Welcome to Canadian Punjabi Post
Follow us on

12

August 2020
ਮਨੋਰੰਜਨ

ਤਾਪਸੀ ਸਟਾਰਰ ‘ਲੂਪ ਲਪੇਟਾ’ ਵਿੱਚ ਆਉਣਗੇ ਤਾਹਿਰ ਰਾਜ

July 30, 2020 09:17 AM

‘ਮਰਦਾਨੀ’, ‘ਮੰਟੋ’, ‘ਫੋਰਸ 2’ ਅਤੇ ‘ਛਿਛੋਰੇ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਐਕਟਰ ਤਾਹਿਰ ਰਾਜ ਭਸੀਨ ਅੱਗੋਂ ਰਣਵੀਰ ਸਿੰਘ ਦੀ ‘83’ ਵਿੱਚ ਮਹਾਨ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਦੂਸਰੇ ਪਾਸੇ ਕਾਮਿਕ ਥ੍ਰਿਲਰ ਫਿਲਮ ‘ਰਨ ਲੋਲਾ ਰਨ’ ਦੇ ਰੀਮੇਕ ‘ਲੂਪ ਲਪੇਟਾ’ ਵਿੱਚ ਤਾਪਸੀ ਪੰਨੂ ਦੇ ਨਾਲ ਦਿਖਾਈ ਦੇਣਗੇ। ਤਾਹਿਰ ਦਾ ਕਹਿਣਾ ਹੈ, ‘‘ਮੈਂ ‘ਲੂਪ ਲਪੇਟਾ’ ਉੱਤੇ ਕੰਮ ਸ਼ੁਰੂ ਕਰਨ ਬਾਰੇ ਵਾਕਈ ਐਕਸਾਈਟਿਡ ਹਾਂ। ਇਹ ਚਾਲਾਕੀ ਤੇ ਰੋਮਾਂਸ ਦੇ ਤੜਕੇ ਵਾਲੀ ਫਿਲਮ ਹੈ। ਇਸ ਵਿੱਚ ਮੇਰਾ ਰੋਲ ਅੱਜ ਤੱਕ ਨਿਭਾਏ ਸਾਰੇ ਕਿਰਦਾਰਾਂ ਤੋਂ ਜ਼ਿਆਦਾ ਐਡਵਾਂਚਰਸ ਹੈ ਅਤੇ ਇਸ ਵਿੱਚ ਆਉਣ ਵਾਲਾ ਮੋੜ ਚੀਜ਼ਾਂ ਨੂੰ ਹੋਰ ਦਿਲਚਸਪ ਬਣਾ ਦਿੰਦਾ ਹੈ।''

Have something to say? Post your comment