Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਮਨੋਰੰਜਨ

ਬੰਗਲਾ ਵਿੱਚ ਗੱਲਬਾਤ ਅਨੂ ਨੂੰ ਸਮਝ ਨਹੀਂ ਆਉਂਦੀ ਸੀ : ਜੀਸ਼ੂ

July 30, 2020 09:21 AM

ਬੰਗਲਾ, ਤੇਲਗੂ ਦੇ ਨਾਲ ਹਿੰਦੀ ਸਿਨੇਮਾ ਵਿੱਚ ਸਰਗਰਮ ਅਭਿਨੇਤਾ ਜੀਸ਼ੂ ਸੇਨਗੁਪਤਾ ਫਿਲਮ ‘ਸ਼ਕੁੰਤਲਾ ਦੇਵੀ’ ਵਿੱਚ ਵਿਦਿਆ ਬਾਲਨ ਦੇ ਆਪੋਜ਼ਿਟ ਨਜ਼ਰ ਆਉਣਗੇ। ਉਹ ਸ਼ਕੰੁਤਲਾ ਦੇਵੀ ਦੇ ਪਤੀ ਪਾਰਿਤੋਸ਼ ਬੈਨਰਜੀ ਦੀ ਭੂਮਿਕਾ ਨਿਭਾ ਰਹੇ ਹਨ। ਜੀਸ਼ੂ ਮੁਤਾਬਕ ਉਹ ਪੜ੍ਹਾਈ ਵਿੱਚ ਵਧੀਆ ਨਹੀਂ ਸਨ, ਪਰ ਗਣਿਤ ਵਿੱਚ ਠੀਕ-ਠਾਕ ਸਨ। ਵਿਦਿਆ ਨਾਲ ਕੰਮ ਕਰਨ ਬਾਰੇ ਜੀਸ਼ੂ ਨੇ ਦੱਸਿਆ, ‘‘ਉਹ ਊਰਜਾ ਨਾਲ ਲਬਰੇਜ ਰਹਿੰਦੀ ਹੈ। ਉਹ ਫਰਾਟੇਦਾਰ ਬੰਗਲਾ ਬੋਲਦੀ ਹੈ। ਅਸੀਂ ਸੈੱਟ 'ਤੇ ਜ਼ਿਆਦਾਤਰ ਸਮਾਂ ਬੰਗਲਾ ਵਿੱਚ ਗੱਲ ਕਰਦੇ ਸੀ। ਅਸੀਂ ਜਦ ਗੱਲ ਕਰਦੇ ਤਾਂ ਡਾਇਰੈਕਟਰ ਅਤੇ ਲੇਖਕ ਅਨੂ ਮੈਨਨ ਸਾਡੇ ਵੱਲ ਦੇਖਦੀ। ਬਾਅਦ ਵਿੱਚ ਪੁੱਛਦੀ ਕਿ ਤੁਸੀਂ ਕੀ ਗੱਲ ਕਰ ਰਹੇ ਸਨ, ਤਾਂ ਅਸੀਂ ਕਹਿੰਦੇ ਸੀ ਸੀਨ ਦੇ ਬਾਰੇ ਗੱਲ ਕਰ ਰਹੇ ਸੀ। ਇਸ ਸ਼ਰਾਰਤ ਦੇ ਪਿੱਛੇ ਵਿਦਿਆ ਹੁੰਦੀ ਸੀ।”
ਆਪਣੇ ਕਿਰਦਾਰ ਬਾਰੇ ਜੀਸ਼ੂ ਨੇ ਦੱਸਿਆ ਕਿ ‘ਸ਼ਕੁੰਤਲਾ ਦੇਵੀ’ ਲਈ ਅਨੁ ਮੈਨਨ ਨੇ ਰਿਸਰਚ ਬੜੀ ਗੰਭੀਰਤਾ ਨਾਲ ਕੀਤੀ ਹੈ। ਸ਼ੂਟਿੰਗ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਸੀ। ਮੈਨੂੰ ਸਾਰੀ ਜਾਣਕਾਰੀ ਅਨੂ ਤੇ ਵਿਦਿਆ ਤੋਂ ਮਿਲੀ। ਦਰਅਸਲ ਉਹ ਦੋਵੇਂ ਸ਼ਕੁੰਤਲਾ ਦੇਵੀ ਦੀ ਬੇਟੀ ਅਨੁਪਮਾ ਨੂੰ ਮਿਲੇ ਸਨ। ਪਾਰਿਤੋਸ਼ ਬੈਨਰਜੀ ਦੇ ਬਾਰੇ ਇੰਟਰਨੈਟ 'ਤੇ ਖਾਸ ਕੁਝ ਨਹੀਂ ਹੈ, ਇਸ ਲਈ ਉਸ ਕਿਰਦਾਰ ਵਿੱਚ ਮੈਂ ਆਪਣੀਆਂ ਚੀਜ਼ਾਂ ਵੀ ਪਾਈਆਂ ਹਨ। ਮੇਰਾ ਕੰਮ ਦੇਖਣ ਦੇ ਬਾਅਦ ਅਨੁਪਮਾ ਨੇ ਕਿਹਾ ਕਿ ਮੈਂ ਸਕਰੀਨ 'ਤੇ ਪਿਤਾ ਵਜੋਂ ਵਧੀਆ ਲੱਗਾ। ਇਹ ਬਿਹਤਰੀਨ ਕੰਪਲੀਮੈਂਟ ਸੀ। ਉਥੇ ‘ਪੀਕੂ' ਵਿੱਚ ਅਮਿਤਾਭ ਬੱਚਨ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਕਿਹਾ ਕਿ ਉਨ੍ਹਾਂ ਦੇ ਨਾਲ ਇਸ ਤੋਂ ਪਹਿਲਾਂ ਫਿਲਮ ‘ਦ ਲਾਸਟ ਲੀਅਰ’ ਵਿੱਚ ਕੰਮ ਕੀਤਾ ਸੀ। ਉਹ ਕੰਮ ਨੂੰ ਲੈ ਕੇ ਬਹੁਤ ਜਨੂੰਨੀ ਹਨ। ਜਦ ਮੈਂ ‘ਪੀਕੂ’ ਦੇ ਸੈੱਟ 'ਤੇ ਮਿਲਿਆ ਤਾਂ ਲੱਗਾ ਉਹ ਮੈਨੂੰ ਭੁੱਲ ਗਏ ਹੋਣਗੇ, ਪਰ ਮੈਨੂੰ ਦੇਖਦੇ ਹੋਏ ਪੁੱਛਿਆ ਜੀਸ਼ੂ ਕੀ ਹਾਲ ਏ? ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ। ਬੰਗਲਾ ਸਿਨੇਮਾ ਦੀ ਵੀ ਜਾਣਕਾਰੀ ਰਹਿੰਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!