Welcome to Canadian Punjabi Post
Follow us on

12

August 2020
ਭਾਰਤ

ਫੌਜੀ ਸੌਦੇ ਵਿੱਚ ਭ੍ਰਿਸ਼ਟਾਚਾਰ ਬਦਲੇ ਜਯਾ ਜੇਤਲੀ ਨੂੰ 4 ਸਾਲ ਕੈਦ ਦਾ ਹੁਕਮ

July 31, 2020 07:20 AM

ਨਵੀਂ ਦਿੱਲੀ, 30 ਜੁਲਾਈ, (ਪੋਸਟ ਬਿਊਰੋ)- ਸਾਲ 2000-01 ਵਿੱਚ ਤਹਿਲਕਾ ਸਟਿੰਗ ਅਪਰੇਸ਼ਨ ਰਾਹੀਂ ਸਾਹਮਣੇ ਆਏਇੱਕਫੌਜੀ ਸੌਦੇ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਵਿੱਚਦਿੱਲੀ ਦੀ ਇੱਕ ਅਦਾਲਤ ਨੇ ਅੱਜ ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ ਅਤੇ 2 ਹੋਰ ਲੋਕਾਂ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਪਿੱਛੋਂ ਦਿੱਲੀ ਹਾਈ ਕੋਰਟ ਨੇ ਜਯਾ ਜੇਤਲੀ ਨੂੰ ਸੁਣਾਈ ਗਈ 4 ਸਾਲ ਕੈਦ ਦੀ ਸਜ਼ਾ ਉੱਤੇਹਾਲ ਦੀ ਘੜੀੰ ਰੋਕ ਲਾ ਦਿੱਤੀ ਹੈ। ਵਿਸ਼ੇਸ਼ ਸੀ ਬੀ ਆਈ ਜੱਜ ਵੀਰੇਂਦਰ ਭੱਟ ਨੇ ਜਯਾ ਜੇਤਲੀ ਦੇ ਨਾਲ ਉਸ ਦੇ ਸਾਬਕਾ ਪਾਰਟੀ ਸਹਿਯੋਗੀ ਗੋਪਾਲ ਪਚੇਰਵਾਲ, ਮੇਜਰ ਜਨਰਲ (ਸੇਵਾਮੁਕਤ) ਐੱਸ ਪੀ ਮੁਰਗਈ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਸਜ਼ਾ ਪਾਏ ਸਾਬਕਾ ਮੇਜਰ ਜਨਰਲ ਐੱਸ ਪੀ ਮੁਰਗਈ ਦੇ ਵਕੀਲ ਵਿਕਰਮ ਪੰਵਾਰ ਨੇ ਦੱਸਿਆ ਕਿ ਅਦਾਲਤ ਦੀ ਕਾਰਵਾਈ ਬੰਦ ਕਮਰੇ ਵਿੱਚ ਹੋਈ ਤੇ ਤਿੰਨਾਂ ਦੋਸ਼ੀਆਂਨੂੰ ਸਜ਼ਾ ਦੇ ਇੱਕ-ਇੱਕ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਹੱਥ ਨਾਲ ਚਲਾਏ ਜਾਣ ਵਾਲੇ ਥਰਮਲ ਇਮੇਜਰਸ ਦੀ ਖਰੀਦ ਦੇ ਕੇਸ ਵਿੱਚ ਭ੍ਰਿਸ਼ਟਾਚਾਰਤੇ ਆਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ। ਓਦੋਂਇੱਕ ਨਿਊਜ਼ ਪੋਰਟਲ ਤਹਿਲਕਾ ਵੱਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ ਵੈਸਟ ਐਂਡ ਤੋਂ ਬਾਅਦ ਇਸ ਮੁੱਦੇ ਕਾਰਨ ਭਾਰਤ ਦੀ ਰਾਜਨੀਤੀ ਹਿੱਲ ਗਈ ਸੀ।
ਅੱਜ ਸਜ਼ਾ ਸੁਣਾਏ ਜਾਣ ਦੇ ਬਾਅਦ ਜਯਾ ਜੇਤਲੀ ਦੇ ਵਕੀਲ ਅਭਿਜਾਤ ਨੇ ਦੱਸਿਆ ਕਿ ਹਾਈ ਕੋਰਟ ਦੇ ਜਸਟਿਸ ਸੁਰੇਸ਼ ਕੁਮਾਰ ਕੈਤ ਨੇ ਦੋਸ਼ਾਂਤੇ ਸਜ਼ਾ ਨੂੰ ਚੁਣੌਤੀ ਦੇਂਦੀ ਜੇਤਲੀ ਦੀ ਪਟੀਸ਼ਨ ਉੱਤੇ ਸੀ ਬੀ ਆਈਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਇਸ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ 21 ਜੁਲਾਈ ਨੂੰ ਜਯਾ ਜੇਤਲੀ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੋਈ ਹੈ।

 

Have something to say? Post your comment
ਹੋਰ ਭਾਰਤ ਖ਼ਬਰਾਂ