Welcome to Canadian Punjabi Post
Follow us on

13

August 2020
ਪੰਜਾਬ

267 ਸਰੂਪ ਗਾਇਬ ਹੋਣ ਦੇ ਕੇਸ ਤੋਂ ਘਾਬਰੀ ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਦੀ ਮੰਗ ਚੁੱਕੀ

July 13, 2020 07:02 AM

* ਅਕਾਲ ਤਖਤ ਦੇ ਜਥੇਦਾਰ ਵੱਲ ਜਾਂਚ ਦਾ ਮੁੱਦਾ ਰੇੜ੍ਹਿਆ

ਅੰਮ੍ਰਿਤਸਰ, 12 ਜੁਲਾਈ, (ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਸਾਲ 2016 ਵਿੱਚ ਗਾਇਬ ਹੋਣ ਦਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚਿੰਤਾ ਦਾ ਸਬੱਬ ਬਣ ਗਿਆ ਹੈ। ਇਸ ਬਾਰੇ ਵਿਚਾਰ ਕਰਨ ਲਈ ਅੱਜ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰਿਗ ਕਮੇਟੀ ਦੀ ਵਿਸ਼ੇਸ਼ ਬੈਠਕ ਵਿੱਚ ਇਸ ਦੀ ਵਿਸ਼ੇਸ਼ ਜਾਂਚ ਦੀ ਮੰਗ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਬੇਨਤੀ ਕਰ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਅੱਜ ਹੋਈ ਬੈਠਕ ਵਿੱਚ ਫੈਸਲਾ ਹੋਇਆ ਕਿ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਇਬ ਹੋਣ ਦੇ ਸਾਰੇ ਕੇਸ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਕੋਲੋਂ ਕਰਾਈ ਜਾਵੇ। ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਇਸ ਗੰਭੀਰ ਮੁੱਦੇ ਦੀ ਜਾਂਚ ਕਿਸੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਵੇ, ਤਾਂ ਕਿ ਸੰਗਤਾਂ ਦੇ ਮਨਾਂ ਵਿੱਚ ਜਿਹੜੇ ਸ਼ੰਕੇ ਹਨ, ਉਹ ਦੂਰ ਹੋ ਜਾਣ ਅਤੇ ਸੱਚਾਈ ਪਤਾ ਲੱਗ ਸਕੇ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਸ ਦੀ ਜਾਂਚ ਕਰਨ ਲਈ ਇੱਕ ਸਬ ਕਮੇਟੀ ਬਣਾਈ ਸੀ, ਜਿਹੜੀ ਕੁਝ ਕੰਮ ਕਰ ਚੁੱਕੀ ਹੈ।
ਇਸ ਕੇਸ ਵਿੱਚ ਅਜੇ ਤੱਕ ਸ਼੍ਰੋਮਣੀ ਕਮੇਟੀ ਆਪਣੇ ਪਬਲੀਕੇਸ਼ਨ ਡਿਪਾਰਟਮੈਂਟ ਦੇ ਇੱਕ ਸੇਵਾ ਮੁਕਤ ਅਧਿਕਾਰੀ ਕੰਵਲਜੀਤ ਸਿੰਘ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਕੰਵਲਜੀਤ ਸਿੰਘ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ ਅਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ 19 ਮਈ 2016 ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿੱਚ ਸ਼ਾਰਟ ਸਰਕਿਟ ਨਾਲ ਅੱਗ ਲੱਗ ਜਾਣ ਕਾਰਨ ਕਈ ਸਰੂਪ ਨਸ਼ਟ ਹੋ ਗਏ ਸਨ ਤੇ ਕੁਝ ਸਰੂਪ ਅੱਗ ਬੁਝਾਉਣ ਵੇਲੇ ਪਾਣੀ ਨਾਲ ਵੀ ਨੁਕਸਾਨੇ ਗਏ ਸਨ ਅਤੇ ਬਾਅਦ ਵਿੱਚ ਇਨ੍ਹਾਂ ਦਾ ਗੋਇੰਦਵਾਲ ਸਾਹਿਬ ਲਿਜਾ ਕੇ ਸਸਕਾਰ ਕੀਤਾ ਗਿਆ ਸੀ, ਪਰ ਰਿਕਾਰਡ ਵਿੱਚ ਦਰਜ ਨਹੀਂ ਸੀ ਕੀਤਾ ਗਿਆ। ਉਨ੍ਹਾ ਦਾ ਕਹਿਣਾ ਹੈ ਕਿ ਉਸ ਵੇਲੇ ਇਸ ਪੂਰੇ ਕੇਸ ਨੂੰ ਦਬਾਉਣ ਲਈ ਮੇਰੇ ਉੱਤੇ ਦਬਾਅ ਪਾਇਆ ਗਿਆ ਸੀ। ਕੰਵਲਜੀਤ ਸਿੰਘ ਦੇ ਇਸ ਦਾਅਵੇ ਨੂੰ ਸ਼੍ਰੋਮਣੀ ਕਮੇਟੀ ਰੱਦ ਕਰ ਕੇ ਇਹ ਕਹਿੰਦੀ ਹੈ ਸ਼ਾਰਟ ਸਰਕਿਟ ਵੇਲੇ 14 ਸਰੂਪ ਨੁਕਸਾਨੇ ਗਏ ਸਨ ਤੇ ਕੰਵਲਜੀਤ ਸਿੰਘ ਖੁਦ ਨੂੰ ਬਚਾਉਣ ਲਈ ਝੂਠ ਬੋਲ ਰਿਹਾ ਹੈ। ਸ਼੍ਰੋਮਣੀ ਕਮੇਟੀ ਇਹ ਵੀ ਕਹਿੰਦੀ ਹੈ ਕਿ ਕੰਵਲਜੀਤ ਸਿੰਘ ਨੇ ਗਾਇਬ ਹੋਏ ਸਰੂਪਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਲਿਖਤੀ ਮੰਨੀ ਹੈ, ਪਰ ਕੰਵਲਜੀਤ ਸਿੰਘ ਦੋਸ਼ ਲਾਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਸ ਦੀ ਰਿਟਾਇਰਮੈਂਟ ਵੇਲੇ ਉਸ ਤੋਂ ਜਬਰੀ ਇਹ ਗੱਲ ਲਿਖਵਾਈ ਸੀ। ਉਹ ਇਹ ਵੀ ਦਾਅਵਾ ਕਰਦਾ ਹੈ ਕਿ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬਿਨਾਂ ਰਿਕਾਰਡ ਵਿੱਚ ਦਰਜ ਕਰਵਾਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਜਾਂਦੇ ਰਹੇ ਹਨ।
ਵਰਨਣ ਯੋਗ ਹੈ ਕਿ 267 ਸਰੂਪ ਦੇ ਗਾਇਬ ਹੋਣ ਦੇ ਮੁੱਦੇ ਤੋਂ ਸਿਆਸਤ ਭਖ ਜਾਣ ਪਿੱਛੋਂ ਲੁਧਿਆਣੇ ਵਾਲੇ ਬੈਂਸ ਭਰਾ ਦੋਵੇਂ ਵਿਧਾਇਕ ਵੀ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਚੁੱਕੇ ਹਨ। ਇਸ ਕੇਸ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਲ ਹੀ ਬਾਦਲ ਪਰਵਾਰ ਨੂੰ ਵੀ ਫਿਰ ਕਟਹਿਰੇ ਵਿੱਚ ਖੜਾ ਕੀਤਾ ਜਾ ਰਿਹਾ ਹੋਣ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜਾਂਚ ਦੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਰੇੜ੍ਹ ਦਿੱਤੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਚੋਣ ਲੜ ਚੁੱਕੇ ਕਾਂਗਰਸ ਉਮੀਦਵਾਰ ਵੱਲੋਂ ਰਾਣਾ ਗੁਰਜੀਤ ਵਿਰੁੱਧ ਚਾਂਦਮਾਰੀ ਸ਼ੁਰੂ
ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਦੇ ਘਰੋਂ ਜਬਰੀ ਬੀੜ ਚੁੱਕਣ ਦਾ ਮਾਮਲਾ ਭਖਿਆ
ਕੋਰੋਨਾ ਬਾਰੇ ਲੋਕਾਂ ਦੀ ਲਾਪਰਵਾਹੀ ਤੋਂ ਕੈਪਟਨ ਫਿਕਰਮੰਦ
ਆਰ ਟੀ ਆਈ ਵਿੱਚ ਖ਼ੁਲਾਸਾ: ਪੰਜਾਬ ਵਿੱਚ ਬਿਜਲੀ ਚੋਰੀ ਵਿੱਚ ਬਾਦਲ ਦਾ ਲੰਬੀ ਹਲਕਾ ਮੋਹਰੀ
ਮੋਹਾਲੀ ‘ਐਜੂਕੇਸ਼ਨ ਹੱਬ’ ਬਣੇਗਾ, ਪਲਾਕਸ਼ਾ ਯੂਨੀਵਰਸਿਟੀ ਲਈ ‘ਲੈਟਰ ਆਫ ਇਨਟੈਂਟ' ਜਾਰੀ
ਅਮਰੀਕਾ ਤੋਂ ਡਿਪੋਰਟ ਹੋ ਕੇ 123 ਨੌਜਵਾਨ ਅੰਮ੍ਰਿਤਸਰ ਪੁੱਜੇ
ਯੂਥ ਅਕਾਲੀ ਆਗੂ ਦਾ ਦਿਨ ਦਿਹਾੜੇ ਕਤਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਵੰਡੇ ਸਮਾਰਟਫੋਨ
ਸੁਰੱਖਿਆ ਦੇ ਮੁੱਦੇ ਤੋਂ ਅਮਰਿੰਦਰ ਸਿੰਘ ਤੇ ਬਾਜਵਾ ਜਨਤਕ ਤੌਰ ਉੱਤੇ ਭਿੜਨ ਲੱਗੇ
ਮਜੀਠੀਏ ਵੱਲੋਂ ਐੱਸ ਐੱਸ ਪੀ ਅੰਮ੍ਰਿਤਸਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ