ ਤੋਂ ਗਲਤੀ ਹੋਈ ਹੈ : ਕੁਆਲਤਰੋ
ਵਿੱਤ ਮੰਤਰੀ ਬਿੱਲ ਮੌਰਨਿਊ ਉੱਤੇ ਪੂਰਾ ਭਰੋਸਾ : ਟਰੂਡੋ
ਹਵਾਈ ਸਫਰ ਕਰਨ ਵਾਲਿਆਂ ਨੂੰ ਮਾਸਕ ਨਾ ਪਾਉਣ ਲਈ ਦੇਣਾ ਹੋਵੇਗਾ ਮੈਡੀਕਲ ਸਬੂਤ
ਵੁਈ ਚੈਰਿਟੀ ਵਿਵਾਦ ਬਾਰੇ ਮੰਤਰੀ ਤੇ ਉੱਘੇ ਪਬਲਿਕ ਸਰਵੈਂਟ ਅੱਜ ਰੱਖਣਗੇ ਆਪਣਾ ਪੱਖ
ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ
ਲਾਪਤਾ 4 ਸਾਲਾ ਬੱਚੀ ਦੀ ਗੁਆਂਢੀ ਦੇ ਪੂਲ ਵਿੱਚੋਂ ਮਿਲੀ ਲਾਸ਼
ਲਿਬਰਲਾਂ ਨੇ ਵੁਈ ਚੈਰਿਟੀ ਨਾਲ ਸਬੰਧਤ ਦਸਤਾਵੇਜ਼ ਕਮੇਟੀ ਹਵਾਲੇ ਕੀਤੇ
ਐਲੂਮੀਨੀਅਮ ਵਿਵਾਦ : ਕੈਨੇਡਾ ਵੱਲੋਂ ਅਮਰੀਕੀ ਐਲੂਮੀਨੀਅਮ ਉੱਤੇ 3æ6 ਬਿਲੀਅਨ ਡਾਲਰ ਟੈਰਿਫ ਲਾਉਣ ਦੀ ਯੋਜਨਾ : ਫਰੀਲੈਂਡ
ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ