Welcome to Canadian Punjabi Post
Follow us on

13

August 2020
ਪੰਜਾਬ

ਬਦਤਮੀਜ਼ ਬੋਲੀ ਬੋਲਣ ਵਾਲਾ ਸ਼ਿਵ ਸੈਨਿਕ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ

July 13, 2020 06:58 AM

* ਕੇਸ ਦਰਜ ਹੋਣ ਪਿੱਛੋਂ ਭੱਜੇ ਸੂਰੀ ਨੂੰ ਪੰਜਾਬ ਪੁਲਸ ਨੇ ਜਾ ਫੜਿਆ

ਚੰਡੀਗੜ੍ਹ, 12 ਜੁਲਾਈ, (ਪੋਸਟ ਬਿਊਰੋ)- ਇੱਕ ਖਾਸ ਵਰਗ ਦੇ ਲੋਕਾਂ ਦੇ ਖਿਲਾਫ ਬਦਤਮੀਜ਼ ਕਿਸਮ ਦੀ ਬੋਲੀ ਬੋਲਣ ਦੀ ਵੀਡੀਓ ਵਾਇਰਲ ਕਰਨ ਵਾਲਾ ਆਪੇ ਬਣਾਈ ਹੋਈ ਸਿ਼ਵ ਸੈਨਾ (ਟਕਸਾਲੀ) ਜਥੇਬੰਦੀ ਦਾ ਆਗੂ ਸੁਧੀਰ ਸੂਰੀ ਬੀਤੇ ਦਿਨੀਂ ਕੇਸ ਦਰਜ ਹੋਣ ਪਿੱਛੋਂ ਪੰਜਾਬ ਵਿੱਚੋਂ ਖਿਸਕ ਗਿਆ ਸੀ। ਅੱਜ ਐਤਵਾਰ ਉਸ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚੋਂ ਪੰਜਾਬ ਪੁਲਸ ਦੀਆਂ ਦੋ ਵਿਸ਼ੇਸ਼ ਟੀਮਾਂ ਨੇ ਪਿੱਛਾ ਕਰ ਕੇ ਜਾ ਫੜਿਆ ਹੈ।
ਇਸ ਸੰਬੰਧ ਵਿੱਚ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਦੋ ਟੀਮਾਂ ਨੇ ਅੱਜ ਐਤਵਾਰ ਸਵੇਰੇ ਸੁਧੀਰ ਸੂਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚੋਂ ਜਾ ਕੇ ਫੜ ਲਿਆ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਵਿਰੁੱਧ ਅਪਮਾਨ ਜਨਕ ਟਿੱਪਣੀਆਂ ਕਰਨ ਵਾਲੀ ਸੁਧੀਰ ਸੂਰੀ ਦੀ ਵੀਡੀਓ ਜਾਰੀ ਹੋਣ ਦੇ ਬਾਅਦ ਉਸ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਦੇ ਬਾਅਦ ਸੁਧੀਰ ਸੂਰੀ ਨੇ ਫੇਸਬੁੱਕ ਵੀਡੀਓ ਰਾਹੀਂ ਦਾਅਵਾ ਕੀਤਾ ਸੀ ਕਿ ਉਸ ਇਤਰਾਜ਼ ਯੋਗ ਵੀਡੀਓ ਕਲਿੱਪ ਉਸ ਦੇ ਨਾਮ ਦੀ ਵਰਤੋਂ ਕਰ ਕੇ ਕਿਸੇ ਹੋਰ ਵਿਅਕਤੀ ਵੱਲੋਂ ਵਾਇਸ ਓਵਰ ਕੀਤਾ ਗਿਆ ਹੈ। ਡੀ ਜੀ ਪੀ ਨੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਪਹਿਲਾ ਵੀਡੀਓ ਵਾਇਰਲ ਹੋਣ ਪਿੱਛੋਂ ਭਾਰਤ ਅਤੇ ਵਿਦੇਸ਼ ਥਾਂ-ਥਾਂ ਭਾਰੀ ਅਲੋਚਨਾ ਹੋਣ ਕਾਰਨ ਜੰਡਿਆਲਾ ਗੁਰੂ ਜਿ਼ਲਾ ਅੰਮ੍ਰਿਤਸਰ (ਦਿਹਾਤੀ) ਦੀ ਪੁਲਸ ਨੇ ਸੁਧੀਰ ਸੂਰੀ ਦੇ ਖਿਲਾਫ ਧਾਰਾ 153-ਏ, 354-ਏ, 509 ਅਤੇ 67 ਆਈ ਟੀ ਐਕਟ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਰੀ ਵੱਲੋਂ ਇਸ ਇਤਰਾਜ਼ ਯੋਗ ਵੀਡੀਓ ਕਲਿੱਪ ਵਿੱਚ ਆਪਣੇ ਸ਼ਾਮਲ ਹੋਣ ਦੀ ਗੱਲ ਰੱਦ ਕਰਨ ਦੇ ਬਾਵਜੂਦ ਉਨ੍ਹਾਂ ਨੇ ਜਿ਼ਲਾ ਪੁਲਸ ਰਾਹੀਂ ਸ਼ੱਕ ਦੇ ਆਧਾਰ ਉੱਤੇ ਸੂਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਆਦੇਸ਼ ਦਿੱਤੇ ਸਨ। ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਫੌਰੈਂਸਿਕ ਸਾਇੰਸ ਲੈਬਾਰਟਰੀ ਤੋਂ ਇਸ ਕਲਿੱਪ ਦੀ ਜਾਂਚ ਛੇਤੀ ਕਰਵਾਈ ਜਾਵੇ ਅਤੇ ਕਾਨੂੰਨੀ ਕਾਰਵਾਈ ਤੇਜ਼ ਕੀਤੀ ਜਾਵੇ।।
ਡੀ ਜੀ ਪੀ ਗੁਪਤਾ ਨੇ ਦੱਸਿਆ ਕਿ ਜਦੋਂ ਕੇਸ ਦਰਜ ਹੋਣ ਤੋਂ ਬਾਅਦ ਪਤਾ ਲੱਗਾ ਕਿ ਗ੍ਰਿਫਤਾਰੀ ਦੇ ਡਰ ਕਾਰਨ ਸੁਧੀਰ ਸੂਰੀ ਇੰਦੌਰ ਭੱਜ ਗਿਆ ਹੈ ਤਾਂ ਪੰਜਾਬ ਪੁਲਸ ਦੀਆਂ ਟੀਮਾਂ ਨੇ ਇਹ ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਚਲਾਇਆ ਤੇ ਉਸ ਨੂੰ ਓਥੋਂ ਜਾ ਫੜਿਆ ਹੈ। ਉਨ੍ਹਾ ਦੱਸਿਆ ਕਿ ਪੰਜਾਬ ਪੁਲਸ ਦੀਆਂ ਦੋ ਟੀਮਾਂ ਇੰਦੌਰ ਭੇਜਣ ਤੋਂ ਪਹਿਲਾਂ ਉਨ੍ਹਾਂ ਨੇ ਮੱਧ ਪ੍ਰਦੇਸ਼ ਪੁਲਸ ਦੇ ਮੁਖੀ ਵਿਵੇਕ ਜੌਹਰੀ ਨਾਲ ਨਿੱਜੀ ਤੌਰ ਉੱਤੇ ਗੱਲ ਕਰ ਲਈ ਤੇ ਇਸ ਦੇ ਬਾਅਦ ਇਨ੍ਹਾਂ ਟੀਮਾਂ ਨੇ ਇੰਦੌਰ ਪਹੁੰਚਣ ਲਈ 21 ਘੰਟੇ ਲਗਾਤਾਰ ਸਫਰ ਕਰਨ ਪਿੱਛੋਂ ਉਸ ਨੂੰ ਜਾ ਫੜਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਚੋਣ ਲੜ ਚੁੱਕੇ ਕਾਂਗਰਸ ਉਮੀਦਵਾਰ ਵੱਲੋਂ ਰਾਣਾ ਗੁਰਜੀਤ ਵਿਰੁੱਧ ਚਾਂਦਮਾਰੀ ਸ਼ੁਰੂ
ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਦੇ ਘਰੋਂ ਜਬਰੀ ਬੀੜ ਚੁੱਕਣ ਦਾ ਮਾਮਲਾ ਭਖਿਆ
ਕੋਰੋਨਾ ਬਾਰੇ ਲੋਕਾਂ ਦੀ ਲਾਪਰਵਾਹੀ ਤੋਂ ਕੈਪਟਨ ਫਿਕਰਮੰਦ
ਆਰ ਟੀ ਆਈ ਵਿੱਚ ਖ਼ੁਲਾਸਾ: ਪੰਜਾਬ ਵਿੱਚ ਬਿਜਲੀ ਚੋਰੀ ਵਿੱਚ ਬਾਦਲ ਦਾ ਲੰਬੀ ਹਲਕਾ ਮੋਹਰੀ
ਮੋਹਾਲੀ ‘ਐਜੂਕੇਸ਼ਨ ਹੱਬ’ ਬਣੇਗਾ, ਪਲਾਕਸ਼ਾ ਯੂਨੀਵਰਸਿਟੀ ਲਈ ‘ਲੈਟਰ ਆਫ ਇਨਟੈਂਟ' ਜਾਰੀ
ਅਮਰੀਕਾ ਤੋਂ ਡਿਪੋਰਟ ਹੋ ਕੇ 123 ਨੌਜਵਾਨ ਅੰਮ੍ਰਿਤਸਰ ਪੁੱਜੇ
ਯੂਥ ਅਕਾਲੀ ਆਗੂ ਦਾ ਦਿਨ ਦਿਹਾੜੇ ਕਤਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਵੰਡੇ ਸਮਾਰਟਫੋਨ
ਸੁਰੱਖਿਆ ਦੇ ਮੁੱਦੇ ਤੋਂ ਅਮਰਿੰਦਰ ਸਿੰਘ ਤੇ ਬਾਜਵਾ ਜਨਤਕ ਤੌਰ ਉੱਤੇ ਭਿੜਨ ਲੱਗੇ
ਮਜੀਠੀਏ ਵੱਲੋਂ ਐੱਸ ਐੱਸ ਪੀ ਅੰਮ੍ਰਿਤਸਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ