Welcome to Canadian Punjabi Post
Follow us on

13

August 2020
ਪੰਜਾਬ

ਕੋਰੋਨਾ ਦਾ ਮਾਮਲਾ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਫਿਰ ਸਖ਼ਤੀ ਕਰਨ ਦੇ ਸੰਕੇਤ

July 13, 2020 07:00 AM

ਚੰਡੀਗੜ੍ਹ, 12 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਤੋਂ ਲਾਈਵ ਹੋ ਕੇ ਅੱਜ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਂਦਿਆਂ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਇਸ ਰਾਜ ਵਿੱਚ ਸਖ਼ਤੀ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਿਮਾਰੀ ਰੋਕਣ ਲਈ ਐਤਵਾਰ ਵਾਂਗ ਸ਼ਨਿਚਰਵਾਰ ਨੂੰ ਵੀ ਲਾਕਡਾਊਨ ਲਾਉਣ ਬਾਰੇ ਸੋਚਿਆ ਜਾ ਸਕਦਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਆਉਂਦੇ ਲੋਕਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਟੈਸਟਿੰਗ ਵੀ ਵਧਾਈ ਗਈ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਬਚਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ, ਪਰ ਕਈ ਲੋਕ ਅਜੇ ਵੀ ਇਸ ਦਾ ਪਾਲਣ ਨਹੀਂ ਕਰਦੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੱਲ੍ਹ ਕਰੀਬ 5100 ਉਨ੍ਹਾਂ ਲੋਕਾਂ ਦੇ ਚਲਾਨ ਕੀਤੇ ਹਨ, ਜਿਨ੍ਹਾਂ ਨੇ ਮਾਸਕ ਨਹੀਂ ਪਹਿਨੇ ਜਾਂ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਸਕ ਨਾ ਪਹਿਨਣ ਵਾਲੇ ਲੋਕ ਹੋਰ ਲੋਕਾਂ ਤਕ ਬਿਮਾਰੀ ਪਹੁੰਚਾ ਰਹੇ ਹਨ, ਇਸ ਬਾਰੇ ਲੋਕਾਂ ਨੂੰ ਆਪਣਾ ਧਿਆਨ ਆਪ ਰੱਖਣਾ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਰਾਜਾਂ ਵਾਂਗ ਨਹੀਂ ਹੋਵੇਗਾ, ਏਥੇ ਮੇਰੀ ਡਿਊਟੀ ਹੈ ਕਿ ਮੈਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਵਾਂ, ਇਸ ਲਈ ਪੰਜਾਬ ਸਰਕਾਰ ਸੋਮਵਾਰ ਤੋਂ ਕੁਝ ਸਖ਼ਤ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਮਾਹਰ ਦੱਸਦੇ ਹਨ ਕਿ ਬੰਦ ਕਮਰੇ ਵਿੱਚ ਵੀ ਬਿਮਾਰੀ ਫੈਲ ਸਕਦੀ ਹੈ, ਇਸ ਲਈ ਸਾਨੂੰ ਆਪਣੇ ਦਫ਼ਤਰ ਜਾਂ ਕਮਰੇ ਵਿੱਚ ਵੀ ਮਾਸਕ ਪਹਿਨ ਕੇ ਕੰਮ ਕਰਨਾ ਪੈਣਾ ਹੈ ਅਤੇ ਜਿਨ੍ਹਾਂ ਗ਼ਰੀਬ ਲੋਕਾਂ ਕੋਲ ਮਾਸਕ ਨਹੀਂ ਜਾਂ ਮਾਸਕ ਖਰੀਦ ਨਹੀਂ ਸਕਦੇ, ਉਨ੍ਹਾਂ ਨੂੰ ਸਰਕਾਰ ਮੁਫ਼ਤ ਮਾਸਕ ਦੇਵੇਗੀ। ਇਹ ਮਾਸਕ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੇ ਜਾਣਗੇ ਤੇ ਉਹ ਇਹ ਦੱਸਣਗੇ ਕਿ ਇਹ ਕਿੱਥੋਂ ਮਿਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅੱਗੋਂ ਮੌਸਮੀ ਬਿਮਾਰੀਆਂ ਆ ਚੁੱਕੀਆਂ ਹਨ, ਇਸ ਲਈ ਸਰਕਾਰ ਮਲੇਰੀਆ, ਡੇਂਗੂ ਆਦਿ ਦੀ ਰੋਕਥਾਮ ਲਈ ਲੱਗੀ ਹੋਈ ਹੈ ਤੇ ਪੰਜਾਬ ਵਿੱਚ ਦਵਾਈ ਛਿੜਕਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਸੂਬੇ ਦੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਹੈ, ਪੜ੍ਹਾਈ ਬਾਅਦ ਵਿੱਚ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਅਸੀਂ ਪੰਜਾਬ ਦੇ ਬੱਚਿਆਂ ਦੇ ਪੇਪਰ ਅਜੇ ਨਹੀਂ ਲੈ ਸਕਦੇ, ਇਨ੍ਹਾਂ ਨੂੰ ਪਿਛਲੇ ਪੇਪਰਾਂ ਦੇ ਆਧਾਰ ਉੱਤੇ ਪਾਸ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਕੂਲ ਫੀਸਾਂ ਬਾਰੇ ਕਿਹਾ ਕਿ ਜਦੋਂ ਸਕੂਲ ਕਦੇ ਖੁੱਲ੍ਹੇ ਨਹੀਂ, ਬੱਚਿਆਂ ਨੂੰ ਪੜ੍ਹਾਇਆ ਨਹੀਂ ਗਿਆ, ਕੋਈ ਬੱਸ ਨਹੀਂ ਚੱਲੀ ਤੇ ਕਿਸੇ ਬੱਚੇ ਨੂੰ ਕੋਈ ਖਾਣਾ ਵਗੈਰਾ ਨਹੀਂ ਦਿੱਤਾ, ਤਾਂ ਸਕੂਲਾਂ ਵਾਲੇ ਮਾਪਿਆਂ ਤੋਂ ਫੀਸ ਕਿਵੇਂ ਲੈ ਸਕਦੇ ਹਨ।
ਸਿਆਸੀ ਪੱਖ ਤੋਂ ਪੰਜਾਬ ਵਿੱਚ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਨਵੀਂ ਪਾਰਟੀ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸ ਰਿਹਾ ਹੈ ਕਿ ਪੰਜਾਬ ਵਿੱਚ ਕਦੇ ਪੰਜ ਅਕਾਲੀ ਦਲ ਬਣ ਗਏ ਤੇ ਕਦੇ ਸੱਤ।

Have something to say? Post your comment
ਹੋਰ ਪੰਜਾਬ ਖ਼ਬਰਾਂ
ਚੋਣ ਲੜ ਚੁੱਕੇ ਕਾਂਗਰਸ ਉਮੀਦਵਾਰ ਵੱਲੋਂ ਰਾਣਾ ਗੁਰਜੀਤ ਵਿਰੁੱਧ ਚਾਂਦਮਾਰੀ ਸ਼ੁਰੂ
ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਦੇ ਘਰੋਂ ਜਬਰੀ ਬੀੜ ਚੁੱਕਣ ਦਾ ਮਾਮਲਾ ਭਖਿਆ
ਕੋਰੋਨਾ ਬਾਰੇ ਲੋਕਾਂ ਦੀ ਲਾਪਰਵਾਹੀ ਤੋਂ ਕੈਪਟਨ ਫਿਕਰਮੰਦ
ਆਰ ਟੀ ਆਈ ਵਿੱਚ ਖ਼ੁਲਾਸਾ: ਪੰਜਾਬ ਵਿੱਚ ਬਿਜਲੀ ਚੋਰੀ ਵਿੱਚ ਬਾਦਲ ਦਾ ਲੰਬੀ ਹਲਕਾ ਮੋਹਰੀ
ਮੋਹਾਲੀ ‘ਐਜੂਕੇਸ਼ਨ ਹੱਬ’ ਬਣੇਗਾ, ਪਲਾਕਸ਼ਾ ਯੂਨੀਵਰਸਿਟੀ ਲਈ ‘ਲੈਟਰ ਆਫ ਇਨਟੈਂਟ' ਜਾਰੀ
ਅਮਰੀਕਾ ਤੋਂ ਡਿਪੋਰਟ ਹੋ ਕੇ 123 ਨੌਜਵਾਨ ਅੰਮ੍ਰਿਤਸਰ ਪੁੱਜੇ
ਯੂਥ ਅਕਾਲੀ ਆਗੂ ਦਾ ਦਿਨ ਦਿਹਾੜੇ ਕਤਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਵੰਡੇ ਸਮਾਰਟਫੋਨ
ਸੁਰੱਖਿਆ ਦੇ ਮੁੱਦੇ ਤੋਂ ਅਮਰਿੰਦਰ ਸਿੰਘ ਤੇ ਬਾਜਵਾ ਜਨਤਕ ਤੌਰ ਉੱਤੇ ਭਿੜਨ ਲੱਗੇ
ਮਜੀਠੀਏ ਵੱਲੋਂ ਐੱਸ ਐੱਸ ਪੀ ਅੰਮ੍ਰਿਤਸਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ