Welcome to Canadian Punjabi Post
Follow us on

12

August 2020
ਅੰਤਰਰਾਸ਼ਟਰੀ

ਅਫਗਾਨਾਂ-ਪਸ਼ਤੂਨਾਂ ਨੇ ਤਾਲਿਬਾਨ ਤੇ ਪਾਕਿ ਫੌਜ ਖ਼ਿਲਾਫ਼ ਦੁਨੀਆ ਭਰ 'ਚ ਵਿਰੋਧ ਪ੍ਰਦਰਸ਼ਨ ਕੀਤੇ

July 31, 2020 02:54 AM

ਖੋਸਤ (ਅਫਗਾਨਿਸਤਾਨ), 30 ਜੁਲਾਈ (ਪੋਸਟ ਬਿਊਰੋ)- ਤਾਲਿਬਾਨ ਅੱਤਵਾਦੀਆਂ ਅਤੇ ਪਾਕਿਸਤਾਨੀ ਫੌਜ ਵੱਲੋਂ ਅਫਗਾਨ ਸਰਹੱਦ 'ਤੇ ਕੀਤੇ ਜਾ ਰਹੇ ਰਾਕੇਟ ਹਮਲਿਆਂ ਦੇ ਖ਼ਿਲਾਫ਼ ਅਫਗਾਨਾਂ ਅਤੇ ਪਸ਼ਤੂਨਾਂ ਨੇ ਦੋ ਦਿਨ ਤੱਕ ਦੁਨੀਆ ਭਰ 'ਚ ਵਿਰੋਧ ਪ੍ਰਦਰਸ਼ਨ ਕੀਤੇ। ਖੋਸਤ ਅਤੇ ਪਕਤਿਕਾ ਰਾਜਾਂ 'ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਫੌਜੀ ਚੌਂਕੀਆਂ ਬਣਾ ਕੇ ਨਾਜਾਇਜ਼ ਤੌਰ 'ਤੇ ਅਫਗਾਨ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ।
ਖੋਸਤ ਅਤੇ ਪਕਤਿਕਾ ਦੋਵੇਂ ਸ਼ਹਿਰ ਦੇਸ਼ ਦੇ ਦੱਖਣ-ਪੂਰਬੀ ਭਾਗ 'ਚ ਹਨ ਅਤੇ ਪਾਕਿਸਤਾਨ ਦੇ ਨਾਲ ਡੁਰੰਡ ਲਾਈਨ ਸਰਹੱਦ ਨਾਲ ਲਗਦੇ ਹਨ। ਪ੍ਰਦਰਸ਼ਨਕਾਰੀਆਂ ਨੇ ਡੁਰੰਡ ਲਾਈਨ ਦੇ ਦੋਵੇਂ ਪਾਸੇ ਕਬਜ਼ੇ ਵਿੱਚ ਲਈ ਥਾਂ ਨੂੰ ਖਾਲੀ ਕਰਨ ਲਈ ਕਿਹਾ ਹੈ। ਜਾਣਕਾਰ ਸੂਤਰਾਂ ਮੁਤਾਬਕ ਅਫਗਾਨ ਜ਼ਮੀਨ ਉੱਤੇ ਪਾਕਿਸਤਾਨੀ ਫੌਜ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਵਿੱਚ ਪਿਛਲੇ ਦਿਨਾਂ 'ਚ ਕਈ ਨਾਗਰਿਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਘਰਾਂ ਅਤੇ ਜਾਇਦਾਦ ਨੂੰ ਨੁਕਸਾਨ ਹੋਇਆ ਹੈ। ਅਫਗਾਨ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਪੂਰਬੀ ਕੁਨਾਰ ਪ੍ਰਾਂਤ ਵਿੱਚ ਵਿਵਾਦ ਪੂਰਨ ਸਰਹੱਦੀ ਖੇਤਰ 'ਤੇ ਪਾਕਿਸਤਾਨ 2017 ਦੇ ਮੱਧ ਤੋਂ ਵਾੜ ਲਾ ਰਿਹਾ ਹੈ।
ਪਖਤੂਨ ਤਹਿਫੁੱਜ ਮੂਵਮੈਂਟ (ਪੀ ਟੀ ਐਮ) ਦੇ ਬੈਨਰ ਹੇਠ ਵੱਡੀ ਗਿਣਤੀ 'ਤੇ ਪਸ਼ਤੂਨਾਂ ਨੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਗਾਰਡੇਜ (ਪਰਟੀਆ) ਅਤੇ ਉਰਗੋਨ (ਪਕਤਿਕਾ) 'ਚ ਵੱਡੀਆਂ ਸਭਾਵਾਂ ਹੋਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿ ਤਾਲਿਬਾਨ ਕੈਡਰ ਨਿਰਦੋਸ਼ ਅਫਗਾਨਾਂ 'ਤੇ ਹਮਲੇ ਕਰ ਰਹੇ ਹਨ। ਇਸਦੇ ਨਾਲ ਪੀ ਟੀ ਐਮ ਦੀਆਂ ਵਿਦੇਸ਼ੀ ਇਕਾਈਆਂ ਨੇ ਵੀ ਕਤਲੇਆਮ ਦੇ ਖ਼ਿਲਾਫ਼ ਯੂਰਪ 'ਚ ਵਿਰੋਧ ਪ੍ਰਦਰਸ਼ਨ ਕੀਤੇ। ਜਰਮਨੀ, ਬੈਲਜੀਅਮ ਅਤੇ ਸਵੀਡਨ 'ਚ ਵੀ ਜ਼ੋਰਦਾਰ ਪ੍ਰਦਰਸ਼ਨ ਹੋਏ। ਉਨ੍ਹਾਂ ਨੇ ਅੰਦੋਲਨਕਾਰੀ ਹਨੀਫ ਪਸ਼ਤੂਨ ਨੂੰ ਹਿਰਾਸਤ 'ਤੇ ਲੈਣ ਦਾ ਮਾਮਲਾ ਵੀ ਉਠਾਇਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੋਣ ਗੜਬੜ ਦਾ ਹੰਗਾਮਾ ਮੱਚਣ ਪਿੱਛੋਂ ਬੇਲਾਰੂਸ ਦੀ ਵਿਰੋਧੀ ਨੇਤਾ ਸਵੇਤਲਾਨਾ ਨੇ ਦੇਸ਼ ਛੱਡਿਆ
ਰੂਸ ਵੱਲੋਂ ਕੋਰੋਨਾ ਦੀ ਪਹਿਲੀ ਵੈਕਸੀਨ ਮਿਲਣ ਦਾ ਦਾਅਵਾ
ਬਾਇਡਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਚੁਣਿਆ ਆਪਣਾ "ਡਿਪਟੀ"
ਵਾਤਾਵਰਨ ਸੁਧਾਰ ਤੇ ਸਮੁੰਦਰਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਸੰਘਰਸ਼ ਕਰ ਰਹੀ ਹੈ ਐਮਿਲੀ ਪੇਨ
ਭਿ੍ਰਸ਼ਟਾਚਾਰ ਕੇਸ ਵਿੱਚ ਪਾਕਿ ਦਾ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਦੋਸ਼ੀ ਕਰਾਰ
11 ਅਮਰੀਕੀ ਨੇਤਾਵਾਂ ਤੇ ਸੰਗਠਨਾਂ ਦੇ ਮੁਖੀਆਂ ਉੱਤੇ ਚੀਨ ਵੱਲੋਂ ਵੀ ਪਾਬੰਦੀਆਂ ਲਾਗੂ
ਹਾਂਗਕਾਂਗ ਵਿੱਚ ਮੀਡੀਆ ਗਰੁੱਪ ਦੇ ਮਾਲਕ ਜਿੰਮੀ ਲਾਇ ਦੋ ਪੁੱਤਰਾਂ ਸਮੇਤ ਗ਼੍ਰਿਫ਼ਤਾਰ
ਵਾe੍ਹੀਟ ਹਾਊਸ ਨੇੜੇ ਚੱਲੀ ਗੋਲੀ ਤੋਂ ਬਾਅਦ ਟਰੰਪ ਦੀ ਰੁਕਵਾਈ ਗਈ ਬ੍ਰੀਫਿੰਗ
ਬਾਲਟੀਮੋਰ ਵਿੱਚ ਗੈਸ ਧਮਾਕਾ, 1 ਹਲਾਕ, 4 ਜ਼ਖ਼ਮੀ
ਬੈਰੂਤ ਧਮਾਕੇ ਤੋਂ ਬਾਅਦ ਲੈਬਨਾਨ ਕੈਬਨਿਟ ਨੇ ਦਿੱਤਾ ਅਸਤੀਫਾ