Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਹੁਣ ਤਾਪਮਾਨ ਦੀ ਸਕ੍ਰੀਨਿੰਗ ਹੋਈ ਲਾਜ਼ਮੀ

July 31, 2020 12:28 AM

ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਹੁਣ
ਤਾਪਮਾਨ ਦੀ ਸਕ੍ਰੀਨਿੰਗ ਹੋਈ ਲਾਜ਼ਮੀ

ਟੋਰਾਂਟੋ, 30 ਜੁਲਾਈ (ਪੋਸਟ ਬਿਊਰੋ) : ਟੋਰਾਂਟੋ ਦੇ ਪੀਅਰਸਨ ਏਅਰਪੋਰ ਸਮੇਤ ਕੈਨੇਡਾ ਦੇ 15 ਸੱਭ ਤੋਂ ਮਸ਼ਰੂਫ ਰਹਿਣ ਵਾਲੇ ਏਅਰਪੋਰਟਸ ਉੱਤੇ ਪੜਾਅਵਾਰ ਟੈਂਪਰੇਚਰ ਦੀ ਸਕ੍ਰੀਨਿੰਗ ਕੀਤੀ ਜਾਇਆ ਕਰੇਗੀ| ਇਹ ਸਿਲਸਿਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ|
ਇਹ ਨਿਯਮ ਅੱਜ ਤੋਂ ਵੈਨਕੂਵਰ, ਕੈਲਗਰੀ ਤੇ ਮਾਂਟਰੀਅਲ ਸਥਿਤ ਕੌਮਾਂਤਰੀ ਏਅਰਪੋਰਟਸ ਉੱਤੇ ਵੀ ਸ਼ੁਰੂ ਹੋਣ ਜਾ ਰਿਹਾ ਹੈ| 30 ਸਤੰਬਰ ਨੂੰ ਜਾਂ ਇਸ ਤੋਂ ਪਹਿਲਾਂ ਕੈਨੇਡਾ ਦੇ 11 ਏਅਰਪੋਰਟਸ, ਜਿਨ੍ਹਾਂ ਵਿੱਚ ਸੇਂਟ ਜੌਹਨਸ, ਹੈਲੀਫੈਕਸ, ਕਿਊਬਿਕ ਸਿਟੀ, ਓਟਵਾ, ਟੋਰਾਂਟੋ ਬਿਲੀ ਬਿਸ਼ਪ, ਵਿਨੀਪੈਗ, ਰੇਜਾਈਨਾ, ਸਸਕਾਟੂਨ, ਐਡਮੰਟਨ, ਕੈਲੋਨਾ ਤੇ ਵਿਕਟੋਰੀਆ ਸ਼ਾਮਲ ਹਨ, ਵਿਖੇ ਇਹ ਨਿਯਮ ਲਾਜ਼ਮੀ ਹੋ ਗਿਆ ਹੈ|
ਦ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਊਰਿਟੀ ਅਥਾਰਟੀ (ਕੈਟਸਾ) ਦਾ ਕਹਿਣਾ ਹੈ ਕਿ ਇਨ੍ਹਾਂ ਏਅਰਪੋਰਟਸ ਤੋਂ ਲੰਘਣ ਵਾਲੇ ਸਾਰੇ ਯਾਤਰੀਆਂ ਨੂੰ ਟੈਂਪਰੇਚਰ ਸਕਰੀਨਿੰਗ ਲਾਜ਼ਮੀ ਤੌਰ ਉੱਤੇ ਕਰਵਾਉਣਾ ਹੋਵੇਗਾ| ਯਾਤਰੀਆਂ ਦਾ ਤਾਪਮਾਨ ਜਾਂ ਤਾਂ ਟੈਂਪਰੇਚਰ ਸਕੈਨਿੰਗ ਕੈਮਰੇ ਤੇ ਜਾਂ ਫਿਰ ਹੱਥ ਵਿੱਚ ਫੜ੍ਹੇ ਜਾਣ ਵਾਲੇ ਥਰਮਾਮੀਟਰ ਨਾਲ ਜਾਂਚਿਆ ਜਾਵੇਗਾ|
38 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਵਾਲੇ ਯਾਤਰੀਆਂ ਨੂੰ ਚੈਕਪੁਆਇੰਟ ਤੱਕ ਪਹੁੰਚ ਕਰਨ ਦੀ ਇਜਾਜ਼ਤ ਹੋਵੇਗੀ| ਜਿਨ੍ਹਾਂ ਦਾ ਤਾਪਮਾਨ 38 ਡਿਗਰੀ ਸੈਲਸੀਅਸ ਉੱਤੇ ਜਾਂ ਇਸ ਤੋਂ ਵੱਧ ਹੋਵੇਗਾ, ਉਨ੍ਹਾਂ ਨੂੰ ਵੇਟਿੰਗ ਏਰੀਆ ਵਿੱਚ 10 ਮਿੰਟ ਤੱਕ ਉਡੀਕ ਕਰਨ ਲਈ ਆਖਿਆ ਜਾਵੇਗਾ| ਉਨ੍ਹਾਂ ਨੂੰ ਇਸ ਸਬੰਧ ਵਿੱਚ ਮੈਡੀਕਲ ਸਰਟੀਫਿਕੇਟ ਵੀ ਦੇਣਾ ਹੋਵੇਗਾ ਕਿ ਉਨ੍ਹਾਂ ਦਾ ਤਾਪਮਾਨ ਕੋਵਿਡ-19 ਕਾਰਨ ਨਹੀਂ ਵਧਿਆ ਸੀ| ਜੇ ਦੂਜੀ ਰੀਡਿੰਗ ਵਿੱਚ ਵੀ ਤਾਪਮਾਨ ਨਿਰਧਾਰਤ ਤਾਪਮਾਨ ਤੋਂ ਜ਼ਿਆਦਾ ਆਉਂਦਾ ਹੈ ਤੇ ਜੇ ਯਾਤਰੀ ਦੂਜੀ ਰੀਡਿੰਗ ਨਹੀਂ ਲੈਣ ਦਿੰਦਾ ਤਾਂ ਉਸ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ|
ਕੈਨੇਡੀਅਨ ਏਅਰਪੋਰਟਸ ਉੱਤੇ ਮਾਸਕਸ ਜਾਂ ਫੇਸ ਕਵਰਿੰਗ ਲਾਜ਼ਮੀ ਹਨ| ਸਿਹਤ ਤੇ ਮੈਡੀਕਲ ਕਾਰਨਾਂ ਕਰਕੇ ਕੁੱਝ ਯਾਤਰੀਆਂ ਨੂੰ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਦੋ ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਵੀ ਇਨ੍ਹਾਂ ਨਿਯਮਾਂ ਤੋਂ ਛੋਟ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ