Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਅਪਰਾਧ

ਗੁਆਂਢਣ ਨੇ ਹੀ ਲੈ ਲਈ ਮਾਸੂਮ ਬੱਚੇ ਦੀ ਬਲੀ

July 15, 2020 01:43 AM

ਖਰੜ, 14 ਜੁਲਾਈ (ਪੋਸਟ ਬਿਊਰੋ)- ਘੜੂਆਂ ਪੁਲਸ ਚੌਂਕੀ ਦੇ ਪਿੰਡ ਸਕਰੁਲਾਪੁਰ ਵਿਚ ਇਕ ਔਰਤ ਨੇ ਆਪਣੀ ਕੁੱਖ ਭਰਨ ਲਈ ਗੁਆਂਢੀ ਦੇ ਬੱਚੇ ਦੀ ਬਲੀ ਦੇ ਦਿਤੀ ਹੈ, ਜਿਸ ਨਾਲ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਉਰਫ ਹੈਪੀ (7) ਦੀ ਲਾਸ਼ 10 ਜੁਲਾਈ ਨੂੰ ਝਾੜੀਆਂ ਵਿਚੋਂ ਮਿਲੀ ਸੀ। ਪਤਾ ਲੱਗਾ ਹੈ ਕਿ ਬੱਚੇ ਦੀ ਗੁਆਂਢਣ ਅਮਨਦੀਪ ਕੌਰ ਉਰਫ ਸ਼ਿਵਾਨੀ (20) ਦੀਆਂ ਵਿਆਹ ਪਿਛੋਂ ਪੈਦਾ ਹੋਈਆਂ 2 ਧੀਆਂ ਦੀ ਮੌਤ ਹੋ ਚੁਕੀ ਹੈ। ਉਸ ਨੂੰ ਕਿਸੇ ਨੇ ਸਲਾਹ ਦੇ ਦਿਤੀ ਕਿ ਤੇਨੂੰ ਔਲਾਦ ਦਾ ਸੁੱਖ ਤਦੇ ਮਿਲੇਗਾ, ਜੇ ਕਿਸੇ ਬੱਚੇ ਦੀ ਬਲੀ ਦੇਵੇਂਗੀ। ਪੁਲਸ ਹਾਲੇ ਖੁੱਲ੍ਹ ਕੇ ਨਹੀਂ ਦੱਸ ਰਹੀ, ਪਰ ਦੱਸਿਆ ਗਿਆ ਹੈ ਕਿ ਹੈਪੀ ਦੀ ਲਾਸ਼ ਜਦੋਂ ਝਾੜੀਆਂ ਕੋਲੋਂ ਮਿਲੀ ਤਾਂ ਉਸ ਦੇ ਮੁੰਹ ਤੋਂ ਝੱਗ ਨਿਕਲ ਰਹੀ ਸੀ। ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸ ਦੇ ਸਰੀਰ `ਤੇ ਛੋਟੇ-ਛੋਟੇ ਨਿਸ਼ਾਨ ਸਨ। ਪੁਲਸ ਅੰਦਾਜਾ ਲਾ ਰਹੀ ਹੈ ਕਿ ਅਮਨਦੀਪ ਨੇ ਪਹਿਲਾਂ ਹੈਪੀ ਨੂੰ ਅਗਵਾ ਕੀਤਾ ਅਤੇ ਫੇਰ ਕੁਟਮਾਰ ਕਰਕੇ ਉਸ ਨੂੰ ਸੱਪ ਦਾ ਡੰਗ ਮਰਵਾ ਦਿਤਾ ਹੋਵੇਗਾ ਤਾਂ ਕਿ ਉਸ ਦੀ ਮੌਤ ਕੁਦਰਤੀ ਜਾਪੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਨੇ ਆਪਣਾ ਜੁਰਮ ਪਿੰਡ ਦੇ ਸਰਪੰਚ ਕੋਲ ਮੰਨ ਲਿਆ ਹੈ, ਪਰ ਪੁਲਸ ਰਿਮਾਂਡ ਤੋਂ ਬਾਅਦ ਹੀ ਇਸ ਬਾਰੇ ਬਿਆਨ ਦੇਵੇਗੀ। ਉਂਜ ਪੁਲਸ ਚੌਕੀ ਦੇ ਇੰਚਾਰਜ ਨੇ ਦਸਿਆ ਹੈ ਕਿ ਹੈਪੀ ਦੀ ਮੌਤ ਗਲਾ ਦਬਾਉਣ ਕਾਰਨ ਹੋਈ ਲੱਗਦੀ ਹੈ ਬਾਕੀ ਵਿਸਰਾ ਰਿਪੋਰਟ ਮਿਲਣ `ਤੇ ਪਤਾ ਲੱਗੇਗਾ।

Have something to say? Post your comment