Welcome to Canadian Punjabi Post
Follow us on

12

August 2020
ਪੰਜਾਬ

ਪੰਜਾਬ ਦੇ ਲੋਕਾਂ ਦੀ ਜਿੱਤ ਹੈ, ਕੈਪਟਨ ਸਰਕਾਰ ਵੱਲੋਂ ਪਲਾਜ਼ਮਾ ਵੇਚਣ ਵਾਲਾ ਬੇਤੁਕਾ ਫ਼ੈਸਲਾ ਵਾਪਿਸ ਲੈਣਾ : ਭਗਵੰਤ ਮਾਨ

July 30, 2020 07:21 PM

'ਆਪ' ਸੰਸਦ ਨੇ ਕੈਪਟਨ ਨੂੰ ਆਤਮ ਚਿੰਤਨ ਕਰਨ ਅਤੇ ਆਰਥਿਕ ਸਲਾਹਕਾਰ ਬਦਲਣ ਦੀ ਸਲਾਹ


ਚੰਡੀਗੜ੍ਹ, 30 ਜੁਲਾਈ (ਪੋਸਟ ਬਿਊਰੋ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਦਾਨ 'ਚ ਲਏ ਪਲਾਜ਼ਮਾ (ਬਲੱਡ ਸੈੱਲ) ਦੀ ਕੋਰੋਨਾ ਮਰੀਜ਼ਾਂ ਕੋਲੋਂ 20 ਹਜ਼ਾਰ ਰੁਪਏ ਪ੍ਰਤੀ ਯੂਨਿਟ ਲੈਣ ਸੰਬੰਧੀ ਫ਼ੈਸਲਾ ਵਾਪਸ ਲਏ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ 'ਆਪ' ਸੰਸਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਆਤਮ-ਚਿੰਤਨ ਕਰਕੇ ਅਜਿਹੇ ਹੋਰ ਦਰਜਨਾਂ ਲੋਕ ਮਾਰੂ ਫ਼ੈਸਲਿਆਂ 'ਤੇ ਵੀ ਨਜ਼ਰਸਾਨੀ ਕਰਨ ਜਿੰਨਾ ਕਰਕੇ ਪੰਜਾਬ ਦੇ ਲੋਕ ਬੁਰੀ ਤਰਾਂ ਪਿਸ ਰਹੇ ਹਨ।
ਵੀਰਵਾਰ ਦੇਰ ਸ਼ਾਮੀ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਰੋਹ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਬੇਤੁਕਾ, ਹਾਸੋਹੀਣਾ ਅਤੇ ਤੁਗ਼ਲਕੀ ਫ਼ਰਮਾਨ ਵਾਪਸ ਲੈਣ ਲਈ ਮਜਬੂਰ ਹੋਣਾ ਪੈ ਗਿਆ। ਇਸ ਲਈ ਪੰਜਾਬ ਦੀ ਜਨਤਾ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ-ਵਲੰਟੀਅਰ ਵਧਾਈ ਦੇ ਪਾਤਰ ਹਨ।
ਭਗਵੰਤ ਮਾਨ ਨੇ ਕਿਹਾ ਕਿ ਜਨਤਾ ਦੇ ਹਿਤਾਂ ਲਈ ਸਰਕਾਰਾਂ (ਪੰਜਾਬ ਅਤੇ ਕੇਂਦਰ) ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਆਮ ਆਦਮੀ ਪਾਰਟੀ ਇੰਜ ਹੀ ਆਪਣਾ ਫ਼ਰਜ਼ ਨਿਭਾਉਂਦੀ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਰਥਿਕ ਸਲਾਹਕਾਰ ਬਦਲਣ ਦੀ ਸਲਾਹ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜੇ ਵੀ ਦਰਜਨਾਂ ਅਜਿਹੇ ਮਾਰੂ ਫ਼ੈਸਲੇ ਹਨ ਜੋ ਆਤਮ-ਚਿੰਤਨ ਮੰਗਦੇ ਹਨ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਜੇਬਾਂ 'ਤੇ ਭਾਰੂ ਪੈਣ ਵਾਲੇ ਅਜਿਹੇ ਗੈਰ-ਜ਼ਰੂਰੀ ਫ਼ੈਸਲਿਆਂ ਦੀ ਥਾਂ ਬਹੁਭਾਂਤੀ ਮਾਫ਼ੀਆ ਦੀ ਲੁੱਟ ਨੂੰ ਨੱਥ ਪਾਉਣੀ ਚਾਹੀਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸੁਰੱਖਿਆ ਦੇ ਮੁੱਦੇ ਤੋਂ ਅਮਰਿੰਦਰ ਸਿੰਘ ਤੇ ਬਾਜਵਾ ਜਨਤਕ ਤੌਰ ਉੱਤੇ ਭਿੜਨ ਲੱਗੇ
ਮਜੀਠੀਏ ਵੱਲੋਂ ਐੱਸ ਐੱਸ ਪੀ ਅੰਮ੍ਰਿਤਸਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਸਿਮਰਜੀਤ ਬੈਂਸ ਨੇ ਕਿਹਾ: ਬਾਦਲ ਦਲ ਦਾ ਚੰਡੀਗੜ੍ਹ ਵਿਖੇ ਰੋਜ਼ਾਨਾ ਧਰਨਾ ‘ਚੋਰ ਮਚਾਵੇ ਸ਼ੋਰ’ ਦੀ ਕਹਾਵਤ ਜਾਪਦੈ
ਬਾਸਮਤੀ ਚੌਲਾਂ ਦੇ ਜੀ ਆਈ ਟੈਗ ਲਈ ਅੱਗੇ ਵੀ ਭਿੜ ਚੁੱਕੇ ਹਨ ਪੰਜਾਬ ਤੇ ਮੱਧ ਪ੍ਰਦੇਸ਼
ਤਿੰਨ ਜਿ਼ਲਿਆਂ ਵਿੱਚ ਨਾਜਾਇਜ਼ ਮਾਈਨਿੰਗ ਉੱਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ
ਕੋਰੋਨਾ ਵਾਇਰਸ ਦੇ ਕਾਰਨ ਆਜ਼ਾਦੀ ਦਿਵਸ ਸਮਾਗਮ ਵੀ ਸੁੰਗੜੇ
ਕੀ ਸਿੱਖ ਗੁਰੂ ਸਾਹਿਬਾਨ ਲਵ ਤੇ ਕੁਸ਼ ਦੇ ਵੰਸ਼ ਵਿੱਚੋਂ ਸਨ?
ਕੈਪਟਨ ਅਮਰਿੰਦਰ ਨੇ ਕਿਹਾ: ਬਾਜਵਾ ਦੀ ਸੁਰੱਖਿਆ ਦੀ ਤੁਲਨਾ ਬਾਦਲਾਂ ਨਾਲ ਨਹੀਂ ਹੋ ਸਕਦੀ
267 ਸਰੂਪ ਗਾਇਬ ਹੋਣ ਦਾ ਮਾਮਲਾ: ਜਥੇਦਾਰ ਨੂੰ ਭਰੋਸਾ ਕਿ ਜਾਂਚ ਕਮੇਟੀ ਦਾ ਫ਼ੈਸਲਾ ਸੰਗਤ ਦੀ ਆਸ ਉੱਤੇ ਖਰਾ ਉਤਰੇਗਾ
ਪੰਜਾਬ ਵਿੱਚ ਭਲਕੇ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ